‘ਬੀਸੀ ਫੈਡਰੇਸ਼ਨ ਪੰਜਾਬ’ ਨਾਂ ਦਾ ਸੰਗਠਨ ਕਾਇਮ

‘ਬੀਸੀ ਫੈਡਰੇਸ਼ਨ ਪੰਜਾਬ’ ਨਾਂ ਦਾ ਸੰਗਠਨ ਕਾਇਮ

ਬੀਸੀ ਫੈਡਰੇਸ਼ਨ ਪੰਜਾਬ ਦੇ ਚੁਣੇ ਗਏ ਅਹੁਦੇਦਾਰ। -ਫੋਟੋ: ਪੰਜਾਬੀ ਟ੍ਰਿਬਿਊਨ

ਜਲੰਧਰ: ਪੱਛੜੀਆਂ ਸ਼੍ਰੇਣੀਆਂ ਦੀ ਆਵਾਜ਼ ਬੁਲੰਦ ਕਰਨ ਲਈ ‘ਬੀਸੀ ਫੈਡਰੇਸ਼ਨ ਪੰਜਾਬ’ ਨਾਂ ਦਾ ਸੂਬਾ ਸੰਗਠਨ ਬਣਾਇਆ ਗਿਆ ਹੈ। ਇਸ ਦੇ ਚੇਅਰਮੈਨ ਸੁਖਵਿੰਦਰ ਸਿੰਘ ਖਾਲਸਾ, ਪ੍ਰਧਾਨ ਰਾਜਿੰਦਰ ਰੀਹਲ, ਜਨਰਲ ਸਕੱਤਰ ਪ੍ਰਸ਼ੋਤਮ ਗੋਗੀ, ਖਜ਼ਾਨਚੀ ਨਰਿੰਦਰਪਾਲ ਸਿੰਘ ਤੇ ਪ੍ਰੈਸ ਸਕੱਤਰ ਰਾਜਿੰਦਰ ਸਿੰਘ ਰਾਜਾ ਨੂੰ ਬਣਾਇਆ ਗਿਆ ਹੈ। ਚੇਅਰਮੈਨ ਸੁਖਵਿੰਦਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਜਥੇਬੰਦੀ ਬੀਸੀ ਕਮਿਸ਼ਨ ਵਿੱਚ ਵੀ ਆਪਣੀ ਨੁਮਾਇੰਦਗੀ ਦਾ ਹੱਕ ਜਿਤਾਏਗੀ। -ਨਿੱਜੀ ਪੱਤਰ ਪ੍ਰੇਰਕ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All