DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬ੍ਰਿਗੇਡੀਅਰ ਸੁਖਜੀਤ ਸਿੰਘ ਵੱਲੋਂ ਇਤਿਹਾਸਕ ਮੂਰਿਸ਼ ਮਸਜਿਦ ’ਚ ਇਫ਼ਤਾਰੀ; ਰਿਆਸਤੀ ਦੌਰ ਦੀਆਂ ਸਾਂਝਾਂ ਹੋਈਆਂ ਤਾਜ਼ਾ

ਮਹਾਰਾਜਾ ਜਗਤਜੀਤ ਸਿੰਘ ਦੀ ਵਿਰਾਸਤ ਨੂੰ ਅੱਗੇ ਤੋਰਦਿਆਂ ਮੁਸਲਿਮ ਭਾਈਚਾਰੇ ਨਾਲ ਸਾਂਝੀ ਕੀਤੀ ਰਮਜ਼ਾਨ ਦੀ ਖ਼ੁਸ਼ੀ

  • fb
  • twitter
  • whatsapp
  • whatsapp
Advertisement

ਕਪੂਰਥਲਾ ਰਿਆਸਤ ਦੇ ਸਾਬਕਾ ਮਹਾਰਾਜਾ ਜਗਤਜੀਤ ਸਿੰਘ ਦੇ ਪੋਤਰੇ ਬ੍ਰਿਗੇਡੀਅਰ ਸੁਖਜੀਤ ਸਿੰਘ (ਐੱਮ.ਵੀ.ਸੀ.) ਨੇ ਵੀਰਵਾਰ ਸ਼ਾਮ ਨੂੰ ਸ਼ਹਿਰ ਦੀ ਇਤਿਹਾਸਕ ‘ਮੂਰਿਸ਼ ਮਸਜਿਦ’ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਕਰਵਾਈ ਗਈ ਇਫ਼ਤਾਰੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਦੀ ਮੌਜੂਦਗੀ ਨੇ ਕਪੂਰਥਲਾ ਦੀ ਸਦੀਆਂ ਪੁਰਾਣੀ ਅੰਤਰ-ਧਰਮ ਸਦਭਾਵਨਾ ਅਤੇ ਸੱਭਿਆਚਾਰਕ ਸਾਂਝ ਦੀ ਵਿਰਾਸਤ ਨੂੰ ਮੁੜ ਸੁਰਜੀਤ ਕਰ ਦਿੱਤਾ। ਮੁਸਲਿਮ ਭਾਈਚਾਰੇ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਇਸ ਸ਼ਾਨਦਾਰ ਮਸਜਿਦ ਦਾ ਨਿਰਮਾਣ ਮਹਾਰਾਜਾ ਜਗਤਜੀਤ ਸਿੰਘ ਨੇ 20ਵੀਂ ਸਦੀ ਦੇ ਸ਼ੁਰੂ ਵਿੱਚ ਕਰਵਾਇਆ ਸੀ। ਅੰਡੇਲੂਸੀਅਨ ਇਸਲਾਮੀ ਆਰਕੀਟੈਕਚਰ ਤੋਂ ਪ੍ਰਭਾਵਿਤ ਇਹ ਮਸਜਿਦ ਮਹਾਰਾਜਾ ਦੇ ਅਗਾਂਹਵਧੂ ਦ੍ਰਿਸ਼ਟੀਕੋਣ ਅਤੇ ਆਪਣੀ ਰਿਆਸਤ ਦੇ ਹਰ ਵਰਗ ਪ੍ਰਤੀ ਸਤਿਕਾਰ ਦਾ ਪ੍ਰਤੀਕ ਹੈ। ਮਹਾਰਾਜਾ ਦਾ ਮੰਨਣਾ ਸੀ ਕਿ ਕਿਸੇ ਵੀ ਸੂਬੇ ਦੀ ਖ਼ੁਸ਼ਹਾਲੀ ਉਸ ਦੇ ਲੋਕਾਂ ਦੀ ਆਪਸੀ ਏਕਤਾ ਵਿੱਚ ਟਿਕੀ ਹੁੰਦੀ ਹੈ।

Advertisement

ਇਸ ਇਤਿਹਾਸਕ ਪਿਛੋਕੜ ਵਿੱਚ ਬ੍ਰਿਗੇਡੀਅਰ ਸੁਖਜੀਤ ਸਿੰਘ ਦਾ ਇਹ ਦੌਰਾ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਇਫ਼ਤਾਰੀ ਦੌਰਾਨ ਸ਼ਾਮਲ ਹੋ ਕੇ ਉਨ੍ਹਾਂ ਨੇ ਆਪਣੇ ਦਾਦਾ ਜੀ ਵੱਲੋਂ ਸ਼ੁਰੂ ਕੀਤੀ ਆਪਸੀ ਸਤਿਕਾਰ ਅਤੇ ਭਾਈਚਾਰਕ ਸਾਂਝ ਦੀ ਰਵਾਇਤ ਨੂੰ ਮੁੜ ਦੁਹਰਾਇਆ। ਮਸਜਿਦ ਦੇ ਮੈਂਬਰਾਂ ਅਤੇ ਸਥਾਨਕ ਨਿਵਾਸੀਆਂ ਨੇ ਸ਼ਾਹੀ ਪਰਿਵਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਸਮਾਜਿਕ ਸਰਹੱਦਾਂ ਨੂੰ ਤੋੜ ਕੇ ਪਿਆਰ ਅਤੇ ਮਿਲਵਰਤਣ ਦਾ ਸੰਦੇਸ਼ ਦਿੰਦੇ ਹਨ। ਪੂਰਾ ਮਾਹੌਲ ਦੁਆਵਾਂ ਅਤੇ ਭਾਈਚਾਰਕ ਸਾਂਝ ਦੀ ਮਹਿਕ ਨਾਲ ਭਰਿਆ ਰਿਹਾ।

Advertisement

Advertisement
×