DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Jalandhar ਵਿੱਚ ਖੜ੍ਹਾ German ਦਾ ਟਰੈਕਟਰ ਸਵਾ ਕਰੋੜ ’ਚ ਵਿਕਿਆ

German Lanz Bulldog ਟਰੈਕਟਰ ਦੀਆਂ ਵੀਡੀਓਜ਼ ਵਾਇਰਲ

  • fb
  • twitter
  • whatsapp
  • whatsapp
Advertisement

Advertisement

ਜਲੰਧਰ ਵਿੱਚ ਕਬਾੜ ਦੇ ਰੂਪ ਵਿੱਚ ਮਿਲੇ ਇੱਕ ਪੁਰਾਣੇ ਟਰੈਕਟਰ ਨੇ ਇੰਟਰਨੈੱਟ ’ਤੇ ਹਲਚਲ ਮਚਾ ਦਿੱਤੀ ਹੈ। ਇਹ ਕੋਈ ਆਮ ਟਰੈਕਟਰ ਨਹੀਂ ਸਗੋਂ ਜਰਮਨ ਇੰਜਨੀਅਰਿੰਗ ਦਾ ਬਿਹਤਰੀਨ ਨਮੂਨਾ ਲਾਂਜ਼ ਬੁਲਡੌਗ (Lanz Bulldog) ਵਿੰਟੇਜ ਟਰੈਕਟਰ ਹੈ ਜੋ ਸਵਾ ਕਰੋੜ ਰੁਪਏ ਦਾ ਵਿਕਿਆ ਹੈ। ਲਾਂਜ਼ ਬੁਲਡੌਗ ਨੂੰ ਜਰਮਨ ਖੇਤੀਬਾੜੀ ਇੰਜਨੀਅਰਿੰਗ ਅਤੇ ਮਸ਼ੀਨੀਕਰਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਦੁਨੀਆ ਦੇ ਸਭ ਤੋਂ ਪੁਰਾਣੇ ਟਰੈਕਟਰਾਂ ਵਿੱਚੋਂ ਇੱਕ ਹੈ ਜਿਸ ਦਾ ਨਿਰਮਾਣ ਹੈਨਰਿਕ ਲਾਂਜ਼ ਏਜੀ (Heinrich Lanz AG) ਵੱਲੋਂ ਜਰਮਨੀ ਦੇ ਮੈਨਹਾਈਮ ਵਿੱਚ 1921 ਤੋਂ ਸ਼ੁਰੂ ਕੀਤਾ ਗਿਆ ਸੀ। ਇਹ ਟਰੈਕਟਰ ਜਲੰਧਰ ਵਿੱਚ ਦਹਾਕਿਆਂ ਤੋਂ ਲਾਵਾਰਿਸ ਪਿਆ ਸੀ।

Advertisement

ਇਸ ਟਰੈਕਟਰ ਨੂੰ ਜੰਗਾਲ ਲੱਗ ਗਿਆ ਹੈ ਤੇ ਇਹ ਜਲੰਧਰ ਦੇ ਸ਼ਹੀਦ ਭਗਤ ਸਿੰਘ ਚੌਕ ’ਚ ਖਸਤਾ ਹਾਲ ਇਮਾਰਤ ਨੇੜੇ ਪਿਆ ਸੀ। ਕੌਂਸਲਰ ਪੁਨੀਤ ਵਡੇਰਾ ਨੇ ਦੱਸਿਆ ਕਿ ਹੁਣ ਇਹ ਮਸ਼ੀਨ ਬਾਜ਼ਾਰ ਦਾ ਮਾਣ ਬਣ ਗਈ ਹੈ। ਟਰੈਕਟਰ ਭਾਵੇਂ ਭੇਜ ਦਿੱਤਾ ਗਿਆ ਹੈ, ਫਿਰ ਵੀ ਲੋਕ ਉਸ ਜਗ੍ਹਾ ਨੂੰ ਦੇਖਣ ਆ ਰਹੇ ਹਨ, ਜਿੱਥੇ ਇਹ ਸਾਲਾਂ ਤੋਂ ਪਿਆ ਸੀ। ਵਡੇਰਾ ਵੱਲੋਂ ਟਰੈਕਟਰ ਦੀ ਵਿਕਰੀ ਬਾਰੇ ਬਣਾਈਆਂ ਗਈਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਟ੍ਰਿਬਿਊਨ ਪ੍ਰਕਾਸ਼ਨ ਸਮੂਹ ਨਾਲ ਗੱਲਬਾਤ ਦੌਰਾਨ ਪੁਨੀਤ ਵਡੇਰਾ ਨੇ ਦੱਸਿਆ ਕਿ ਇਸ ਟਰੈਕਟਰ ਦੇ ਮਾਲਕ 40 ਸਾਲ ਪਹਿਲਾਂ ਅਮਰੀਕਾ ਚਲੇ ਗਏ ਸਨ।’

ਵਡੇਰਾ ਨੇ ਦੱਸਿਆ ਕਿ ਮੁੰਬਈ ਦੀ ਇੱਕ ਫਰਮ ਨੇ ਇੱਕ ਹੋਰ ਗੁਆਂਢੀ ਨੂੰ ਫੋਨ ਕੀਤਾ ਸੀ। ਫਰਮ ਨੇ ਪਹਿਲਾਂ ਦੋ ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਅਤੇ ਅਗਲੀ ਰਾਤ ਤੱਕ 28 ਲੱਖ ਰੁਪਏ ਦੀ ਪੇਸ਼ਕਸ਼ ਕਰ ਦਿੱਤੀ। 17 ਫਰਵਰੀ ਨੂੰ ਕੁਝ ਲੋਕਾਂ ਨੇ ਟਰੈਕਟਰ ਦੇ ਨਾਲ ਅਮਰੀਕਾ ਸਥਿਤ ਖਰੀਦਦਾਰਾਂ ਨੂੰ ਵੀਡੀਓ ਕਾਲ ਕੀਤੀ ਅਤੇ ਪਤਾ ਲੱਗਾ ਹੈ ਕਿ ਅਮਰੀਕਾ ਰਹਿ ਰਹੇ ਮਾਲਕਾਂ ਨੇ ਇਸ ਨੂੰ 1.25 ਕਰੋੜ ਰੁਪਏ ਵਿੱਚ ਵੇਚ ਦਿੱਤਾ ਹੈ।

Advertisement
×