DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Shahkot ਵਿੱਚ ਦੋਸਤੀ ਲਈ ਮਜਬੂਰ ਕਰਨ ਵਾਲੇ ਲੜਕੇ ਨੇ ਲੜਕੀ ਉੱਪਰ ਤਾਣੀ ਪਿਸਤੌਲ

ਸ਼ਾਹਕੋਟ ਪੁਲੀਸ ਨੇ ਕੀਤਾ ਮੁਕੱਦਮਾ ਦਰਜ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਸ਼ਾਹਕੋਟ ਦੇ ਇਕ ਕਾਲਜ ਵਿਚ ਪੜ੍ਹਦੀ ਲੜਕੀ ਨੂੰ ਦੋਸਤੀ ਲਈ ਮਜਬੂਰ ਕਰਨ ਵਾਲੇ ਲੜਕੇ ਨੇ ਲੜਕੀ ਉੱਪਰ ਪਿਸਤੌਲ ਤਾਣ ਦਿੱਤਾ। ਪੀੜਤ ਲੜਕੀ ਨੇ ਸ਼ਾਹਕੋਟ ਪੁਲੀਸ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਉਹ ਇੱਥੋ ਦੇ ਕਾਲਜ ਵਿਚ ਬੀ.ਏ ਫਾਈਨਲ ਦੀ ਵਿਦਿਆਰਥਣ ਹੈ।

ਉਹ ਜਦੋਂ ਪੇਪਰ ਦੇ ਕੇ ਕਾਲਜ ਵਿਚੋ ਬਾਹਰ ਆਈ ਤਾਂ ਉਸਦੇ ਨਾਲ ਹੀ ਪੜ੍ਹਦੇ ਪਿੰਡ ਮਾਣਕਪੁਰ ਦੇ ਲੜਕੇ ਨੇ ਉਸ ਨੂੰ ਜਬਰੀ ਰੋਕ ਕੇ ਉਸ ਉੱਪਰ ਪਿਸਤੌਲ ਤਾਣ ਦਿਤੀ। ਲੜਕੇ ਨੇ ਉਸ ਨੂੰ ਗਾਲੀ ਗਲੋਚ ਕਰਦਿਆਂ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿਤੀਆਂ।

Advertisement

ਲੜਕੀ ਵੱਲੋਂ ਰੌਲਾ ਪਾਉਣ ’ਤੇ ਕਾਲਜ ਸਟਾਫ ਦੇ ਆਉਂਦਿਆਂ ਹੀ ਲੜਕਾ ਫਰਾਰ ਹੋ ਗਿਆ। ਜਾਂਚ ਅਧਿਕਾਰੀ ਏ.ਐਸ.ਆਈ ਤੀਰਥ ਰਾਮ ਘਟਨਾ ਦੀ ਜਾਂਚ ਕਰ ਰਹੇ ਹਨ। ਥਾਣਾ ਸ਼ਾਹਕੋਟ ਵਿਚ ਮਾਣਕਪੁਰ ਦੇ ਲੜਕੇ ਖਿਲਾਫ ਮੁਕੱਦਮਾ ਨੰਬਰ 145 ਦੀ ਧਾਰਾ 74, 126 (2) 351 (3) ਬੀ.ਐਨ.ਐਸ ਅਤੇ 25(1-ਸੀ)/27.54.59 ਅਸਲਾ ਐਕਟ (354, 341 ਅਤੇ 506) ਆਈ.ਪੀ.ਸੀ ਤਹਿਤ ਦਰਜ ਕੀਤਾ ਗਿਆ ਹੈ।

Advertisement

Advertisement
×