ਜਲੰਧਰ ਵਿੱਚ ਕੱਚੇ ਮੁਲਾਜ਼ਮਾਂ ਨੇ ਕਾਂਗਰਸੀ ਵਿਧਾਇਕ ਨੂੰ ਮੋੜਿਆ ਚੋਣ ਮਨੋਰਥ ਪੱਤਰ

ਜਲੰਧਰ ਵਿੱਚ ਕੱਚੇ ਮੁਲਾਜ਼ਮਾਂ ਨੇ ਕਾਂਗਰਸੀ ਵਿਧਾਇਕ ਨੂੰ ਮੋੜਿਆ ਚੋਣ ਮਨੋਰਥ ਪੱਤਰ

ਪਾਲ ਸਿੰਘ ਨੌਲੀ

ਜਲੰਧਰ, 13 ਅਗਸਤ

ਸਰਵ ਸਿੱਖਿਆ ਅਭਿਆਨ /ਮਿੱਡ ਡੇਅ ਮੀਲ ਦਫਤਰੀ ਮੁਲਾਜ਼ਮਾਂ ਨੇ ਅੱਜ ਇਥੇ ਰੋਸ ਮਾਰਚ ਕੀਤਾ। ਉਨ੍ਹਾਂ ਨੇ ਵਿਧਾਇਕ ਰਜਿੰਦਰ ਬੇਰੀ ਨੂੰ ਕਾਂਗਰਸ ਪਾਰਟੀ ਚੋਣ ਮਨੋਰਥ ਪੱਤਰ ਮੋੜ ਕੇ ਉਲਾਂਭਾ ਦਿੱਤਾ। ਮੁਲਾਜ਼ਮਾਂ ਨੇ ਕਿਹਾ ਕਿ “ਐੱਮਐੱਲਏ ਸਾਹਿਬ ਆਪਣਾ ਮੈਨੀਫੈਸਟੋ ਰੱਖ ਲਓ, ਸਾਡੇ ਤਾਂ ਕਿਸੇ ਕੰਮ ਨਹੀ ਆਇਆ”। ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ ਸਰਕਾਰ ਨੇ 1 ਅਪਰੈਲ 2018 ਤੋਂ ਸਿੱਖਿਆ ਵਿਭਾਗ ਵਿਚ ਪੱਕਾ ਕਰ ਦਿੱਤਾ ਗਿਆ ਹੈ ਪਰ ਦਫਤਰੀ ਮੁਲਾਜ਼ਮ ਜੋ ਅਧਿਆਪਕਾਂ ਤੋਂ ਪਹਿਲਾਂ ਦੇ ਕੰਮ ਕਰ ਰਹੇ ਹਨ, ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਸਰਵ ਸਿੱਖਿਆ ਅਭਿਆਨ/ ਮਿਡ ਡੇਅ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਆਗੂ ਸ਼ੋਭਿਤ ਭਗਤ, ਵਿਸ਼ਾਲ ਮਹਾਜਨ, ਸੁਖਰਾਜ, ਗਗਨ ਸਿਆਲ, ਮੋਹਿਤ, ਰਾਜੀਵ, ਗਗਨਦੀਪ ਸ਼ਰਮਾ, ਅਸ਼ੀਸ਼ ਜੁਲਾਹਾ, ਮੀਨੂ ਨੇ ਕਿਹਾ ਕਿ ਜਦੋਂ ਦੀ ਕਾਂਗਰਸ ਸਰਕਾਰ ਸੱਤਾ ਵਿਚ ਆਈ ਹੈ ਕੈਬਨਿਟ ਸਬ ਕਮੇਟੀਆ ਬਣਾ ਕੇ ਸਮਾਂ ਟਪਾਇਆ ਜਾ ਰਿਹਾ ਹੈ। ਆਗੂਆ ਨੇ ਕਿਹਾ ਕਿ ਸਰਕਾਰ ਦੇ ਝੂਠੇ ਵਾਅਦਿਆ ਤੋਂ ਖਫਾ ਮੁਲਾਜ਼ਮਾਂ ਵੱਲੋਂ ਪੰਜਾਬ ਯੂਟੀ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਦੇ ਬੈਨਰ ਹੇਠ ਪੰਜਾਬ ਭਰ ਵਿਚ 15 ਅਗਸਤ ਨੂੰ ਰੋਸ ਮੁਜ਼ਾਹਰੇ ਅਤੇ 18 ਅਗਸਤ ਨੂੰ ਕੀਤੇ ਜਾ ਰਹੇ ਪੰਜਾਬ ਬੰਦ ਵਿਚ ਸਰਵ ਸਿੱਖਿਆ ਅਭਿਆਨ/ ਮਿਡ ਡੇਅ ਮੀਲ ਦਫਤਰੀ ਮੁਲਾਜ਼ਮ ਵੱਧ ਚੜ ਕੇ ਸ਼ਮੂਲੀਅਤ ਕਰਨਗੇ। ਇਸ ਮੌਕੇ ਵਿਜੈ ਲਕਸ਼ਮੀ,ਮਮਤਾ,ਨੀਤੂ,ਸ਼ਾਲੂ,ਅਮਿ੍ਰਤਜੀਤ,ਸਵਿਤਾ,ਰਜਨੀ,ਅਮਨਦੀਪ ਕੌਰ,ਤਰੁਨਾ,ਰਾਕੇਸ਼ ਕੁਮਾਰਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All