ਗੁਰਦੁਆਰਾ ਟਾਹਲੀ ਸਾਹਿਬ ’ਚ ਨੀਲੇ ਘੋੜੇ ਦਾ ਦਾਨ

ਗੁਰਦੁਆਰਾ ਟਾਹਲੀ ਸਾਹਿਬ ’ਚ ਨੀਲੇ ਘੋੜੇ ਦਾ ਦਾਨ

ਸੰਤ ਦਇਆ ਸਿੰਘ ਨੀਲੇ ਘੋੜੇ ਸ਼ਾਹਬਾਜ਼ ਨਾਲ

ਨਿੱਜੀ ਪੱਤਰ ਪ੍ਰੇਰਕ
ਜਲੰਧਰ, 4 ਜੁਲਾਈ

ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਟਾਹਲੀ ਸਾਹਿਬ ਵਿੱਚ ਸੰਤ ਜੋਗੀ ਕਾਲੀ ਨਾਥ ਐਮਾਂ ਜੱਟਾਂ ਹੁਸ਼ਿਆਰਪੁਰ ਵਾਲਿਆਂ ਵੱਲੋਂ ਸ਼ਾਹਬਾਜ਼ ਨਾਂਅ ਦਾ ਨੀਲਾ ਘੋੜਾ ਦਾਨ ਕੀਤਾ ਗਿਆ ਹੈ। ਸ਼ਹਿਬਾਜ ਘੋੜਾ ਸੰਤ ਦਇਆ ਸਿੰਘ ਨੂੰ ਭੇਟ ਕਰਨ ਮੌਕੇ ਸੰਤ ਕਾਲੀ ਨਾਥ ਨੇ ਦੱਸਿਆ ਕਿ ਛੇਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਪਿਆਰ ਭਰੀ ਭੇਟ ਉਨ੍ਹਾਂ ਦੇ ਦਰਬਾਰ ਵਿੱਚ ਦਾਨ ਕਰਕੇ ਖੁਸ਼ੀਆਂ ਮਿਲ ਰਹੀਆਂ ਹਨ ਅਤੇ ਗੁਰੂ ਘਰ ਪ੍ਰਤੀ ਸ਼ਰਧਾ ਵਧੀ ਹੈ। ਇਸ ਮੌਕੇ ਸੰਤ ਦਇਆ ਸਿੰਘ ਅਤੇ ਸੰਤ ਲੀਡਰ ਸਿੰਘ ਵੱਲੋਂ ਸੰਤ ਕਾਲੀ ਨਾਥ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਗੁਰਦੁਆਰਾ ਟਾਹਲੀ ਸਾਹਿਬ ਵਿਚ ਹਰ ਸਾਲ 5 ਜੁਲਾਈ ਨੂੰ ਛੇਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦੇਸ਼ ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਪੂਰੇ ਜਾਹੋ-ਜਲਾਲ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਪਰ ਇਸ ਵਾਰ ਕਰੋਨਾਵਾਇਰਸ ਕਾਰਨ ਸਮਾਗਮ ਸਾਦੇ ਕੀਤੇ ਜਾਣਗੇ।ਇਸ ਮੌਕੇ ਗੁਰਦੇਵ ਸਿੰਘ ਫੌਜੀ ਅਤੇ ਗਤਕਾ ਕੋਚ ਗੁਰਵਿੰਦਰ ਕੌਰ ਆਦਿ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All