ਕਰੋਨਾਵਾਇਰਸ: ਜਲੰਧਰ ਵਿੱਚ 65 ਨਵੇਂ ਮਰੀਜ਼ਾਂ ਦੀ ਪੁਸ਼ਟੀ

ਕਰੋਨਾਵਾਇਰਸ: ਜਲੰਧਰ ਵਿੱਚ 65 ਨਵੇਂ ਮਰੀਜ਼ਾਂ ਦੀ ਪੁਸ਼ਟੀ

ਅੰਮ੍ਰਿਤਸਰ ਵਿੱਚ ਸੋਮਵਾਰ ਨੂੰ ਕੋਵਿਡ-19 ਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਦਾ ਸਨਮਾਨ ਕਰਦੀ ਹੋਈ ਟਰੈਫਿਕ ਪੁਲੀਸ। -ਫੋਟੋ: ਵਿਸ਼ਾਲ ਕੁਮਾਰ

ਪਾਲ ਸਿੰਘ ਨੌਲੀ
ਜਲੰਧਰ, 13 ਜੁਲਾਈ

ਜ਼ਿਲ੍ਹੇ ਵਿੱਚ ਅੱਜ 65 ਜਣੇ ਹੋਰ ਕਰੋਨਾ ਪਾਜ਼ੇਟਿਵ ਆਏ ਹਨ ਤੇ ਇੱਕ ਕਰੋਨਾ ਪੀੜਤ ਮਰੀਜ਼ ਦੀ ਮੌਤ ਹੋਈ ਹੈ। ਇਸ ਮਗਰੋਂ ਜ਼ਿਲ੍ਹੇ ਵਿੱਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1271 ਅਤੇ ਮੌਤਾਂ ਦੀ ਗਿਣਤੀ 27 ਹੋ ਗਈ ਹੈ। ਇਸ ਸਬੰਧੀ ਨੋਡਲ ਅਫ਼ਸਰ ਡਾ. ਟੀਪੀ ਸਿੰਘ ਸੰਧੂ ਨੇ ਦੱਸਿਆ ਕਿ ਅੱਜ 58 ਮਰੀਜ਼ਾਂ ਨੂੰ ਠੀਕ ਹੋਣ ’ਤੇ ਛੁੱਟੀ ਦੇ ਕੇ ਘਰਾਂ ਨੂੰ ਭੇਜ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਅੱਜ ਸ਼ਹਿਰ ਦੇ ਤਿੰਨ ਹਸਪਤਾਲਾਂ ਦੇ ਸਟਾਫ ਮੈਂਬਰ ਕਰੋਨਾ ਦੀ ਲਪੇਟ ਵਿੱਚ ਆ ਗਏ ਹਨ। ਇਨ੍ਹਾਂ ’ਚ ਲਿੰਕ ਰੋਡ ਵਾਲੇ ਇੱਕ ਨਿੱਜੀ ਹਸਪਤਾਲ ਦੇ 5 ਸਟਾਫ਼ ਮੈਂਬਰ ਤੇ ਬਾਕੀ ਦੋ ਹਸਪਤਾਲਾਂ ਦਾ ਇੱਕ-ਇੱਕ ਮੈਂਬਰ ਸ਼ਾਮਲ ਹੈ।

ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਸ਼ਹਿਰ ਵਿਚ ਅੱਜ ਇਕ ਕਰੋਨਾ ਪੀੜਤ ਦੀ ਮੌਤ ਹੋ ਗਈ ਤੇ ਦਸ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਮ੍ਰਿਤਕ ਦੀ ਪਛਾਣ ਪਲਵਿੰਦਰ ਸਿੰਘ (62) ਵਾਸੀ ਸ਼ਰੀਫਪੁਰਾ ਵਜੋਂ ਹੋਈ ਹੈ। ਦਸ ਨਵੇਂ ਸਾਹਮਣੇ ਆਏ ਮਾਮਲੇ ਆਈਐੱਲਆਈ ਹਨ। ਇਨ੍ਹਾਂ ਦਾ ਕਿਸੇ ਤਰ੍ਹਾਂ ਦੀ ਯਾਤਰਾ ਜਾਂ ਕਰੋਨਾ ਪਾਜ਼ੇਟਿਵ ਮਰੀਜ਼ਾਂ ਨਾਲ ਸਬੰਧ ਨਹੀਂ ਹੈ। ਇਨ੍ਹਾ ’ਚੋਂ ਇਕ ਕੇਸ ਕੋਰਟ ਖਾਲਸਾ, ਇਕ ਸ਼ਰੀਫਪੁਰਾ, ਇਕ ਛੇਹਰਟਾ, ਇਕ ਭਗਤਾਂਵਾਲਾ, ਇਕ ਨਿਊ ਗੋਲਡਨ ਐਵੇਨਿਊ, ਇਕ ਸੁਲਤਾਨਵਿੰਡ, ਇਕ ਮਜੀਠਾ ਰੋਡ, ਇਕ ਅਵਤਾਰ ਐਵੇਨਿਊ, ਇਕ ਪਿੰਡ ਮਹਿਕਾ ਅਤੇ ਇਕ ਵਿਜੈ ਨਗਰ ਇਲਾਕੇ ਨਾਲ ਸਬੰਧਤ ਹੈ।

ਜ਼ਿਲ੍ਹੇ ਵਿੱਚ ਕੁੱਲ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ਵਧ ਕੇ 1121 ਹੋ ਗਈ ਹੈ, ਜਿਨ੍ਹਾਂ ’ਚੋਂ 908 ਠੀਕ ਹੋ ਚੁੱਕੇ ਹਨ ਤੇ 55 ਕਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਫਿਲਹਾਲ 158 ਕੇਸ ਐਕਟਿਵ ਹਨ।

ਲੁਧਿਆਣਾ ’ਚ ਕਰੋਨਾ ਦੇ 116 ਕੇਸ ਆਏ

ਲੁਧਿਆਣਾ (ਗਗਨਦੀਪ ਅਰੋੜਾ): ਸਨਅਤੀ ਸ਼ਹਿਰ ਵਿਚ ਕਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸਨਅਤੀ ਸ਼ਹਿਰ ਵਿਚ ਅੱਜ 116 ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 10 ਕੇਸ ਬਾਹਰਲੇ ਜ਼ਿਲ੍ਹਿਆਂ ਨਾਲ ਵੀ ਸਬੰਧਤ ਹਨ। ਇਸ ਮਗਰੋਂ ਡੀਸੀ ਦਫ਼ਤਰ ਵਿਚ ਸਿੱਧੇ ਤੌਰ ’ਤੇ ਲੋਕਾਂ ਦੀ ਡੀਲਿੰਗ ਬੰਦ ਕਰ ਦਿੱਤੀ ਗਈ ਹੈ। ਨਾਲ ਹੀ ਡੀਸੀ ਨੇ ਲੋਕਾਂ ਨੂੰ ਕੰਮ ਨਾ ਹੋਵੇ ਤਾਂ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ। ਡੀਸੀ ਵਰਿੰਦਰ ਸ਼ਰਮਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸਨਅਤੀ ਸ਼ਹਿਰ ਦੇ ਗੁਰੂ ਗੋਬਿੰਦ ਨਗਰ ਇਲਾਕੇ ’ਚੋਂ ਸਭ ਤੋਂ ਵੱਧ 7 ਕੇਸ ਆਏ ਹਨ, ਕਿਦਵਈ ਨਗਰ ’ਚੋਂ 5, ਸੀਐੱਮਸੀ ਹਸਪਤਾਲ ’ਚੋਂ 5, ਰਾਜੀਵ ਕਲੋਨੀ ’ਚੋਂ 4, ਦਸਮੇਸ਼ ਨਗਰ ਤੋਂ 3, ਡਾਬਾ ਲੋਹਾਰਾ ਤੋਂ 4, ਜੇਲ੍ਹ ’ਚੋਂ 2, ਮੁਰਾਦਪੁਰਾ ’ਚੋਂ 5 ਸਣੇ ਸ਼ਹਿਰ ਦੇ ਹੋਰ ਇਲਾਕਿਆਂ ’ਚੋਂ ਕੁੱਲ 106 ਕੇਸ ਆਏ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਹੁਣ ਤੱਕ ਕਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 1447 ਹੋ ਗਈ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਲੁਧਿਆਣਾ ਵਿੱਚ ਪਿਛਲੇ ਤਿੰਨ ਹਫ਼ਤਿਆਂ ’ਚ ਸਭ ਤੋਂ ਵੱਧ ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

* ਇਤਰਾਜ਼ਯੋਗ ਪੋਸਟ ਤੋਂ ਭੜਕੀ ਹਿੰਸਾ; * 50 ਪੁਲੀਸ ਕਰਮੀਆਂ ਸਮੇਤ ਕਈ ਜ...

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

* ਬਿਜਲੀ ਵਿਭਾਗ ਨੇ ਜੁਲਾਈ ਮਹੀਨੇ ਦੋ ਮੀਟਿੰਗਾਂ ’ਚ ਲਏ ਅਹਿਮ ਫੈਸਲੇ; *...

ਸ਼ਹਿਰ

View All