ਹਾਕੀ ਲੀਗ: ਤੇਹੰਗ, ਧੰਨੋਵਾਲੀ, ਮਿੱਠਾਪੁਰ ਤੇ ਬੁਤਾਲਾ ਦੀਆਂ ਟੀਮਾਂ ਨੇ ਮੁਕਾਬਲੇ ਜਿੱਤੇ : The Tribune India

ਹਾਕੀ ਲੀਗ: ਤੇਹੰਗ, ਧੰਨੋਵਾਲੀ, ਮਿੱਠਾਪੁਰ ਤੇ ਬੁਤਾਲਾ ਦੀਆਂ ਟੀਮਾਂ ਨੇ ਮੁਕਾਬਲੇ ਜਿੱਤੇ

ਹਾਕੀ ਲੀਗ: ਤੇਹੰਗ, ਧੰਨੋਵਾਲੀ, ਮਿੱਠਾਪੁਰ ਤੇ ਬੁਤਾਲਾ ਦੀਆਂ ਟੀਮਾਂ ਨੇ ਮੁਕਾਬਲੇ ਜਿੱਤੇ

ਹਾਕੀ ਮੁਕਾਬਲੇ ਦੌਰਾਨ ਜ਼ੋਰ-ਅਜ਼ਮਾਈ ਕਰਦੇ ਹੋਏ ਖਿਡਾਰੀ।

ਨਿੱਜੀ ਪੱਤਰ ਪ੍ਰੇਰਕ

ਜਲੰਧਰ, 2 ਅਕਤੂਬਰ

ਇੱਥੇ ਸੁਰਜੀਤ ਹਾਕੀ ਸਟੇਡੀਅਮ ਵਿੱਚ ਜਾਰੀ ਇਸ ਲੀਗ ਦੇ ਪੂਲ-ਏ ਦੇ ਪਹਿਲੇ ਮੈਚ ਵਿੱਚ ਆਰਜੀਐੱਸ ਹਾਕੀ ਅਕੈਡਮੀ, ਧੰਨੋਵਾਲੀ ਵੱਲੋਂ ਸ਼ੁਰੂ ਤੋਂ ਹੀ ਹਮਲਾਵਰ ਹਾਕੀ ਖੇਡਦੇ ਹੋਏ ਆਰਜੀਐੱਸ ਯੂਥ ਸਪੋਰਟਸ ਕਲੱਬ, ਮਿੱਠਾਪੁਰ ਨੂੰ 5-2 ਨਾਲ ਹਰਾ ਕੇ 3 ਅੰਕ ਹਾਸਲ ਕੀਤੇ । ਅੱਧੇ ਸਮੇਂ ਤੱਕ ਜੇਤੂ ਟੀਮ 4-2 ਨਾਲ ਅੱਗੇ ਸੀ ਅਤੇ ਟੀਮ ਦੇ ਬੀਰੂ ਨੂੰ ‘ਮੈਨ ਆਫ਼ ਦਿ ਮੈਚ’ ਐਲਾਨਿਆ ਗਿਆ। ਪਿਛਲੇ ਲੀਗ ਮੈਚ ਵਿੱਚ ਆਰਜੀਐੱਸ ਹਾਕੀ ਅਕੈਡਮੀ ਧੰਨੋਵਾਲੀ ਨੂੰ ਹੋਈ 3-0 ਦੀ ਕਰਾਰੀ ਹਾਰ ਤੋਂ ਬਾਅਦ, ਪਹਿਲੇ ਰਾਊਂਡ ਗਲਾਸ ਸਪੋਰਟਸ ਇੰਟਰ-ਡਿਵੈਲਪਮੈਂਟ ਸੈਂਟਰ ਹਾਕੀ ਲੀਗ (ਅੰਡਰ-16) ਦੇ ਦੂਜੇ ਮੈਚ ਵਿਚ ਸ਼ਾਨਦਾਰ ਹਾਕੀ ਦਾ ਪ੍ਰਦਰਸ਼ਨ ਕਰਦਿਆਂ ਆਰਜੀਐੱਸ ਯੂਥ ਸਪੋਰਟਸ ਕਲੱਬ ਮਿੱਠਾਪੁਰ ਨੂੰ ਹਰਾਉਣ ਵਿੱਚ ਕਾਮਯਾਬੀ ਰਹੀ।

ਪੂਲ-ਬੀ ਦੇ ਦੂਜੇ ਮੈਚ ਵਿੱਚ ਆਰਜੀਐੱਸ ਏਕਨੂਰ ਹਾਕੀ ਅਕੈਡਮੀ ਤੇਹਾਂਗ ਨੇ ਆਰਜੀਐੱਸ ਜੀਟੀਬੀ ਹਾਕੀ ਅਕੈਡਮੀ ਬਾਬਾ ਬਕਾਲਾ ਨੂੰ ਇਕਤਰਫਾ ਮੈਚ ਵਿਚ 3-0 ਨਾਲ ਹਰਾਇਆ। ਜੇਤੂ ਟੀਮ ਹਾਫ਼ ਟਾਈਮ ਤੱਕ 1-0 ਨਾਲ ਅੱਗੇ ਸੀ ਅਤੇ ਟੀਮ ਦੇ ਹਰਸ਼ਦੀਪ ਸਿੰਘ ਨੂੰ ‘ਮੈਨ ਆਫ਼ ਦਿ ਮੈਚ’ ਐਲਾਨਿਆ ਗਿਆ। ਇਸੇ ਪੂਲ ਵਿੱਚ ਤੀਜੇ ਮੈਚ ਵਿੱਚ ਆਰਜੀਐੱਸ ਗੁਰੂ ਤੇਗ ਬਹਾਦਰ ਹਾਕੀ ਅਕੈਡਮੀ, ਚਰਹੇੜੀ ਨੇ ਆਰਜੀਐੱਸ ਗੋਬਿੰਦ ਸਪੋਰਟਸ ਹਾਕੀ ਅਕੈਡਮੀ, ਕੁੱਕੜ ਪਿੰਡ ਨੂੰ 4-1 ਨਾਲ ਹਰਾਇਆ ਅਤੇ ‘ਮੈਨ ਆਫ ਦਿ ਮੈਚ’ ਜੇਤੂ ਟੀਮ ਦਾ ਲਵਪ੍ਰੀਤ ਸਿੰਘ ਰਿਹਾ । ਪੂਲ-ਬੀ ਦੇ ਆਖਰੀ ਮੈਚ ਵਿੱਚ ਆਰਜੀਐੱਸ ਬਾਬਾ ਪੱਲਾ ਸਪੋਰਟਸ ਕਲੱਬ ਹਾਕੀ ਅਕੈਡਮੀ, ਬੁਤਾਲਾ ਨੇ ਆਰਜੀਐੱਸ ਹਾਕੀ ਅਕੈਡਮੀ, ਰੂਪਨਗਰ ਨੂੰ 7-0 ਨਾਲ ਹਰਾਇਆ। ਨਿੰਬ ਬ੍ਰੇਕ ’ਤੇ ਜੇਤੂ ਟੀਮ 5-0 ਨਾਲ ਅੱਗੇ ਸੀ। ਜੇਤੂ ਟੀਮ ਦੇ ਸੁਖਪ੍ਰੀਤ ਸਿੰਘ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All