ਸ਼ਹੀਦਾਂ ਦੀਆਂ ਤਸਵੀਰਾਂ ਅਜਾਇਬ ਘਰ ’ਚ ਲਗਾਉਣ ਦੀ ਮੰਗ

ਸ਼ਹੀਦਾਂ ਦੀਆਂ ਤਸਵੀਰਾਂ ਅਜਾਇਬ ਘਰ ’ਚ ਲਗਾਉਣ ਦੀ ਮੰਗ

ਨਿੱਜੀ ਪੱਤਰ ਪ੍ਰੇਰਕ
ਜਲੰਧਰ, 30 ਜੂਨ

ਨਕੋਦਰ ਬੇਅਦਬੀ ਕਾਂਡ ਵਿੱਚ ਸ਼ਹੀਦ ਹੋਏ ਚਾਰ ਸਿੱਖ ਨੌਜਵਾਨਾਂ ਦੀਆਂ ਤਸਵੀਰਾਂ ਆਨੰਦਪੁਰ ਸਾਹਿਬ ਦੇ ਕੇਂਦਰੀ ਅਜਾਇਬ ਘਰ ਵਿੱਚ ਲਗਾਉਣ ਦੀ ਮੰਗ ਕੀਤੀ ਹੈ। ਇਨ੍ਹਾਂ ਸਿੱਖ ਨੌਜਵਾਨਾਂ ਵਿੱਚੋਂ ਗੋਲੀ ਕਾਂਡ ਦੌਰਾਨ ਸ਼ਹੀਦ ਹੋਏ ਭਾਈ ਰਵਿੰਦਰ ਸਿੰਘ ਲਿੱਤਰਾਂ ਦੀ ਮਾਤਾ ਬਲਦੀਪ ਕੌਰ ਲਿੱਤਰਾਂ ਤੇ ਪਿਤਾ ਬਲਦੇਵ ਸਿੰਘ ਲਿੱਤਰਾਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਪੱਤਰ ਲਿਖੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਤਖ਼ਤ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਹਰਚਰਨ ਸਿੰਘ ਮਹਾਲੋਂ ਨੇ 4 ਫਰਵਰੀ 1986 ਨਕੋਦਰ ਬੇਅਦਬੀ ਕਾਂਡ ਵਿੱਚ ਸ਼ਹੀਦ ਹੋਏ ਸਿੱਖ ਨੌਜਵਾਨਾਂ ਲਈ ਇਨਸਾਫ਼ ਮੰਗਣ ਦੇ ਸੰਘਰਸ਼ ਦੀ ਅਗਵਾਈ ਕੀਤੀ ਸੀ। ਇਹ ਪਹਿਲਾਂ ਮੌਕਾ ਸੀ ਜਦੋਂ ਕਿਸੇ ਤਖ਼ਤ ਦੇ ਜਥੇਦਾਰ ਨੇ ਬੇਅਦਬੀ ਮੌਕੇ ਸ਼ਹੀਦ ਹੋਏ ਚਾਰ ਸਿੱਖਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਧਰਨਾ ਲਾਇਆ ਹੋਵੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਮੁਹਾਲੀ ਦੇ ਸਵਾੜਾ ਵਿੱਚ ਖੇਡੇ ਕ੍ਰਿਕਟ ਮੈਚ ਦੀ ਧਮਕ ਸ੍ਰੀਲੰਕਾ ਤੱਕ

ਮੁਹਾਲੀ ਦੇ ਸਵਾੜਾ ਵਿੱਚ ਖੇਡੇ ਕ੍ਰਿਕਟ ਮੈਚ ਦੀ ਧਮਕ ਸ੍ਰੀਲੰਕਾ ਤੱਕ

ਪਿੰਡ ਵਿੱਚ ਖੇਡੇ ਟੀ-20 ਮੈਚ ਨੂੰ ਆਨਲਾਈਨ ਸਟ੍ਰੀਮਿੰਗ ਰਾਹੀਂ ਸ੍ਰੀਲੰਕਾ...

ਮੋਦੀ ਨੇ ਲੱਦਾਖ ’ਚ ਮੂਹਰਲੀਆਂ ਚੌਕੀਆਂ ਦਾ ਲਿਆ ਜਾਇਜ਼ਾ

ਮੋਦੀ ਨੇ ਲੱਦਾਖ ’ਚ ਮੂਹਰਲੀਆਂ ਚੌਕੀਆਂ ਦਾ ਲਿਆ ਜਾਇਜ਼ਾ

‘ਸਾਡੇ ਜਵਾਨਾਂ ਦੀ ਜਾਂਬਾਜ਼ੀ ਨੇ ਦੁਨੀਆ ਨੂੰ ਭਾਰਤ ਦੀ ਤਾਕਤ ਦਾ ਸਾਫ਼ ਸ...

ਸ਼ਹਿਰ

View All