DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਸਪਾ ਨੇ ਅਕਾਲੀ ਦਲ ਦੀ ਮਦਦ ਨਾਲ ਬਲਾਕ ਸਮਿਤੀ ਫਿਲੌਰ 'ਤੇ ਕੀਤਾ ਕਬਜ਼ਾ

ਸਥਾਨਕ ਬਲਾਕ ਸਮਿਤੀ ਦੇ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ ਦੀ ਚੋਣ ਬਹੁਜਨ ਸਮਾਜ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਨਾਲ ਜਿੱਤ ਲਈ। ਇਸ ਤੋਂ ਪਹਿਲਾਂ ਕੋਰਮ ਪੂਰਾ ਨਾ ਹੋਣ ਕਾਰਨ ਇਹ ਚੋਣ ਮੀਟਿੰਗ ਅੱਜ ਰੱਖੀ ਗਈ ਸੀ, ਜਿਸ 'ਚ ਬਹੁਜਨ...

  • fb
  • twitter
  • whatsapp
  • whatsapp
featured-img featured-img
ਬਲਾਕ ਸਮਿਤੀ ਦੇ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ।
Advertisement

ਸਥਾਨਕ ਬਲਾਕ ਸਮਿਤੀ ਦੇ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ ਦੀ ਚੋਣ ਬਹੁਜਨ ਸਮਾਜ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਨਾਲ ਜਿੱਤ ਲਈ। ਇਸ ਤੋਂ ਪਹਿਲਾਂ ਕੋਰਮ ਪੂਰਾ ਨਾ ਹੋਣ ਕਾਰਨ ਇਹ ਚੋਣ ਮੀਟਿੰਗ ਅੱਜ ਰੱਖੀ ਗਈ ਸੀ, ਜਿਸ 'ਚ ਬਹੁਜਨ ਸਮਾਜ ਪਾਰਟੀ ਦੀ ਸੰਦੀਪ ਕੌਰ ਨੇ 13 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਵਿਰੋਧੀ ਧਿਰ ਦੇ ਉਮੀਦਵਾਰ ਨੂੰ 8 ਵੋਟਾਂ ਮਿਲੀਆਂ। ਵਾਈਸ ਚੇਅਰਪਰਸਨ ਲਈ ਬੀਬੀ ਨਛੱਤਰ ਨੇ 9 ਵੋਟਾਂ ਦੇ ਮੁਕਾਬਲੇ 12 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ।

ਇਸ ਤਰਾਂ ਬਹੁਜਨ ਸਮਾਜ ਪਾਰਟੀ ਨੇ ਪਹਿਲੀ ਵਾਰ ਦੋਵੇਂ ਵਕਾਰੀ ਅਹੁਦਿਆਂ 'ਤੇ ਕਬਜ਼ਾ ਕਰ ਲਿਆ। ਫਿਲੌਰ ਵਿਧਾਨ ਸਭਾ ਹਲਕੇ ਅਧੀਨ ਰੁੜਕਾ ਕਲਾਂ ਬਲਾਕ 'ਚ ਬੀਤੇ ਦਿਨ ਦੋਵੇਂ ਪਾਰਟੀਆਂ ਦੇ ਚੇਅਰਪਰਸਨ ਲਈ ਸਾਂਝੇ ਉਮੀਦਵਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ, ਜਦੋਂ ਕਿ ਵਾਈਸ ਚੇਅਰਪਰਸਨ ਦਾ ਅਹੁਦਾ ਇਸ ਗਠਜੋੜ ਦੇ ਹਿੱਸੇ ਆਇਆ ਸੀ। ਇਸ ਖ਼ਦਸ਼ੇ ਕਾਰਨ ਇਥੇ ਵੀ ਹਿੰਸਾ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ ਪਰ ਚੋਣ ਪ੍ਰਕਿਰਿਆ ਸ਼ਾਂਤੀ ਨਾਲ ਨੇਪਰੇ ਚੜ੍ਹੀ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਕਿਹਾ ਕਿ ਵਿਧਾਨ ਸਭਾ 'ਚ ਕਾਂਗਰਸ ਅਤੇ ਝਾੜੂ ਪਾਰਟੀ ਲੜ ਰਹੇ ਹਨ ਪਰ ਫਿਲੌਰ 'ਚ ਇਹ ਇਕੱਠੇ ਹਨ।

Advertisement

ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਬਸਪਾ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਇਹ ਜਿੱਤ ਸਾਰੇ ਵਰਕਰਾਂ ਦੀ ਜਿੱਤ ਹੈ, ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਪੂਰੇ ਪੰਜਾਬ ਦੀ ਪਾਰਟੀ ਨੂੰ ਮਾਣ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਮਿਸ਼ਨ 2027 ਦੀ ਸ਼ੁਰੂਆਤ ਹੈ। ਇਸ ਮੌਕੇ ਹਲਕਾ ਵਿਧਾਇਕ ਚੌਧਰੀ ਵਿਕਰਮਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਤਿੰਨ ਮੈਂਬਰ ਸਨ ਪਰ ਉਨ੍ਹਾਂ ਇਸ ਗਿਣਤੀ ਨੂੰ ਅੱਠ ਤੱਕ ਪਹੁੰਚਾ ਦਿੱਤਾ ਹੈ।

Advertisement

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਹਰਜਿੰਦਰ ਸਿੰਘ ਲੱਲੀਆਂ, ਮਹਾਂ ਸਿੰਘ ਰਸੂਲਪੁਰ, ਲਾਲ ਚੰਦ ਔਜਲਾ, ਤੀਰਥ ਰਾਜਪੁਰਾ, ਸੁਖਵਿੰਦਰ ਬਿੱਟੂ, ਖੁਸ਼ੀ ਰਾਮ, ਸੁਸ਼ੀਲ ਵਿਰਦੀ, ਗਿਆਨ ਚੰਦ, ਅਮਰਜੀਤ ਸਿੰਘ ਕਟਾਣਾ ਆਦਿ ਸਮੇਤ ਹੋਰ ਬਹੁਤ ਸਾਰੇ ਆਗੂ ਅਤੇ ਵਰਕਰ ਹਾਜ਼ਰ ਸਨ। ਜਿੱਤ ਮਗਰੋਂ ਜੇਤੂ ਰੈਲੂ ਵੀ ਕੱਢੀ ਗਈ। ਇਸ ਚੋਣ 'ਚ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਪੁਲੀਸ ਨੇ ਡੀ ਐੱਸ ਪੀ ਫਿਲੌਰ ਭਰਤ ਮਸੀਹ ਅਤੇ ਥਾਣਾ ਮੁਖੀ ਫਿਲੌਰ ਅਮਨ ਸੈਣੀ ਦੀ ਅਗਵਾਈ ਹੇਠ ਪੁਖਤਾ ਪ੍ਰਬੰਧ ਕੀਤੇ ਹੋਏ ਸਨ।

Advertisement
×