DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅੱਜ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਈ ਜਾਵੇਗੀ ਬਲੈਕਆਊਟ ਮੌਕ ਡਰਿੱਲ

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅੱਜ ਵਿਸ਼ੇਸ਼ ਬਲੈਕਆਊਟ ਮੌਕ ਡਰਿੱਲ ਕਰਵਾਈ ਜਾਵੇਗੀ। ਇਸੇ ਤਹਿਤ ਜਲੰਧਰ ਦੇ ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਕੈਂਪਸ ਵਿੱਚ ਸਿਵਲ ਡਿਫੈਂਸ ਵੱਲੋਂ ਹਵਾਈ ਹਮਲੇ ਤੋਂ ਬਚਣ ਲਈ ਬਲੈਕਆਊਟ ਮੌਕ ਡਰਿੱਲ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਵਰਜੀਤ...

  • fb
  • twitter
  • whatsapp
  • whatsapp
Advertisement

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅੱਜ ਵਿਸ਼ੇਸ਼ ਬਲੈਕਆਊਟ ਮੌਕ ਡਰਿੱਲ ਕਰਵਾਈ ਜਾਵੇਗੀ। ਇਸੇ ਤਹਿਤ ਜਲੰਧਰ ਦੇ ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਕੈਂਪਸ ਵਿੱਚ ਸਿਵਲ ਡਿਫੈਂਸ ਵੱਲੋਂ ਹਵਾਈ ਹਮਲੇ ਤੋਂ ਬਚਣ ਲਈ ਬਲੈਕਆਊਟ ਮੌਕ ਡਰਿੱਲ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ ਇਸ ਅਭਿਆਸ ਦੀ ਸ਼ੁਰੂਆਤ ਹਵਾਈ ਹਮਲੇ ਦੇ ਚਿਤਾਵਨੀ ਸਿਗਨਲ (Air raid warning signal) ਨਾਲ ਹੋਵੇਗੀ, ਜੋ ਕਿ ਸਾਈਰਨ ਰਾਹੀਂ ਵਜਾਇਆ ਜਾਵੇਗਾ ਅਤੇ ਇਸ ਦੀ ਆਵਾਜ਼ ਦੋ ਮਿੰਟ ਤੱਕ ਲਗਾਤਾਰ ਘਟਦੀ-ਵਧਦੀ (ਚੜ੍ਹਦੀ-ਉਤਰਦੀ) ਸੁਣਾਈ ਦੇਵੇਗੀ।

Advertisement

ਵਾਲੀਆ ਨੇ ਅੱਗੇ ਦੱਸਿਆ ਕਿ ਕਾਲਜ ਕੈਂਪਸ ਵਿੱਚ ਬਲੈਕਆਊਟ ਕੀਤਾ ਜਾਵੇਗਾ, ਜਿਸ ਦੌਰਾਨ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਜਾਣਗੀਆਂ। ਮੌਕ ਡਰਿੱਲ ਦੇ ਪੂਰਾ ਹੋਣ ਤੋਂ ਬਾਅਦ, ਇੱਕ "ਆਲ ਕਲੀਅਰ" ਸਿਗਨਲ (ਲਗਾਤਾਰ ਦੋ ਮਿੰਟ ਲਈ ਤੇਜ਼ ਸਾਈਰਨ) ਵਜਾਇਆ ਜਾਵੇਗਾ, ਜੋ ਅਭਿਆਸ ਦੀ ਸਮਾਪਤੀ ਦਾ ਸੰਕੇਤ ਦੇਵੇਗਾ।

Advertisement

ਉਨ੍ਹਾਂ ਸਪਸ਼ਟ ਕੀਤਾ ਕਿ ਬਲੈਕਆਊਟ ਮੌਕ ਡਰਿੱਲ ਅਭਿਆਸ ਸਿਰਫ਼ ਕਾਲਜ ਲਈ ਹੀ ਤੈਅ ਕੀਤਾ ਗਿਆ ਹੈ ਅਤੇ ਜ਼ਿਲ੍ਹੇ ਦੇ ਕਿਸੇ ਵੀ ਸ਼ਹਿਰ, ਪਿੰਡ ਜਾਂ ਕਿਸੇ ਹੋਰ ਥਾਂ 'ਤੇ ਅਜਿਹੀ ਕੋਈ ਡਰਿੱਲ ਨਹੀਂ ਕਰਵਾਈ ਜਾਵੇਗੀ।

ਉੱਥੇ ਹੀ ਲੁਧਿਆਣਾ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਕਿਚਲੂ ਨਗਰ ਅਤੇ ਐਗਰ ਨਗਰ ਪੀ ਐੱਸ ਪੀ ਸੀ ਐੱਲ (PSPCL) ਡਿਵੀਜ਼ਨ ਦੇ ਅਧੀਨ ਆਉਂਦੇ ਹੋਰ ਇਲਾਕਿਆਂ ਵਿੱਚ ਅਜਿਹੀ ਹੀ ਬਲੈਕਆਊਟ ਮੌਕ ਡਰਿੱਲ ਕਰਵਾਈ ਜਾਵੇਗੀ।

ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੂਨਮ ਸਿੰਘ ਨੇ ਦੱਸਿਆ ਕਿ ਵਸਨੀਕਾਂ ਨੂੰ ਸੁਚੇਤ ਕਰਨ ਲਈ ਸ਼ਾਮ ਕਰੀਬ 7:55 ਵਜੇ ਸਾਈਰਨ ਵਜਾਏ ਜਾਣਗੇ। ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਡਰਿੱਲ ਦੇ ਸਮੇਂ ਸਾਰੀਆਂ ਲਾਈਟਾਂ ਬੰਦ ਰੱਖੀਆਂ ਜਾਣ ਅਤੇ ਜਨਰੇਟਰ, ਇਨਵਰਟਰ, ਟਾਰਚ, ਮੋਮਬੱਤੀ ਜਾਂ ਮਾਚਿਸ ਦੀ ਵਰਤੋਂ ਬਿਲਕੁਲ ਨਾ ਕਰਕੇ ਪੂਰਾ ਸਾਥ ਦਿੱਤਾ ਜਾਵੇ। ਸਾਈਰਨ ਵੱਜਣ ਤੋਂ ਬਾਅਦ, ਪਾਵਰਕੌਮ  ਵੱਲੋਂ ਇਸ ਅਭਿਆਸ ਦੇ ਤਹਿਤ ਕੁਝ ਸਮੇਂ ਲਈ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ।

ਇਹ ਅਭਿਆਸ ਪੀ ਏ ਯੂ (PAU) ਵਿਖੇ ਸਾਇਰਨ ਵੱਜਣ ਨਾਲ ਸ਼ੁਰੂ ਹੋਵੇਗਾ। ਇਸ ਵਿੱਚ ਐੱਨ ਡੀ ਆਰ ਐੱਫ (NDRF), ਫਾਇਰ ਬ੍ਰਿਗੇਡ, ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ, ਪੁਲੀਸ, ਸਿਹਤ ਵਿਭਾਗ, ਸਿਵਲ ਡਿਫੈਂਸ ਅਤੇ ਐਨ ਸੀ ਸੀ (NCC) ਵਰਗੀਆਂ ਕਈ ਸੰਸਥਾਵਾਂ ਮਿਲ ਕੇ ਹਿੱਸਾ ਲੈਣਗੀਆਂ।

Advertisement
×