DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਕੋਦਰ ਨੇੜੇ ਅਬੋਹਰ ਦੇ ਕੈਂਟਰ ਡਰਾਈਵਰ ਦਾ ਕਤਲ, ਗੱਡੀ ਗਾਇਬ

ਅਬੋਹਰ ਦੇ ਪਿੰਡ ਸੀਤੋ ਗੁੰਨੋ ਦੇ ਇੱਕ ਕੈਂਟਰ ਡਰਾਈਵਰ ਕੋਲੋਂ ਲੁਧਿਆਣਾ ਤੋਂ ਅਬੋਹਰ ਵਾਪਸ ਆਉਂਦੇ ਸਮੇਂ ਬੁੱਧਵਾਰ ਨੂੰ ਉਸ ਦੇ ਸਾਥੀ ਵੱਲੋਂ ਕਥਿਤ ਤੌਰ 'ਤੇ 9 ਲੱਖ ਰੁਪਏ ਲੁੱਟਣ ਅਤੇ ਉਸ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਸ...

  • fb
  • twitter
  • whatsapp
  • whatsapp
featured-img featured-img
Deceased Praveen Kumar
Advertisement

ਅਬੋਹਰ ਦੇ ਪਿੰਡ ਸੀਤੋ ਗੁੰਨੋ ਦੇ ਇੱਕ ਕੈਂਟਰ ਡਰਾਈਵਰ ਕੋਲੋਂ ਲੁਧਿਆਣਾ ਤੋਂ ਅਬੋਹਰ ਵਾਪਸ ਆਉਂਦੇ ਸਮੇਂ ਬੁੱਧਵਾਰ ਨੂੰ ਉਸ ਦੇ ਸਾਥੀ ਵੱਲੋਂ ਕਥਿਤ ਤੌਰ 'ਤੇ 9 ਲੱਖ ਰੁਪਏ ਲੁੱਟਣ ਅਤੇ ਉਸ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਲਾਸ਼ ਨੂੰ ਇੱਕ ਟੋਏ ਵਿੱਚ ਸੁੱਟ ਕੇ ਅੱਗ ਲਗਾ ਦਿੱਤੀ ਗਈ। ਨਕੋਦਰ ਪੁਲੀਸ ਨੇ ਮ੍ਰਿਤਕ ਦੀ ਅੱਧ ਸੜੀ ਲਾਸ਼ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਹੈ। ਸ਼ੱਕੀ ਦੀ ਪਛਾਣ ਅਬੋਹਰ ਤੋਂ 10 ਕਿਲੋਮੀਟਰ ਦੂਰ ਸਥਿਤ ਬੱਲੂਆਣਾ ਕਲੋਨੀ ਦੇ ਆਜ਼ਾਦ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੀ ਦੇਹ ਨੂੰ ਸੀਤੋ ਗੁੰਨੋ ਲਿਆਂਦਾ ਗਿਆ ਅਤੇ ਬੀਤੀ ਸ਼ਾਮ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਸੀਤੋ ਗੁੰਨੋ ਰੋਡ ਦੇ ਚੰਦਰ ਪਾਲ ਨੇ ਦੱਸਿਆ ਕਿ ਉਹ ਪੂਰੇ ਪੰਜਾਬ ਵਿੱਚ ਫਲ ਸਪਲਾਈ ਕਰਦਾ ਹੈ। 9 ਫਰਵਰੀ ਨੂੰ ਕੈਂਟਰ ਡਰਾਈਵਰ ਪ੍ਰਵੀਨ ਕੁਮਾਰ ਵਾਸੀ ਸੀਤੋ ਗੁੰਨੋ ਇੱਕ ਆਈਸ਼ਰ ਕੈਂਟਰ ਵਿੱਚ ਫਲ ਲੱਦ ਕੇ ਲੁਧਿਆਣਾ ਲਈ ਰਵਾਨਾ ਹੋਇਆ ਸੀ। ਅਗਲੇ ਦਿਨ ਉਸ ਨੇ ਲੁਧਿਆਣਾ ਦੀ ਸ਼੍ਰੀ ਬਾਲਾਜੀ ਫਰੂਟ ਕੰਪਨੀ ਵਿੱਚ ਆਪਣਾ ਕੈਂਟਰ ਖਾਲੀ ਕੀਤਾ। ਅਕਾਊਂਟੈਂਟ ਗੱਬਰ ਸਿੰਘ ਨੇ ਉਸ ਨੂੰ 9 ਲੱਖ ਰੁਪਏ ਨਕਦ ਦਿੱਤੇ। ਇਸ ਤੋਂ ਬਾਅਦ ਪ੍ਰਵੀਨ ਸਵੇਰੇ 8 ਵਜੇ ਦੇ ਕਰੀਬ ਫਗਵਾੜਾ ਤੋਂ ਕੈਂਟਰ ਲੱਦ ਕੇ ਅਬੋਹਰ ਲਈ ਰਵਾਨਾ ਹੋ ਗਿਆ। ਹਾਲਾਂਕਿ ਸਵੇਰੇ 9:45 ਵਜੇ ਦੇ ਕਰੀਬ ਉਸ ਦਾ ਫੋਨ ਬੰਦ ਆਣ ਲੱਗਿਆ।

Advertisement

ਚੰਦਰ ਪਾਲ ਨੇ ਦੱਸਿਆ ਕਿ ਜਦੋਂ ਪ੍ਰਵੀਨ ਦਾ ਫੋਨ ਬੰਦ ਹੋ ਗਿਆ ਤਾਂ ਉਸ ਨੇ ਲੁਧਿਆਣਾ ਦੇ ਅਕਾਊਂਟੈਂਟ ਨਾਲ ਸੰਪਰਕ ਕੀਤਾ ਅਤੇ ਪਤਾ ਲੱਗਾ ਕਿ ਪ੍ਰਵੀਨ ਦਾ ਪੁਰਾਣਾ ਸਾਥੀ ਆਜ਼ਾਦ ਸਿੰਘ ਵੀ ਉਸ ਦੇ ਨਾਲ ਸੀ। ਚੰਦਰ ਪਾਲ ਨੇ ਪ੍ਰਵੀਨ ਅਤੇ ਕੈਂਟਰ ਦੀ ਭਾਲ ਸ਼ੁਰੂ ਕਰ ਦਿੱਤੀ। ਨਕੋਦਰ ਥਾਣੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਟੋਲ ਪਲਾਜ਼ਾ ਦੀ ਸੀਸੀਟੀਵੀ ਫੁਟੇਜ ਤੋਂ ਕਥਿਤ ਤੌਰ 'ਤੇ ਪਤਾ ਲੱਗਾ ਕਿ ਆਜ਼ਾਦ ਸਿੰਘ ਇਕੱਲਾ ਕੈਂਟਰ ਚਲਾ ਰਿਹਾ ਸੀ, ਜਦਕਿ ਪ੍ਰਵੀਨ ਗੱਡੀ ਵਿਚ ਨਹੀਂ ਸੀ।

Advertisement

ਕੈਂਟਰ ਦੀ ਭਾਲ ਪਤਾ ਪਰਿਵਾਰ ਨੂੰ ਪਤਾ ਲੱਗਾ ਉਨ੍ਹਾਂ ਨੂੰ ਪਤਾ ਲੱਗਾ ਕਿ ਨਕੋਦਰ ਦੇ ਕਪੂਰਥਲਾ ਚੌਕ ਨੇੜੇ ਜਲੰਧਰ ਤੋਂ ਮੋਗਾ ਮੁੱਖ ਮਾਰਗ ’ਤੇ ਇਕ ਟੋਏ ਵਿਚ ਇਕ ਵਿਅਕਤੀ ਦੀ ਅੱਧ ਸੜੀ ਲਾਸ਼ ਮਿਲੀ ਹੈ। ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੇ ਮ੍ਰਿਤਕ ਦੀ ਪਛਾਣ ਪ੍ਰਵੀਨ ਕੁਮਾਰ ਵਜੋਂ ਕੀਤੀ। ਉਸ ਦੇ ਸਰੀਰ 'ਤੇ ਸੱਟਾਂ ਦੇ ਡੂੰਘੇ ਨਿਸ਼ਾਨ ਸਨ। ਉਸ ਦੀ ਇੱਕ ਲੱਤ ਗਾਇਬ ਸੀ ਅਤੇ ਸਰੀਰ ਦਾ ਹੇਠਲਾ ਹਿੱਸਾ ਪੂਰੀ ਤਰ੍ਹਾਂ ਸੜ ਚੁੱਕਾ ਸੀ।

ਨਕੋਦਰ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਚੰਦਰ ਪਾਲ ਨੇ ਦੋਸ਼ ਲਾਇਆ ਕਿ ਆਜ਼ਾਦ ਸਿੰਘ ਨੇ ਪ੍ਰਵੀਨ ਦਾ ਕਤਲ ਕਰਕੇ ਲਾਸ਼ ਨੂੰ ਅੱਗ ਲਗਾ ਦਿੱਤੀ ਅਤੇ ਕੈਂਟਰ ਤੇ 9 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ। ਪੁਲੀਸ ਨੇ ਬੀ ਐੱਨ  ਐਸ (BNS) ਦੀਆਂ ਧਾਰਾਵਾਂ 103, 238 ਅਤੇ 306 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। ਵੀਰਵਾਰ ਨੂੰ ਨਕੋਦਰ ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਪ੍ਰਵੀਨ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।ਪ੍ਰਵੀਨ ਕੁਆਰਾ ਸੀ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

Advertisement
×