DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

IAS ਅਧਿਕਾਰੀ ਕੰਵਲਪ੍ਰੀਤ ਬਰਾੜ ਤੋਂ ED ਨੇ ਕੀਤੀ 7 ਘੰਟੇ ਪੁੱਛਗਿੱਛ

ਕੰਵਲਪ੍ਰੀਤ ਬਰਾੜ ਸਵੇਰੇ 9:55 ਵਜੇ ਈ ਡੀ ਦਫ਼ਤਰ ਪਹੁੰਚੀ ਅਤੇ ਸ਼ਾਮ 5:15 ਵਜੇ ਤੋਂ ਬਾਅਦ ਬਾਹਰ ਆਈ

  • fb
  • twitter
  • whatsapp
  • whatsapp
Advertisement

ਐਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਜ਼ੋਨਲ ਦਫ਼ਤਰ ਵਿਖੇ ਦੂਜੀ ਪੇਸ਼ੀ ਦੌਰਾਨ, ਆਈ ਏ ਐੱਸ ਅਧਿਕਾਰੀ ਕੰਵਲ ਪ੍ਰੀਤ ਬਰਾੜ ਤੋਂ ਸਨਟੈਕ ਸਿਟੀ (Suntec City) ਅਤੇ ਔਲਟਸ ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਟਿਡ ਪ੍ਰਾਜੈਕਟਾਂ ਵਿੱਚ ਕਥਿਤ ਉਲੰਘਣਾਵਾਂ ਦੇ ਸਬੰਧ 'ਚ ਸੱਤ ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ ਗਈ।

ਕੰਵਲਪ੍ਰੀਤ ਬਰਾੜ ਸਵੇਰੇ 9:55 ਵਜੇ ਈ ਡੀ ਦਫ਼ਤਰ ਪਹੁੰਚੀ ਅਤੇ ਸ਼ਾਮ 5:15 ਵਜੇ ਤੋਂ ਬਾਅਦ ਬਾਹਰ ਆਈ। ਉਹ ਪਿਛਲੀ ਵਾਰ 18 ਅਗਸਤ ਨੂੰ ਈ ਡੀ ਦਫ਼ਤਰ ਵਿੱਚ ਹਾਜ਼ਰ ਹੋਏ ਸਨ ਜਦੋਂ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਉਨ੍ਹਾਂ ਤੋਂ ਸਾਢੇ ਅੱਠ ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ ਸੀ। ਉਨ੍ਹਾਂ ਨੂੰ ਗ੍ਰੇਟਰ ਮੁਹਾਲੀ ਏਰੀਆ ਡਿਵਲਪਮੈਂਟ ਅਥਾਰਟੀ (GMADA) ਦੀਆਂ ਦੋ ਯੋਜਨਾਵਾਂ ਨਾਲ ਸਬੰਧਤ ਹੋਰ ਦਸਤਾਵੇਜ਼ ਲਿਆਉਣ ਲਈ ਕਿਹਾ ਗਿਆ ਸੀ।

Advertisement

ਸੂਤਰਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਜਵਾਬ ਦੇਣ ਲਈ ਜੋ ਜ਼ਿਆਦਾਤਰ ਸਵਾਲ ਪੁੱਛੇ ਗਏ, ਉਹ ਸਨਟੈਕ ਸਿਟੀ ਦੀ ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ (CLU) ਨੂੰ ਅੰਸ਼ਕ ਤੌਰ 'ਤੇ ਰੱਦ ਕਰਨ ਅਤੇ ਔਲਟਸ ਸਪੇਸ ਬਿਲਡਰਜ਼ ਪ੍ਰਾਜੈਕਟਾਂ ਦੇ ਲੇਆਉਟ ਬਦਲਾਵਾਂ ਨਾਲ ਸਬੰਧਤ ਸਨ।

Advertisement

2007 ਬੈਚ ਦੀ ਪੰਜਾਬ ਕਾਡਰ ਦੀ ਆਈ ਏ ਐੱਸ ਅਧਿਕਾਰੀ ਇਸ ਸਮੇਂ ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ ਸਕੱਤਰ ਵਜੋਂ ਸੇਵਾ ਨਿਭਾ ਰਹੀ ਹੈ। ਉਨ੍ਹਾਂ ਤੋਂ 2024 ਵਿੱਚ ਟਾਊਨ ਐਂਡ ਕੰਟਰੀ ਪਲਾਨਿੰਗ ਦੇ ਡਾਇਰੈਕਟਰ ਵਜੋਂ ਉਨ੍ਹਾਂ ਦੀ ਪਿਛਲੀ ਭੂਮਿਕਾ ਕਾਰਨ ਪੁੱਛਗਿੱਛ ਕੀਤੀ ਜਾ ਰਹੀ ਹੈ। ਆਪਣੀ ਪਿਛਲੀ ਪੇਸ਼ੀ ਦੌਰਾਨ, ਉਨ੍ਹਾਂ ਨੂੰ ਜ਼ਿਆਦਾਤਰ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (GLADA) ਦੇ ਮੁੱਖ ਪ੍ਰਸ਼ਾਸਕ ਵਜੋਂ ਉਨ੍ਹਾਂ ਦੀ ਭੂਮਿਕਾ ਬਾਰੇ ਪੁੱਛਿਆ ਗਿਆ ਸੀ।

ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਵੀ ਈ ਡੀ ਦੀ ਜਲੰਧਰ ਟੀਮ ਵੱਲੋਂ ਗਮਾਡਾ ਨਾਲ ਜੁੜੇ ਮਾਮਲਿਆਂ ਵਿੱਚ 31 ਅਗਸਤ ਨੂੰ ਤਲਬ ਕੀਤਾ ਗਿਆ ਹੈ।

Advertisement
×