ਹਤਿੰਦਰ ਮਹਿਤਾ
ਜਲੰਧਰ, 12 ਸਤੰਬਰ
ਪਿੰਡ ਨੌਲੀ ਦਾ ਗਗਨਦੀਪ (30), ਜੋ 5 ਦਿਨ ਪਹਿਲਾਂ ਕੈਨੇਡਾ ਗਿਆ ਸੀ, ਦੀ ਭੇਤਭਰੀ ਹਾਲਤ ਵਿਚ ਮੌਤ ਹੋ ਗਈ। ਗਗਨਦੀਪ ਦੇ ਪਿਤਾ ਡਾ. ਮੋਹਨ ਲਾਲ ਅਤੇ ਮਾਤਾ ਸੀਮਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਗਗਨਦੀਪ ਨੂੰ 6 ਸਤੰਬਰ ਨੂੰ ਕੈਨੇਡਾ ਭੇਜਿਆ ਸੀ। ਕੱਲ੍ਹ ਹੀ ਇਹ ਖਬਰ ਆਈ ਕਿ ਗਗਨਦੀਪ ਦੀ ਮੌਤ ਹੋ ਗਈ ਹੈ। ਗਗਨਦੀਪ ਜਲੰਧਰ ਤੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਪਾਲ ਸਿੰਘ ਨੌਲੀ ਦੇ ਚਾਚੇ ਦਾ ਪੁੱਤ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਗਗਨਦੀਪ ਬੜਾ ਹੀ ਸਾਊ ਸੁਭਾਅ ਦਾ ਨੌਜਵਾਨ ਸੀ ਤੇ ਪਿੰਡ ਦੇ ਹਰ ਕੰਮ ਵਿਚ ਮੋਹਰੀ ਹੋ ਕੇ ਕੰਮ ਕਰਦਾ ਸੀ। ਕੈਨੇਡਾ ਪੁਲੀਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਹੋ ਗਿਆ ਹੈ ਤੇ ਉਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਗਗਨਦੀਪ ਵਿਆਹ ਤੋਂ ਬਾਅਦ ਕੈਨੇਡਾ ਗਿਆ ਸੀ।