ਦੋਆਬੇ ਵਿੱਚ ਰੇਤਾ ਨਾ ਮਿਲਣ ਕਾਰਨ ਲੋਕਾਂ ਵਿੱਚ ਮਚੀ ਹਾਹਾਕਾਰ : The Tribune India

ਦੋਆਬੇ ਵਿੱਚ ਰੇਤਾ ਨਾ ਮਿਲਣ ਕਾਰਨ ਲੋਕਾਂ ਵਿੱਚ ਮਚੀ ਹਾਹਾਕਾਰ

ਦੋਆਬੇ ਵਿੱਚ ਰੇਤਾ ਨਾ ਮਿਲਣ ਕਾਰਨ ਲੋਕਾਂ ਵਿੱਚ ਮਚੀ ਹਾਹਾਕਾਰ

ਰੇਤ ਦੀ ਸਪਲਾਈ ਬੰਦ ਹੋਣ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਮਜ਼ਦੂਰ।

ਪਾਲ ਸਿੰਘ ਨੌਲੀ

ਜਲੰਧਰ, 24 ਸਤੰਬਰ

ਪੰਜਾਬ ਵਿੱਚ ਸਰਕਾਰ ਬਦਲਣ ਤੋਂ ਬਾਅਦ ਰੇਤੇ ਦੀਆਂ ਕੀਮਤਾਂ ਆਸਮਾਨੀ ਜਾ ਚੜ੍ਹੀਆ ਹਨ। ਪੰਜਾਬ ਵਿੱਚ ਰੇਤੇ ਦੀਆਂ ਖੱਡਾਂ ਬੰਦ ਹੋਣ ਨਾਲ ਹਿਮਾਚਲ ਵਿੱਚ ਰੇਤ ਦਾ ਕਾਰੋਬਾਰ ਕਰਨ ਵਾਲਿਆਂ ਨੇ ਵੀ ਆਪਣੇ ਰੇਟ ਤਿੰਨ-ਚਾਰ ਗੁਣਾ ਵਧਾ ਦਿੱਤੇ ਹਨ। ਹਿਮਾਚਲ ਪ੍ਰਦੇਸ਼ ਤੋਂ ਟਿੱਪਰਾਂ ਰਾਹੀ ਰੇਤਾ ਲਿਆਉਣ ਵਾਲੇ ਕੁਝ ਡਰਾਈਵਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਹਿਮਾਚਲ ਤੋਂ ਟਿੱਪਰ ਪਹਿਲਾਂ 10 ਤੋਂ 12 ਹਾਜ਼ਰ ਦਾ ਭਰ ਜਾਂਦਾ ਸੀ ਤੇ ਪੰਜਾਬ ਵਿੱਚ 25 ਤੋਂ 30 ਹਾਜ਼ਰ ਤੱਕ ਵਿਕ ਜਾਂਦਾ ਸੀ। ਹੁਣ ਹਿਮਾਚਲ ਵਿੱਚ ਖਣਨ ਵਾਲਿਆਂ ਨੇ ਹੀ ਰੇਤ ਦੇ ਭਾਅ ਚੁੱਕ ਦਿੱਤੇ ਹਨ। ਹੁਣ ਉਥੇ 40 ਹਾਜ਼ਰ ਤੋਂ ਵੱਧ ਮੁੱਲ ਵਿੱਚ ਟਿਪਰ ਭਰਦਾ ਹੈ ਜਿਸ ਕਾਰਨ ਪੰਜਾਬ ਵਿੱਚ ਟਿੱਪਰ ਦਾ ਰੇਟ 70 ਹਾਜ਼ਾਰ ਤੱਕ ਜਾ ਪਹੁੰਚਾ ਹੈ।

ਉਧਰ ਜਲੰਧਰ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਅੱਜ ਸਬ ਡਿਵੀਜ਼ਨਲ ਕਮੇਟੀਆਂ ਨੂੰ ਜ਼ਿਲ੍ਹਾ ਸਰਵੇ ਰਿਪੋਰਟ ਵਿੱਚ ਸ਼ਾਮਲ ਮਾਈਨਿੰਗ ਸਾਈਟਾਂ ਵਿੱਚੋਂ ਵੈਰੀਫਿਕੇਸ਼ਨ ਤੋਂ ਰਹਿੰਦੀਆਂ ਮਾਈਨਿੰਗ ਸਾਈਟਾਂ ਦਾ ਜਲਦ ਦੌਰਾ ਕਰਕੇ ਰਿਪੋਰਟ ਜਮ੍ਹਾ ਕਰਾਉਣ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਸਰਵੇ ਰਿਪੋਰਟ ਐਨ.ਆਈ.ਸੀ. ਜਲੰਧਰ ਦੀ ਵੈੱਬਸਾਈਟ ’ਤੇ ਅਪਲੋਡ ਕੀਤੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਮੁੱਖ ਸਕੱਤਰ ਵੀ.ਕੇ. ਜੰਜੂਆਂ ਵੱਲੋਂ ਮਾਈਨਿੰਗ, ਕਨਾਲ ਤੇ ਡਰੇਨੇਜ਼ ਸਬੰਧੀ ਕਾਰਜਾਂ ਦਾ ਜਾਇਜ਼ਾ ਲੈਣ ਲਈ ਰੱਖੀ ਵੀਡੀਓ ਕਾਨਫਰੰਸ ਵਿੱਚ ਵੀ ਹਿੱਸਾ ਲਿਆ।

ਇਸ ਮੌਕੇ ਐਸ.ਡੀ.ਓ. ਮਾਈਨਿੰਗ ਸੁਖਪਾਲ ਸਿੰਘ, ਐਸ.ਡੀ.ਓ. ਡਰੇਨੇਜ਼ ਆਸ਼ੀਸ਼ ਸ਼ਰਮਾ, ਐੱਸ.ਡੀ.ਓ. ਕਨਾਲ ਪ੍ਰਿੰਸ ਸਿੰਘ ਆਦਿ ਮੌਜੂਦ ਸਨ।

ਰੇਤ ਦੀ ਸਪਲਾਈ ਬੰਦ ਹੋਣ ਵਿਰੁੱਧ ਨਾਅਰੇਬਾਜ਼ੀ

ਗੁਰਦਾਸਪੁਰ (ਜਤਿੰਦਰ ਬੈਂਸ): ਰੇਤ ਤੇ ਬੱਜਰੀ ਦੀ ਸਪਲਾਈ ਰੁਕਣ ਕਾਰਨ ਅੱਜ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੇ ਸੱਦੇ ਉੱਤੇ ਇਸ ਕਾਰੋਬਾਰ ਨਾਲ ਜੁੜੇ ਕਿਰਤੀਆਂ, ਮਜ਼ਦੂਰਾਂ ਅਤੇ ਹੋਰਨਾਂ ਦੀ ਇੱਕਤਰਤਾ ਪ੍ਰਭਜੋਤ ਸਿੰਘ ਬਹਿਲੋਲਪੁਰ, ਅਮਨਦੀਪ ਸਿੰਘ ਉੱਚਾ ਧਕਾਲਾ, ਕੁਲਦੀਪ ਸਿੰਘ ਗੋਲਡੀ, ਰੁਪਿੰਦਰ ਸਿੰਘ ਮੱਲੀਆਂ ਅਤੇ ਸੁਖਵਿੰਦਰ ਸਿੰਘ ਵਾੜਾ ਦੀ ਸਾਂਝੀ ਅਗਵਾਈ ਹੇਠ ਸਥਾਨਕ ਗੁਰੂ ਨਾਨਕ ਪਾਰਕ ਵਿੱਚ ਹੋਈ। ਇਸ ਮੌਕੇ ਪ੍ਰਭਾਵਿਤ ਲੋਕਾਂ ਨੇ ਰੇਤ ਤੇ ਬੱਜਰੀ ਦੀ ਸਪਲਾਈ ਸੁਚਾਰੂ ਰੂਪ ਵਿੱਚ ਬਹਾਲੀ ਦੀ ਮੰਗ ਨੂੰ ਲੈ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜ ਕੇ ਸਮੁੱਚੇ ਹਾਲਾਤ ਤੋਂ ਜਾਣੂ ਕਰਵਾਇਆ। ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਬਲਬੀਰ ਸਿੰਘ ਰੰਧਾਵਾ, ਸਰਵਣ ਸਿੰਘ ਭੋਲਾ, ਗੁਰਪਿੰਦਰ ਸਿੰਘ, ਜਸਬੀਰ ਸਿੰਘ, ਫੂਲ ਚੰਦ ਅਤੇ ਪ੍ਰੇਮ ਮਸੀਹ ਸੋਨਾ ਮੀਟਿੰਗ ’ਚ ਉਚੇਚੇ ਤੌਰ ’ਤੇ ਸ਼ਾਮਲ ਹੋਏ ਤੇ ਰੇਤ ਸੰਕਟ ਬਾਰੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਦੇਸ਼ ਦੀ ਸਮੁੰਦਰੀ ਸ਼ਕਤੀ ਨੂੰ ਵਿਕਸਤ ਕਰਨ ਦੀ ਲੋੜ: ਐਡਮਿਰਲ ਲਾਂਬਾ

ਦੇਸ਼ ਦੀ ਸਮੁੰਦਰੀ ਸ਼ਕਤੀ ਨੂੰ ਵਿਕਸਤ ਕਰਨ ਦੀ ਲੋੜ: ਐਡਮਿਰਲ ਲਾਂਬਾ

ਛੇਵੇਂ ਦੋ ਰੋਜ਼ਾ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਆਗਾਜ਼

ਦਿੱਲੀ ਦੰਗੇ ਕੇਸ: ਉਮਰ ਖਾਲਿਦ ਅਦਾਲਤ ਵੱਲੋਂ ਦੋਸ਼ਮੁਕਤ ਕਰਾਰ

ਦਿੱਲੀ ਦੰਗੇ ਕੇਸ: ਉਮਰ ਖਾਲਿਦ ਅਦਾਲਤ ਵੱਲੋਂ ਦੋਸ਼ਮੁਕਤ ਕਰਾਰ

‘ਆਪ’ ਆਗੂ ਤਾਹਿਰ ਹੁਸੈਨ ਤੇ ਦਸ ਹੋਰਾਂ ਖ਼ਿਲਾਫ਼ ਦੋਸ਼ ਤੈਅ ਕਰਨ ਦੇ ਹੁਕਮ

ਪੰਜਾਬ ਭਾਜਪਾ ਦੇ ਮੁੜ ਪ੍ਰਧਾਨ ਬਣੇ ਅਸ਼ਵਨੀ ਸ਼ਰਮਾ

ਪੰਜਾਬ ਭਾਜਪਾ ਦੇ ਮੁੜ ਪ੍ਰਧਾਨ ਬਣੇ ਅਸ਼ਵਨੀ ਸ਼ਰਮਾ

ਪੰਜਾਬ ਭਾਜਪਾ ਦੇ ਜਥੇਬੰਦਕ ਢਾਂਚੇ ਨੂੰ ਚੜਿ੍ਹਆ ਦਲਬਦਲੂਆਂ ਦਾ ਰੰਗ

ਭੂਪੀ ਰਾਣਾ ਗੈਂਗ ਦਾ ਮੁੱਖ ਸ਼ੂਟਰ ਬਰਵਾਲਾ ਤੋਂ ਗ੍ਰਿਫ਼ਤਾਰ

ਭੂਪੀ ਰਾਣਾ ਗੈਂਗ ਦਾ ਮੁੱਖ ਸ਼ੂਟਰ ਬਰਵਾਲਾ ਤੋਂ ਗ੍ਰਿਫ਼ਤਾਰ

ਪੁਲੀਸ ਨੇ ਪਿਸਤੌਲ ਤੇ 5 ਕਾਰਤੂਸ ਬਰਾਮਦ ਕੀਤੇ; ਜ਼ੀਰਕਪੁਰ ਤੇ ਪੰਚਕੂੁਲਾ...