ਬਲਾਕ ਸਮਿਤੀ ਚੋਣਾਂ: ਫਗਵਾੜਾ ਦੇ ਪਿੰਡਾਂ ’ਚ ਖਾਤਾ ਨਹੀਂ ਖੋਲ੍ਹ ਸਕੀ ਭਾਜਪਾ
ਫਗਵਾੜਾ ਦੀਆਂ ਬਲਾਕ ਸਮਿਤੀ ਦੀਆਂ 20 ਸੀਟਾਂ ਲਈ ਹੋਈ ਚੋਣ ਵਿਚ ‘ਆਪ’ ਨੇ 9 ਸੀਟਾਂ ਨਾਲ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਜਦਕਿ ਕਾਂਗਰਸ ਨੂੰ 5, ਅਕਾਲੀ ਦਲ ਨੂੰ 4 ਤੇ ਬਸਪਾ ਨੂੰ 1 ਤੇ ਆਜ਼ਾਦ ਉਮੀਦਵਾਰ ਨੂੰ 2 ਸੀਟਾਂ ਮਿਲੀਆਂ...
ਫਗਵਾੜਾ ਦੀਆਂ ਬਲਾਕ ਸਮਿਤੀ ਦੀਆਂ 20 ਸੀਟਾਂ ਲਈ ਹੋਈ ਚੋਣ ਵਿਚ ‘ਆਪ’ ਨੇ 9 ਸੀਟਾਂ ਨਾਲ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਜਦਕਿ ਕਾਂਗਰਸ ਨੂੰ 5, ਅਕਾਲੀ ਦਲ ਨੂੰ 4 ਤੇ ਬਸਪਾ ਨੂੰ 1 ਤੇ ਆਜ਼ਾਦ ਉਮੀਦਵਾਰ ਨੂੰ 2 ਸੀਟਾਂ ਮਿਲੀਆਂ ਹਨ। ਭਾਜਪਾ ਫਗਵਾੜਾ ਦੇ ਪਿੰਡਾਂ ਵਿਚ ਖਾਤਾ ਖੋਲ੍ਹਣ ਵਿਚ ਵੀ ਨਾਕਾਮ ਰਹੀ। ਜ਼ਿਲ੍ਹਾ ਪਰਿਸ਼ਦ ਦੀਆਂ ਦੋ ਸੀਟਾਂ ’ਚੋਂ ਇੱਕ ਅਕਾਲੀ ਦਲ ਤੇ ਇੱਕ ਆਪ ਦੇ ਹਿੱਸੇ ਆਈ ਹੈ। ਫਗਵਾੜਾ ਪੂਰਬੀ ਤੋਂ ਅਕਾਲੀ ਦਲ ਦੇ ਵੀਨਾ ਰਾਣੀ ਤੇ ਪੱਛਮੀ ਤੋਂ ਆਪ ਦੇ ਕੁਲਦੀਪ ਕੁਮਾਰ ਜੇਤੂ ਰਹੇ ਹਨ।
ਸਮਿਤੀ ਦੇ ਨਤੀਜਿਆਂ ਵਿਚ ਜ਼ੋਨ ਨੰਬਰ 2 ਤੋਂ ‘ਆਪ’ ਦੇ ਦੇਸ ਰਾਜ, 4 ਤੋਂ ਰਣਜੀਤ ਕੁਮਾਰ, 6 ਤੋਂ ਗੁਰਪ੍ਰੀਤ ਸਿੰਘ, 7 ਤੋਂ ਕਮਲੇਸ਼ ਕੌਰ, 9 ਤੋਂ ਕਮਲ ਕਲਸੀ, 11 ਤੋਂ ਜਸਪ੍ਰੀਤ ਸਿੰਘ, 13 ਤੋਂ ਅਜੈ ਕੁਮਾਰ, 14 ਤੋਂ ਦਵਿੰਦਰ ਸਿੰਘ ਅਤੇ 17 ਤੋਂ ਸਿਮਰ ਕੌਰ ਸ਼ਾਮਲ ਹਨ। ਜ਼ੋਨ ਨੰ. 1 ਤੋਂ ਅਕਾਲੀ ਦਲ ਦੇ ਬਲਬੀਰ ਕੌਰ, 5 ਤੋਂ ਮਨਜੀਤ ਕੌਰ, 8 ਤੋਂ ਜਸਵੀਰ ਸਿੰਘ ਅਤੇ 12 ਤੋਂ ਰੀਨਾ ਸ਼ਾਮਲ ਹਨ। ਜ਼ੋਨ 10 ਤੋਂ ਕਾਂਗਰਸ ਦੇ ਰੂਪ ਲਾਲ, 16 ਤੋਂ ਰੇਸ਼ਮ ਕੌਰ, 17 ਤੋਂ ਸਿਮਰ ਕੌਰ, 18 ਤੋਂ ਕਵਿਤਾ ਰਾਣੀ, 19 ਤੋਂ ਸੁਮਨ ਬਾਲਾ ਤੇ 20 ਤੋਂ ਨਿਸ਼ਾ ਰਾਣੀ ਸ਼ਾਮਲ ਹਨ। ਜ਼ੋਨ ਨੰਬਰ 3 ਤੋਂ ਆਜ਼ਾਦ ਉਮੀਦਵਾਰ ’ਚ ਸੁਰਿੰਦਰਪਾਲ ਸਿੰਘ ਤੇ 15 ਤੋਂ ਬਸਪਾ ਦੇ ਦਲਜੀਤ ਕੁਮਾਰ ਸ਼ਾਮਲ ਹਨ।

