ਬਸਪਾ ਵੱਲੋਂ ਬਾਕੀ ਰਹਿੰਦੇ ਛੇ ਉਮੀਦਵਾਰਾਂ ਦਾ ਐਲਾਨ

ਬਸਪਾ ਵੱਲੋਂ ਬਾਕੀ ਰਹਿੰਦੇ ਛੇ ਉਮੀਦਵਾਰਾਂ ਦਾ ਐਲਾਨ

ਜਲੰਧਰ (ਨਿੱਜੀ ਪੱਤਰ ਪ੍ਰੇਰਕ): ਬਸਪਾ ਨੇ ਆਪਣੇ ਉਮੀਦਵਾਰਾਂ ਦੀ ਦੂਜੀ ਤੇ ਆਖਰੀ ਸੂਚੀ ਜਾਰੀ ਕਰ ਦਿੱਤੀ ਹੈ। ਬਸਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਣਧੀਰ ਬੈਨੀਪਾਲ ਅਤੇ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵੱਲੋਂ ਜਾਰੀ ਸੂਚੀ ਵਿੱਚ ਜਿਹੜੇ ਛੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਉਨ੍ਹਾਂ ਵਿਚ ਕਰਤਾਰਪੁਰ ਤੋਂ ਐਡਵੋਕੇਟ ਬਲਵਿੰਦਰ ਕੁਮਾਰ, ਜਲੰਧਰ ਪੱਛਮੀ ਤੋਂ ਅਨਿਲ ਕੁਮਾਰ ਮੀਨੀਆ, ਸ਼ਾਮਚੁਰਾਸੀ ਤੋਂ ਇੰਜੀ. ਮਹਿੰਦਰ ਸਿੰਘ ਸੰਧਰ, ਅੰਮ੍ਰਿਤਸਰ ਕੇਂਦਰੀ ਤੋਂ ਦਲਵੀਰ ਕੌਰ, ਚਮਕੌਰ ਸਾਹਿਬ ਤੋਂ ਹਰਮੋਹਨ ਸਿੰਘ ਸੰਧੂ ਤੇ ਮਹਿਲ ਕਲਾਂ ਤੋਂ ਚਮਕੌਰ ਸਿੰਘ ਵੀਰ ਸ਼ਾਮਲ ਹਨ। ਸ਼੍ਰੋਮਣੀ ਅਕਾਲੀ ਦਲ ਨਾਲ ਕੀਤੇ ਗਏ ਗੱਠਜੋੜ ’ਚ 20 ਸੀਟਾਂ ਬਸਪਾ ਦੇ ਹਿੱਸੇ ਆਈਆਂ ਸਨ। ਉਨ੍ਹਾਂ ’ਚੋਂ ਪਹਿਲੀ ਜਾਰੀ ਕੀਤੀ ਸੂਚੀ ’ਚ 14 ਉਮੀਦਵਾਰਾਂ ਐਲਾਨੇ ਗਏ ਸਨ।

ਢੀਂਡਸਾ ਨੇ ਦੋ ਉਮੀਦਵਾਰ ਐਲਾਨੇ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਅੱਜ ਦੋ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਜਾਰੀ ਬਿਆਨ ਅਨੁਸਾਰ ਪਾਰਟੀ ਵੱਲੋਂ ਹਲਕਾ ਰਾਏਕੋਟ ਤੋਂ ਗੁਰਪਾਲ ਸਿੰਘ ਗੋਲਡੀ ਅਤੇ ਪਾਇਲ ਤੋਂ ਹਰਸ਼ਿਤ ਕੁਮਾਰ ਸ਼ੀਤਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਭਾਜਪਾ ਨਾਲ ਗੱਠਜੋੋੜ ਵਿੱਚ ਇਸ ਦਲ ਨੂੰ 15 ਸੀਟਾਂ ਮਿਲੀਆਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All