DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

FIH Hockey World Cup 2026 ਲਈ ਭਾਰਤੀ ਟੀਮ ਵਿੱਚ ਪੰਜਾਬ ਦੇ ਅੱਠ ਖਿਡਾਰੀ ਸ਼ਾਮਲ

FIH Hockey World Cup 2026: ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਪੋਵੜ ਨੇ ਵਿਸ਼ਵ ਕੱਪ ਵਿੱਚ ਭਾਰਤ ਦੀਆਂ ਸੰਭਾਵਨਾਵਾਂ ਪ੍ਰਤੀ ਭਰੋਸਾ ਪ੍ਰਗਟ ਕੀਤਾ

  • fb
  • twitter
  • whatsapp
  • whatsapp
featured-img featured-img
ਤਸਵੀਰ: ਵਿਸ਼ਵ ਕੱਪ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਹਾਕੀ ਟੀਮ
Advertisement

FIH Hockey World Cup 2026: ਨੀਦਰਲੈਂਡ ਅਤੇ ਬੈਲਜੀਅਮ ਵਿੱਚ 15 ਤੋਂ 30 ਅਗਸਤ ਤੱਕ ਹੋਣ ਵਾਲੇ FIH ਹਾਕੀ ਵਿਸ਼ਵ ਕੱਪ 2026 ਲਈ ਭਾਰਤੀ ਪੁਰਸ਼ ਹਾਕੀ ਟੀਮ ਵਿੱਚ ਪੰਜਾਬ ਦੇ ਅੱਠ ਖਿਡਾਰੀਆਂ ਨੇ ਆਪਣੀ ਜਗ੍ਹਾ ਬਣਾਈ ਹੈ।

ਪੰਜਾਬ ਦੇ ਇਨ੍ਹਾਂ ਖਿਡਾਰੀਆਂ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ, ਸਾਬਕਾ ਕਪਤਾਨ ਮਨਪ੍ਰੀਤ ਸਿੰਘ, ਹਰਦਿਕ ਸਿੰਘ, ਜਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਸੁਖਜੀਤ ਸਿੰਘ, ਦਿਲਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਸ਼ਾਮਲ ਹਨ। ਇਨ੍ਹਾਂ ਵਿੱਚੋਂ ਮਨਪ੍ਰੀਤ, ਹਰਦਿਕ, ਮਨਦੀਪ ਅਤੇ ਸੁਖਜੀਤ ਜਲੰਧਰ ਨਾਲ ਸਬੰਧ ਰੱਖਦੇ ਹਨ, ਜਦੋਂ ਕਿ ਬਾਕੀਆਂ ਦੇ ਵੀ ਸ਼ਹਿਰ ਨਾਲ ਗੂੜ੍ਹੇ ਸਬੰਧ ਹਨ, ਜਿਨ੍ਹਾਂ ਨੇ ਸਰਜੀਤ ਹਾਕੀ ਸਟੇਡੀਅਮ ਵਿੱਚ ਆਪਣੀ ਖੇਡ ਨੂੰ ਨਿਖਾਰਿਆ ਹੈ।

Advertisement

ਮਨਪ੍ਰੀਤ, ਜੋ ਹਾਲ ਹੀ ਵਿੱਚ ਭਾਰਤ ਦੇ ਸਭ ਤੋਂ ਵੱਧ ਮੈਚ ਖੇਡਣ ਵਾਲੇ ਹਾਕੀ ਖਿਡਾਰੀ ਬਣੇ ਹਨ, ਸਭ ਤੋਂ ਤਜ਼ਰਬੇਕਾਰ ਮੈਂਬਰ ਹਨ। ਸਾਬਕਾ ਕਪਤਾਨ ਰਾਸ਼ਟਰੀ ਟੀਮ ਦੇ ਮੁੱਖ ਥੰਮ੍ਹਾਂ ਵਿੱਚੋਂ ਇੱਕ ਬਣਿਆ ਹੋਇਆ ਹੈ।

Advertisement

ਸੁਖਜੀਤ ਸਿੰਘ ਦਾ ਸਫ਼ਰ ਵੀ ਓਨਾ ਹੀ ਪ੍ਰੇਰਨਾਦਾਇਕ ਹੈ। ਕੁਝ ਸਾਲ ਪਹਿਲਾਂ ਅਧਰੰਗ (ਪਾਰਸ਼ਲ ਪੈਰਾਲਾਈਸਿਸ) ਨਾਲ ਜੂਝਣ ਤੋਂ ਬਾਅਦ, ਉਨ੍ਹਾਂ ਨੇ ਪੈਰਿਸ ਓਲੰਪਿਕ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨ ਲਈ ਵਾਪਸੀ ਕੀਤੀ, ਜਿੱਥੇ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ।

ਉਸ ਪ੍ਰਾਪਤੀ 'ਤੇ, ਸੁਖਜੀਤ ਨੇ ਇਸ ਤੋਂ ਪਹਿਲਾਂ 'ਟ੍ਰਿਬਿਊਨ ਸਮੂਹ' ਨੂੰ ਦੱਸਿਆ ਸੀ, "ਜਿਸ ਦਿਨ ਅਸੀਂ ਕਾਂਸੀ ਦਾ ਤਗ਼ਮਾ ਜਿੱਤਿਆ, ਮੈਂ ਪੂਰੀ ਰਾਤ ਜਾਗਦਾ ਰਿਹਾ, ਆਪਣੇ ਜੀਵਨ ਦੇ ਸਫ਼ਰ ਨੂੰ ਯਾਦ ਕਰਦਾ ਰਿਹਾ। ਜ਼ਿੰਦਗੀ ਕਦੇ ਵੀ ਆਸਾਨ ਨਹੀਂ ਰਹੀ; ਮੈਂ ਆਪਣੀ ਸਿਹਤ ਨਾਲ ਸੰਘਰਸ਼ ਕੀਤਾ ਸੀ... ਮੈਂ ਬਹੁਤ ਲੰਮਾ ਪੈਂਡਾ ਤੈਅ ਕੀਤਾ ਸੀ।"

ਚੁਣੇ ਗਏ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਪੋਵੜ ਨੇ ਵਿਸ਼ਵ ਕੱਪ ਵਿੱਚ ਭਾਰਤ ਦੀਆਂ ਸੰਭਾਵਨਾਵਾਂ ਪ੍ਰਤੀ ਭਰੋਸਾ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮਾਣ ਹੈ ਕਿ ਹਰਮਨਪ੍ਰੀਤ ਸਿੰਘ ਇੱਕ ਵਾਰ ਫਿਰ ਰਾਸ਼ਟਰੀ ਟੀਮ ਦੀ ਕਪਤਾਨੀ ਕਰਨਗੇ, ਜਦੋਂ ਕਿ ਮਨਪ੍ਰੀਤ ਸਿੰਘ ਦਾ ਵਿਸ਼ਾਲ ਤਜਰਬਾ ਟੀਮ ਲਈ ਅਮੁੱਲ ਹੋਵੇਗਾ।

ਉਨ੍ਹਾਂ ਕਿਹਾ, "ਟੀਮ ਤਜਰਬੇਕਾਰ ਸੀਨੀਅਰ ਖਿਡਾਰੀਆਂ ਅਤੇ ਪ੍ਰਤਿਭਾਸ਼ਾਲੀ ਨੌਜਵਾਨ ਖਿਡਾਰੀਆਂ ਦਾ ਇੱਕ ਆਦਰਸ਼ ਸੁਮੇਲ ਹੈ। ਸਾਨੂੰ ਪੂਰਾ ਭਰੋਸਾ ਹੈ ਕਿ ਭਾਰਤ ਵਿੱਚ ਵਿਸ਼ਵ ਕੱਪ ਜਿੱਤਣ ਦੀ ਸਮਰੱਥਾ ਹੈ।"

Advertisement
×