ਜਲੰਧਰ ਦੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਵਿੱਚ ਧੁੰਦ ਦਾ ਕਹਿਰ ਜਾਰੀ
ਲੋਕਾਂ ਵੱਲੋਂ ਸਵੇਰ ਦੀ ਸੈਰ ਦੀ ਥਾਂ ਘਰਾਂ ’ਚ ਹੀ ਰਹਿਣ ਨੂੰ ਤਰਜੀਹ
Advertisement
ਜਲੰਧਰ ਸ਼ਹਿਰ ਦੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿੱਚ ਧੁੰਦ ਦਾ ਕਹਿਰ ਜਾਰੀ ਹੈ। ਧੁੰਦ ਕਾਰਨ ਤੜਕੇ ਸੜਕਾਂ ’ਤੇ ਸੁੰਨ ਪਸਰੀ ਹੋਈ ਸੀ। ਠੰਢ ਤੋਂ ਬਚਾ ਲਈ ਸੈਰ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਕਾਫੀ ਘੱਟ ਗਈ ਹੈ। ਸੜਕਾਂ ’ਤੇ ਇੱਕਾ ਦੁੱਕਾ ਵਿਅਕਤੀ ਹੀ ਘੁੰਮਦੇ ਦੇਖੇ ਗਏ ਹਨ।
ਛੁੱਟੀ ਦਾ ਦਿਨ ਹੋਣ ਕਾਰਨ ਲੋਕ ਧੁੰਦ ਵਿੱਚ ਘਰਾਂ ਤੋਂ ਬਾਹਰ ਨਿਕਲਣ ਦੀ ਥਾਂ ਘਰਾਂ ਵਿੱਚ ਰਹਿਣ ਨੂੰ ਤਰਜੀਹ ਦੇ ਰਹੇ ਹਨ। ਡਾ. ਰਵੀ ਹੈਰੀਸ ਨੇ ਦੱਸਿਆ ਕਿ ਸੰਘਣੀ ਧੁੰਦਾ ਦਾ ਦਾਇਰਾ ਵੱਧਦਾ ਹੋਇਆ ਸ਼ਹਿਰ ਦੀਆਂ ਗਲੀਆਂ ਤੱਕ ਆ ਪਹੁੰਚਿਆ ਹੈ।
Advertisement
ਸਵੇਰੇ ਸੈਰ ਕਰਨ ਵਾਲੇ ਸੁਰਿੰਦਰ ਕੁਮਾਰ ਅਤੇ ਅਮਿਤਾ ਕੁਮਾਰ ਨੇ ਦੱਸਿਆ ਕਿ ਉਹ ਸਵੇਰ ਸਮੇਂ ਸ਼ਹਿਰ ਦੀ ਮੁੱਖ ਸੜਕ ਵਜੋਂ ਜਾਣੀ ਜਾਂਦੀ ਨਕੋਦਰ ਚੌਂਕ ਤੋਂ ਜੋਤੀ ਚੌਂਕ ਤੱਕ ਸੈਰ ਕਰਨ ਲਈ ਜਾਂਦੇ ਸਨ ਪਰ ਸੰਘਣੀ ਧੁੰਦ ਕਾਰਨ ਲੁੱਟ ਖੋਹ ਦੇ ਡਰੋਂ ਸ਼ਹੀਦ ਊਧਮ ਸਿੰਘ ਨਗਰ ਦੇ ਪੱਥਰਾਂ ਵਾਲੇ ਪਾਰਕ ਵਿੱਚ ਜਾਂਦੇ ਹਨ।
Advertisement
Advertisement
×

