ਬਿਜਲੀ ਚੋਰੀ: ਗੈਸਟ ਹਾਊਸ ਨੂੰ 10 ਲੱਖ ਦਾ ਜੁਰਮਾਨਾ

ਬਿਜਲੀ ਚੋਰੀ: ਗੈਸਟ ਹਾਊਸ ਨੂੰ 10 ਲੱਖ ਦਾ ਜੁਰਮਾਨਾ

ਨਿੱਜੀ ਪੱਤਰ ਪ੍ਰੇਰਕ

ਜਲੰਧਰ, 19 ਮਈ

ਪਾਵਰਕੌਮ ਦੀ ਐਨਫੋਰਸਮੈਂਟ ਟੀਮ ਵੱਲੋਂ ਗੈਸਟ ਹਾਊਸ ’ਤੇ ਮਾਰੇ ਗਏ ਛਾਪੇ ਦੌਰਾਨ ਬਿਜਲੀ ਚੋਰੀ ਦਾ ਮਾਮਲਾ ਸਾਹਮਣੇ ਆਇਆ। ਇਸ ’ਤੇ ਟੀਮ ਨੇ ਗੈਸਟ ਹਾਊਸ ਨੂੰ 10 ਲੱਖ ਰੁਪਏ ਦਾ ਜੁਰਮਾਨਾ ਕੀਤਾ।

ਪਾਵਰਕੌਮ ਅਨੁਸਾਰ ਐਨਫੋਰਸਮੈਂਟ ਟੀਮ ਨੂੰ ਸੂਹ ਮਿਲੀ ਸੀ ਕਿ ਜਲੰਧਰ-ਪਠਾਨਕੋਟ ਹਾਈਵੇਅ ਨੇੜੇ ਧੋਗੜੀ ਰੋਡ ’ਤੇ ਗੈਸਟ ਹਾਊਸ ਬਿਜਲੀ ਚੋਰੀ ਕਰ ਰਿਹਾ ਹੈ। ਟੀਮ ਵੱਲੋਂ ਜਦੋਂ ਗੈਸਟ ਹਾਊਸ ਦੀ ਸਾਲਾਨਾ ਬਿਜਲੀ ਦੀ ਖਪਤ ਦੇਖੀ ਗਈ ਤਾਂ ਉਹ 5 ਹਜ਼ਾਰ ਯੂਨਿਟ ਸੀ ਜਦਕਿ ਗੈਸਟ ਹਾਊਸ ਨੂੰ 20 ਕਿਲੋਵਾਟ ਦਾ ਲੋਡ ਮਨਜ਼ੂਰ ਹੋਇਆ ਹੈ।

ਦੋ ਸੀਨੀਅਰ ਐਕਸੀਅਨਾਂ ਦੀ ਅਗਵਾਈ ਹੇਠ ਇਸ ਟੀਮ ਨੇ ਗੈਸਟ ਹਾਊਸ ਵਿੱਚੋਂ ਬਿਜਲੀ ਦਾ ਮੀਟਰ ਹਟਾ ਕੇ ਜਾਂਚ ਵਾਸਤੇ ਲੈਬਾਰਟਰੀ ਵਿੱਚ ਭੇਜ ਦਿੱਤਾ ਹੈ। ਟੀਮ ਵਿੱਚ ਸ਼ਾਮਲ ਅਧਿਕਾਰੀ ਨੇ ਦੱਸਿਆ ਕਿ ਮੀਟਰ ਵਿੱਚ ਦੋ ਥਾਵਾਂ ਤੋਂ ਛੋਟੇ-ਛੋਟੇ ਸੁਰਾਖ ਕੀਤੇ ਹੋਏ ਸਨ। ਮੀਟਰ ਦੀ ਪਲਾਸਟਿਕ ਬਾਡੀ ਵਿੱਚ ਕੀਤੇ ਗਏ ਇਨ੍ਹਾਂ ਛੋਟੇ ਸੁਰਾਖਾਂ ਰਾਹੀਂ ਤਾਰਾਂ ਕੱਟੀਆਂ ਹੋਈਆਂ ਸਨ। ਟੀਮ ਨੇ ਗੈਸਟ ਹਾਊਸ ਦੇ ਮਾਲਕ ਵਿਰੁੱਧ ਬਿਜਲੀ ਐਕਟ 2003 ਦੀ ਧਾਰਾ 135 ਤਹਿਤ ਮਾਮਲਾ ਦਰਜ ਕੀਤਾ ਹੈ ਤੇ ਉਸ ਵਿਰੁੱਧ ਐੱਫਆਈਆਰ ਦਰਜ ਕੀਤੀ ਗਈ ਹੈ।

ਬਿਜਲੀ ਬਿੱਲ ਨਾ ਭਰਨ ’ਤੇ ਪਟਵਾਰਖਾਨੇ ਦਾ ਕੁਨੈਕਸ਼ਨ ਕੱਟਿਆ

ਪਠਾਨਕੋਟ (ਪੱਤਰ ਪ੍ਰੇਰਕ): ਸੁਜਾਨਪੁਰ ਦੇ ਪਟਵਾਰਖਾਨੇ ਦਾ ਬਿਜਲੀ ਬਿੱਲ ਨਾ ਭਰਨ ਕਰਕੇ ਪਾਵਰਕੌਮ ਨੇ ਪਟਵਾਰਖਾਨੇ ਦਾ ਕੁਨੈਕਸ਼ਨ ਕੱਟ ਦਿੱਤਾ ਜਿਸ ਨਾਲ ਗਰਮੀ ਵਿੱਚ ਪਟਵਾਰੀਆਂ ਅਤੇ ਪਟਵਾਰਖਾਨੇ ਵਿੱਚ ਕੰਮ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਨਾ ਹੋਣ ਕਾਰਨ ਪਟਵਾਰਖਾਨੇ ਵਿੱਚ ਸਾਰੇ ਕੰਮ ਠੱਪ ਹੋ ਗਏ ਹਨ। ਜਾਣਕਾਰੀ ਅਨੁਸਾਰ ਪਟਵਾਰਖਾਨੇ ਨੇ ਪਾਵਰਕੌਮ ਦੇ 1.43 ਲੱਖ ਰੁਪਏ ਦੇਣੇ ਹਨ। ਇਸ ਕਾਰਨ ਉਪ-ਮੰਡਲ ਸੁਜਾਨਪੁਰ ਵੱਲੋਂ ਬਿਜਲੀ ਸਪਲਾਈ ਕੱਟ ਦਿੱਤੀ ਗਈ ਹੈ। ਐੱਸਡੀਓ ਅਸ਼ਵਨੀ ਕੁਮਾਰ ਨੇ ਕਿਹਾ ਕਿ ਉਚ ਅਧਿਕਾਰੀਆਂ ਦੇ ਨਿਰਦੇਸ਼ਾਂ ਮੁਤਾਬਕ ਇਹ ਕਾਰਵਾਈ ਕੀਤੀ ਗਈ ਹੈ। ਜੇਕਰ ਉਨ੍ਹਾਂ ਕੋਲ ਮਾਲ ਵਿਭਾਗ ਦਾ ਕੋਈ ਪੱਤਰ ਲਿਖਤੀ ਰੂਪ ਵਿੱਚ ਆਉਂਦਾ ਹੈ ਤਾਂ ਫਿਰ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਮੁੱਖ ਖ਼ਬਰਾਂ

ਪੰਜਾਬ ਦੀ ਆਪ ਸਰਕਾਰ ਨੂੰ ਵੱਡਾ ਝਟਕਾ: ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 5822 ਵੋਟਾਂ ਨਾਲ ਜਿੱਤੀ

ਪੰਜਾਬ ਦੀ ਆਪ ਸਰਕਾਰ ਨੂੰ ਵੱਡਾ ਝਟਕਾ: ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 5822 ਵੋਟਾਂ ਨਾਲ ਜਿੱਤੀ

ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪੰਜਵੇਂ ਨੰਬਰ ’ਤੇ ਅਤੇ ਭਾਜਪਾ ਦਾ ਢਿੱ...

ਜਯੰਤ ਸਿਨਹਾ ‘ਰਾਜ ਧਰਮ’ ਨਿਭਾਅ ਰਿਹੈ ਤੇ ਮੈਂ ‘ਰਾਸ਼ਟਰ ਧਰਮ’: ਯਸ਼ਵੰਤ ਸਿਨਹਾ

ਜਯੰਤ ਸਿਨਹਾ ‘ਰਾਜ ਧਰਮ’ ਨਿਭਾਅ ਰਿਹੈ ਤੇ ਮੈਂ ‘ਰਾਸ਼ਟਰ ਧਰਮ’: ਯਸ਼ਵੰਤ ਸਿਨਹਾ

ਰਾਸ਼ਟਰਪਤੀ ਚੋਣਾਂ ਲਈ ਵਿਰੋਧੀ ਧਿਰ ਦੇ ਉਮੀਦਵਾਰ ਵਜੋਂ ਅੱਜ ਭਰਨਗੇ ਨਾਮਜ਼...

ਦਿੱਲੀ: ਆਪ ਨੇ ਰਾਜਿੰਦਰ ਨਗਰ ਵਿਧਾਨ ਸਭਾ ਸੀਟ ਬਰਕਰਾਰ ਰੱਖੀ

ਦਿੱਲੀ: ਆਪ ਨੇ ਰਾਜਿੰਦਰ ਨਗਰ ਵਿਧਾਨ ਸਭਾ ਸੀਟ ਬਰਕਰਾਰ ਰੱਖੀ

ਭਾਜਪਾ ਨੇ ਰਾਮੁਪਰ ਲੋਕ ਸਭਾ ਸੀਟ ਜਿੱਤੀ, ਤ੍ਰਿਪੁਰਾ ਦੇ ਮੁੱਖ ਮੰਤਰੀ ਸਾ...

ਸ਼ਹਿਰ

View All