ਪਾਲ ਸਿੰਘ ਨੌਲੀ
ਜਲੰਧਰ, 22 ਜਨਵਰੀ
ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਸ਼ਹਿਰੀ ਦੀ ਪ੍ਰਧਾਨ ਰਾਜਵਿੰਦਰ ਕੌਰ ਅਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕੌਂਸਲਾਂ ਅਤੇ ਨਗਰ ਪੰਚਾਇਤ ਦੀ ਚੋਣ ਲਈ ਜ਼ਿਲ੍ਹੇ ਦੇ ਮਹਿਤਪੁਰ, ਨੂਰਮਹਿਲ, ਨਕੋਦਰ, ਆਦਮਪੁਰ, ਕਰਤਾਰਪੁਰ, ਲੋਹੀਆਂ ਖਾਸ ਅਤੇ ਫਿਲੌਰ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ।
ਇਸ ਦੌਰਾਨ ਨਗਰ ਪੰਚਾਇਤ ਮਹਿਤਪੁਰ ਵਿਖੇ ਵਾਰਡ ਨੰਬਰ ਦੋ ਤੋਂ ਨਵਦੀਪ ਕੁਮਾਰ, ਵਾਰਡ ਨੰਬਰ 6 ਤੋਂ ਰਾਮਾਂ ਭੰਡਾਰੀ, ਵਾਰਡ ਨੰਬਰ 9 ਤੋਂ ਤਜਿੰਦਰ ਕੌਰ ਅਤੇ ਵਾਰਡ ਨੰਬਰ 11 ਤੋਂ ਰਾਜ ਕੁਮਾਰ ਕਟਾਰੀਆ ਸ਼ਾਮਲ ਹਨ। ਨਗਰ ਕੌਂਸਲ ਨੂਰਮਹਿਲ ਦੇ ਵਾਰਡ ਨੰਬਰ ਤਿੰਨ ਤੋਂ ਅਰੁਣ ਕੁਮਾਰ, ਵਾਰਡ ਨੰਬਰ ਚਾਰ ਤੋਂ ਜੋਗਿੰਦਰ ਪਾਲ, ਵਾਰਡ ਨੰਬਰ 6 ਤੋਂ ਸੁਖਦੇਵ ਲਾਗਾ, ਵਾਰਡ ਨੰਬਰ 9 ਤੋਂ ਆਸ਼ਾ ਰਾਣੀ ਅਤੇ ਵਾਰਡ ਨੰਬਰ 12 ਤੋਂ ਸੁਮਨ ਕੁਮਾਰੀ ਸ਼ਾਮਲ ਹਨ। ਨਗਰ ਕੌਂਸਲ ਨਕੋਦਰ ਦੇ ਵਾਰਡ ਨੰਬਰ ਤਿੰਨ ਤੋਂ ਯਮਨਾ, ਵਾਰਡ ਨੰਬਰ 7 ਤੋਂ ਰਾਣੀ, ਵਾਰਡ ਨੰਬਰ 16 ਤੋਂ ਮਾਨ ਸਿੰਘ ਅਤੇ ਵਾਰਡ ਨੰਬਰ 17 ਤੋਂ ਕੁਲਵਿੰਦਰ ਕੌਰ ਸ਼ਾਮਲ ਹਨ। ਨਗਰ ਕੌਂਸਲ ਫਿਲੌਰ ਦੇ ਵਾਰਡ ਨੰਬਰ ਇਕ ਤੋਂ ਰਾਜ ਕੁਮਾਰੀ, ਵਾਰਡ ਦੋ ਤੋਂ ਅਮਰਜੀਤ, ਵਾਰਡ ਚਾਰ ਤੋਂ ਸੰਤੋਖ ਸਿੰਘ ਗਿੱਲ, ਵਾਰਡ ਨੰਬਰ ਪੰਜ ਤੋਂ ਯਾਦਵਿੰਦਰ ਕੁਮਾਰ, ਵਾਰਡ ਨੰਬਰ 8 ਤੋਂ ਰਘੂ ਅਰੋੜਾ, ਵਾਰਡ ਨੰਬਰ 9 ਤੋਂ ਰਜਨੀ, ਵਾਰਡ ਨੰਬਰ 13 ਤੋਂ ਸਰਜੀਤ ਕੌਰ ਅਤੇ ਵਾਰਡ ਨੰਬਰ 14 ਤੋਂ ਬਲਵੀਰ ਚੰਦ ਸ਼ਾਮਲ ਹਨ।
ਇਸੇ ਤਰ੍ਹਾਂ ਨਗਰ ਕੌਂਸਲ ਆਦਮਪੁਰ ਦੇ ਵਾਰਡ ਨੰਬਰ ਤਿੰਨ ਤੋਂ ਸੋਮਾ ਦੇਵੀ, ਚਾਰ ਤੋਂ ਬਲਵੀਰ ਸਿੰਘ, 6 ਵਿੱਚੋਂ ਜਸਵਿੰਦਰ ਸਿੰਘ ਸੈਣੀ, 7 ਤੋਂ ਦਿਲਰਾਜ ਕੌਰ, 10 ਤੋਂ ਹਰਿੰਦਰ ਸਿੰਘ ਅਤੇ 11 ਤੋਂ ਕੁਲਵੀਰ ਕੌਰ ਸ਼ਾਮਲ ਹਨ। ਨਗਰ ਕੌਂਸਲ ਕਰਤਾਰਪੁਰ ਦੇ ਵਾਰਡ ਨੰਬਰ ਇਕ ਤੋਂ ਪਰਮਜੀਤ ਕੌਰ, ਵਾਰਡ ਨੰਬਰ ਦੋ ਤੋਂ ਜਗਜੀਤ ਸਿੰਘ ਗੋਲਡੀ, ਵਾਰਡ ਨੰਬਰ ਚਾਰ ਤੋਂ ਖੁਸ਼ਿਵੰਦਰ ਕੌਰ, ਵਾਰਡ ਨੰਬਰ 5 ਤੋਂ ਪੁਰਵਾਲ, ਵਾਰਡ 6 ਤੋਂ ਪ੍ਰਕਾਸ਼ ਚੰਦ, ਵਾਰਡ 9 ਤੋਂ ਅਨੀਤਾ ਰਾਣੀ, ਵਾਰਡ 12 ਤੋਂ ਪਰਮਜੀਤ ਕੁਮਾਰ ਅਤੇ 15 ਤੋਂ ਰੀਨਾ ਅਟਵਾਲ ਤੋਂ ਹਨ। ਨਗਰ ਪੰਚਾਇਤ ਲੋਹੀਆਂ ਖਾਸ ਦੇ ਵਾਰਡ ਨੰਬਰ ਇਕ ਰਾਜਵਿੰਦਰ ਕੌਰ, ਦੋ ਤੋਂ ਸਰਬਜੀਤ ਸਿੰਘ ਸੋਨੂੰ, ਤਿੰਨ ਤੋਂ ਵੀਨਾ ਰਾਣੀ, 6 ਤੋਂ ਹਰਜਿੰਦਰ ਸਿੰਘ, 10 ਤੋਂ ਸੁਖਵੀਰ ਸਿੰਘ ਤਲਵਾੜ ਅਤੇ ਵਾਰਡ ਨੰਬਰ 11 ਤੋਂ ਵਿਜੇ ਕੁਮਾਰ ਤੋੋਂ ਸ਼ਾਮਲ ਹਨ।