ਜਲੰਧਰ: ਦਿੱਲੀ ਵਿੱਚ ਭਲਕੇ ਟਰੈਕਟਰ ਪਰੇਡ ਵਿੱਚ ਮੈਡੀਕਲ ਸਹੂਲਤਾਂ ਦੇਣ ਲਈ ਇੱਥੇ ਛੋਟੀ ਬਾਰਾਂਦਰੀ ਸਥਿਤ ਕਿਸਾਨ ਦਫ਼ਤਰ ਤੋਂ ਕਿਸਾਨ ਆਗੂ ਸੰਦੀਪ ਸ਼ਰਮਾ ਅਤੇ ਦਿਵਵਿਜੇ ਧੰਜੂ ਨੇ ਐਂਬੂਲੈਂਸ ਰਵਾਨਾ ਕੀਤੀ। ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ‘ਆਪ’ ਪੰਜਾਬ ਦੇ ਸਾਬਕਾ ਉਪ ਪ੍ਰਧਾਨ ਡਾ. ਸੰਜੀਵ ਸ਼ਰਮਾ ਅਤੇ ‘ਆਪ’ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸ਼ਿਵ ਦਿਆਲ ਮਾਲੀ ਐਂਬੂਲੈਂਸ ਲੈ ਦਿੱਲੀ ਪਹੁੰਚ ਰਹੇ ਹਨ। -ਨਿੱਜੀ ਪੱਤਰ ਪ੍ਰੇਰਕ