ਕੋਠੀ ’ਚ ਅੱਗ ਲੱਗਣ ਕਾਰਨ ਜ਼ਿੰਦਾ ਸੜ੍ਹੀ ਕਾਂਗਰਸ ਵਿਧਾਇਕ ਦੀ ਭਾਣਜੀ
ਕੰਧਾਂ 'ਤੇ ਲਾਈਆਂ ਪਲਾਸਟਿਕ ਸ਼ੀਟਾਂ ਕਾਰਨ ਤੇਜ਼ੀ ਨਾਲ ਫੈਲੀ ਅੱਗ
Advertisement
ਜਲੰਧਰ ਦੇ ਵਿਜੇ ਨਗਰ ਇਲਾਕੇ ਦੀ ਕੋਠੀ ਵਿੱਚ ਲੱਗੀ ਅੱਗ ਕਾਰਨ 30 ਸਾਲਾਂ ਵਿਕਲਾਂਗ ਲੜਕੀ ਦੀ ਮੌਤ ਹੋ ਗਈ। ਮ੍ਰਿਤਕ ਲੜਕੀ ਕਾਂਗਰਸ ਵਿਧਾਇਕ ਵਿਕਰਮ ਚੌਧਰੀ ਦੀ ਭਾਣਜੀ ਸੀ।
ਥਾਣਾ ਡਿਵੀਜ਼ਨ ਨੰਬਰ 4 ਦੇ ਮੁਖੀ ਅਨੂਪ ਪਟਿਆਲਾ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਮੌਕੇ ’ਤੇ ਪੁਲੀਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚੀਆਂ, ਲੜਕੀ ਦੀ ਸੜ੍ਹਨ ਕਾਰਨ ਮੌਤ ਹੋ ਚੁੱਕੀ ਸੀ। ਮ੍ਰਿਤਕ ਰੂਬੀਕਾ ਅੱਗ ਲੱਗਣ ਸਮੇਂ ਆਪਣੇ ਕਮਰੇ ਵਿੱਚ ਮੰਜੇ ’ਤੇ ਸੀ ਅਤੇ ਕਿਸੇ ਨੂੰ ਮਦਦ ਲਈ ਆਵਾਜ਼ ਨਹੀਂ ਦੇ ਸਕੀ।
Advertisement
ਥਾਣਾ ਮੁਖੀ ਮੁਤਾਬਕ ਘਰ ਦੀਆਂ ਕੰਧਾਂ ’ਤੇ ਪਲਾਸਟਿਕ ਦੀਆਂ ਸ਼ੀਟਾਂ ਲੱਗੀਆਂ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲੀ। ਫਾਇਰ ਬ੍ਰਿਗੇਡ ਅਤੇ ਤਕਨੀਕੀ ਮਾਹਰਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅੱਗ ਲੱਗਣ ਦੇ ਅਸਲੀ ਕਾਰਨ ਸਾਹਮਣੇ ਆ ਸਕਣਗੇ। ਪਰਿਵਾਰ ਦੇ ਮੁਖੀ ਦੀ ਮੌਤ ਤੋਂ ਬਾਅਦ ਘਰ ਵਿੱਚ ਸਿਰਫ ਔਰਤਾਂ ਅਤੇ ਬੱਚੇ ਹੀ ਰਹਿ ਗਏ ਸਨ। ਫਿਲਹਾਲ ਪੁਲੀਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਕਾਰਵਾਈ ਜਾਰੀ ਹੈ।
Advertisement
Advertisement
×

