
ਸੈਮੀਨਾਰ ਮੌਕੇ ਹਾਜ਼ਰ ਡਾ. ਕਮਲੇਸ਼ ਦੁੱਗਲ ਤੇ ਸਟਾਫ਼ ਮੈਂਬਰ।
ਨਿੱਜੀ ਪੱਤਰ ਪ੍ਰੇਰਕ
ਜਲੰਧਰ, 16 ਅਗਸਤ
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਆਜ਼ਾਦੀ ਦਿਹਾੜੇ ਮੌਕੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੇ ਮੁੱਖ ਬੁਲਾਰੇ ਕਾਲਜ ਦੇ ਓਐੱਸਡੀ ਡਾ. ਕਮਲੇਸ਼ ਸਿੰਘ ਦੁੱਗਲ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਜਿਹੜਾ ਸੁਫ਼ਨਾ ਆਜ਼ਾਦੀ ਘੁਲਾਟੀਆਂ ਨੇ 75 ਸਾਲ ਪਹਿਲਾਂ ਲਿਆ ਸੀ ਉਹ ਅਜੇ ਤੱਕ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਦੇਸ਼ ਆਜ਼ਾਦ ਕਰਵਾਉਣ ਵਾਲੇ ਸੂਰਮਿਆਂ ਦੇ ਮਨਾਂ ਵਿੱਚ ਇਹ ਖਿਆਲ ਕਦੇ ਨਹੀਂ ਆਇਆ ਹੋਵੇਗਾ ਕਿ ਭ੍ਰਿਸ਼ਟਾਚਾਰੀ ਲੋਕ ਦੇਸ਼ ਨੂੰ ਖੋਖਲਾ ਕਰ ਦੇਣਗੇ। ਇਸ ਦੌਰਾਨ ਡਾ. ਦੁੱਗਲ ਨੇ ਪ੍ਰਸਿੱਧ ਅਜ਼ਾਦੀ ਘੁਲਾਟੀਏ ਕਾਮਰੇਡ ਬੰਤ ਸਿੰਘ ਸੰਘਵਾਲ ਦੇ ਜੀਵਨ, ਸੰਘਰਸ਼ ਅਤੇ ਸੁਤੰਤਰਤਾ ਸੰਗਰਾਮ ਵਿਚ ਪਾਏ ਯੋਗਦਾਨ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕੀਤਾ। ਪੰਜਾਬੀ ਵਿਭਾਗ ਦੇ ਪ੍ਰੋ. ਲਖਵੀਰ ਸਿੰਘ ਨੇ ਇਸ ਗੱਲ `ਤੇ ਜ਼ੋਰ ਦਿੱਤਾ ਕਿ ਸ਼ਹੀਦਾਂ ਦੇ ਸੁਫ਼ਨੇ ਤਾਂ ਹੀ ਅਮਲੀ ਰੂਪ ਵਿਚ ਸੱਚ ਸਾਬਤ ਹੋ ਸਕਣਗੇ, ਜੇਕਰ ਉਹ ਆਪਣੇ ਸਮਾਜ ਅੰਦਰ ਫਿਰਕਾਪ੍ਰਸਤੀ, ਰੰਗ, ਜਾਤੀ ਭੇਦ-ਭਾਵ ਵਰਗੀਆਂ ਬਿਮਾਰੀਆਂ ਨੂੰ ਦੂਰ ਕਰਨਗੇ। ਮੰਚ ਦਾ ਸੰਚਾਲਨ ਸਿਮਰਨਪ੍ਰੀਤ ਕੌਰ ਨੇ ਕੀਤਾ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ