ਕੂੜੇ ਦੇ ਢੇਰ ਤੋਂ ਨਵਜੰਮਿਆ ਬੱਚਾ ਮਿਲਿਆ

ਕੂੜੇ ਦੇ ਢੇਰ ਤੋਂ ਨਵਜੰਮਿਆ ਬੱਚਾ ਮਿਲਿਆ

ਪਾਲ ਸਿੰਘ ਨੌਲੀ
ਜਲੰਧਰ, 6 ਅਗਸਤ

ਇੱਥੋਂ ਦੇ ਬੂਟਾ ਪਿੰਡ ਨੇੜੇ ਕੂੜੇ ਦੇ ਢੇਰ ’ਤੇ ਕੋਈ ਵਿਅਕਤੀ ਨਵਜੰਮੇ ਬੱਚੇ ਨੂੰ ਸੁੱਟ ਗਿਆ। ਬੱਚੇ ਦੇ ਰੋਣ ਦੀ ਅਾਵਾਜ਼ ਸੁਣ ਕੇ ਇਕ ਨੌਜਵਾਨ ਨੇ ਉਸ ਨੂੰ ਚੁੱਕ ਕੇ ਸਿਵਲ ਹਸਪਤਾਲ ਦਾਖ਼ਲ ਕਰਵਾ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਡਾਕਟਰਾਂ ਨੇ ਦੱਸਿਆ ਕਿ ਜਦੋਂ ਬੱਚੇ ਨੂੰ ਹਸਪਤਾਲ ਲਿਆਂਦਾ ਗਿਆ, ਉਸ ਸਮੇਂ ਉਸ ਦੀ ਹਾਲਤ ਕਾਫ਼ੀ ਗੰਭੀਰ ਸੀ। ਉਸ ਨੂੰ ਜੱਚਾ-ਬੱਚਾ ਵਾਰਡ ਵਿਚ ਰੱਖਿਆ ਗਿਆ ਹੈ। 

ਬੱਚੇ ਨੂੰ ਸਭ ਤੋਂ ਪਹਿਲਾਂ ਦੇਖਣ ਵਾਲੇ ਨੌਜਵਾਨ ਨੇ ਦੱਸਿਆ ਕਿ ਬੂਟਾ ਪਿੰਡ, ਜਿਹੜਾ ਕਿ ਸ਼ਹਿਰ ਦਾ ਹੀ ਹਿੱਸਾ ਹੈ, ਉਥੇ ਇਕ ਚਾਰਦੀਵਾਰੀ ਵਾਲੇ ਪਲਾਟ ਵਿਚ ਲੋਕ ਕੂੜਾ ਸੁੱਟਦੇ ਹਨ। ਅੱਜ ਸਵੇਰੇ ਸਾਢੇ 9 ਵਜੇ ਦੇ ਕਰੀਬ ਬੱਚੇ ਦੇ ਰੋਣ ਦੀ ਅਾਵਾਜ਼ ਸੁਣੀ ਤਾਂ ਊਹ ਕੰਧ ਟੱਪ ਕੇ ਅੰਦਰ ਗਿਆ ਤਾਂ ਕੂੜੇ ਵਿਚ ਨਵਜਾਤ ਬੱਚਾ ਬੁਰੀ ਹਾਲਤ ਵਿਚ ਪਿਆ ਸੀ। ਉਸ ਨੇ ਬੱਚੇ ਨੂੰ ਬਾਹਰ ਲਿਆਂਦਾ ਤੇ ਅਮਰਜੀਤ ਕੌਰ ਨਾਂ ਦੀ ਔਰਤ ਨੇ ਬੱਚੇ ਨੂੰ ਦੁੱਧ ਪਿਲਾਇਆ। ਥਾਣਾ ਨੰਬਰ 6 ਦੇ ਏਐੱਸਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ। 

ਨਵਜੰਮੇ ਬੱਚੇ ਦਾ ਸਿਰ ਮਿਲਿਆ

ਬਰਨਾਲਾ (ਰਵਿੰਦਰ ਰਵੀ): ਬਰਨਾਲਾ ਸ਼ਹਿਰ ਦੇ ਧਨੌਲਾ ਰੋਡ ’ਤੇ ਇਕ ਨਵਜੰਮੇ ਬੱਚੇ ਦਾ ਸਿਰ ਮਿਲਣ ਨਾਲ ਸਨਸਨੀ ਫ਼ੈਲ ਗਈ। ਨਵਜੰਮੇ ਬੱਚੇ ਦਾ ਸਿਰ ਸੜਕ ਦੇ ਡਿਵਾਈਡਰ ’ਤੇ ਪਿਆ ਸੀ ਅਤੇ ਉਸ ਨੂੰ ਕੀੜੇ ਖਾ ਰਹੇ ਸਨ। ਘਟਨਾ ਸਥਾਨ ਨੇੜਲੇ ਦੁਕਾਨਦਾਰਾਂ ਨੇ ਦੱਸਿਆ ਕਿ ਕਾਗਜ਼ ਇਕੱਠੇ ਕਰਨ ਵਾਲੇ ਬੱਚਿਆਂ ਨੇ ਇਹ ਸਿਰ ਦੇਖਿਆ ਤਾਂ ਪੁਲੀਸ ਨੂੰ ਸੂਚਿਤ ਕੀਤਾ ਗਿਆ। ਪੁਲੀਸ ਨੇ ਘਟਨਾ ਸਥਾਨ ’ਤੇ ਪੁੱਜ ਕੇ ਨਵਜੰਮੇ ਬੱਚੇ ਦਾ ਸਿਰ ਚੁੱਕਿਆ ਅਤੇ ਇਸ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਡੀਐੱਸਪੀ ਬਰਨਾਲਾ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬੱਚੇ ਦੇ ਬਾਕੀ ਧੜ ਦੀ ਭਾਲ ਕੀਤੀ ਜਾ ਰਹੀ ਹੈ। ਮਾਮਲੇ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All