ਜਲੰਧਰ ਦੇ ਗੋਰਾਇਆ ’ਚ 40 ਸਾਲ ਦੇ ਕਾਰੋਬਾਰੀ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੀ

ਜਲੰਧਰ ਦੇ ਗੋਰਾਇਆ ’ਚ 40 ਸਾਲ ਦੇ ਕਾਰੋਬਾਰੀ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੀ

ਟ੍ਰਿਬਿਊਨ ਨਿਊਜ਼ ਸਰਵਿਸ
ਜਲੰਧਰ, 28 ਅਕਤੂਬਰ

ਇਸ ਜ਼ਿਲ੍ਹੇ ਗੁਰਾਇਆ ਦੇ ਪਿੰਡ ਵਿਰਕ ਵਿੱਚ ਉੱਘੇ ਕਾਰੋਬਾਰੀ ਨੇ ਅੱਜ ਤੜਕੇ ਕਥਿਤ ਤੌਰ 'ਤੇ ਸਿਰ ਵਿੱਚ ਗੋਲੀ ਮਾਰ ਦਿੱਤੀ ਤੇ ਬਾਅਦ ਦੁਪਹਿਰ ਜਲੰਧਰ ਦੇ ਹਸਪਤਾਲ ਵਿੱਚ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਦਾ ਪਰਿਵਾਰ ਗੁਰੂ ਨਾਨਕ ਆਟੋ ਐਂਟਰਪ੍ਰਾਈਜ਼ ਦਾ ਮਾਲਕ ਹੈ। 40 ਸਾਲਾ ਗੁਰਿੰਦਰ ਸਿੰਘ ਸੇਹਰਾ ਨੇ ਕਥਿਤ ਤੌਰ 'ਤੇ ਤੜਕੇਰੇ 2 ਵਜੇ ਆਪਣੇ ਘਰ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰੀ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਪੁਲੀਸ ਅਨੁਸਾਰ ਪਰਿਵਾਰ ਨੇ ਗੋਲੀ ਦੀ ਆਵਾਜ਼ ਸੁਣੀ ਅਤੇ ਗੁਰਿੰਦਰ ਨੂੰ ਫਗਵਾੜਾ ਦੇ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ, ਜਿਥੋਂ ਉਸ ਨੂੰ ਜਲੰਧਰ ਜੌਹਲ ਦੇ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ। ਜਲੰਧਰ ਦੇ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਗੁਰਿੰਦਰ ਦੀ ਹਾਲਤ ਗੰਭੀਰ ਸੀ ਤੇ ਉਸ ਨੂੰ ਸਰਜਰੀ ਤੋਂ ਬਾਅਦ ਵੀ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਮੌਕਾ-ਏ-ਵਾਰਦਾਤ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਸੂਤਰਾਂ ਨੇ ਦਾਅਵਾ ਕੀਤਾ ਕਿ ਗੁਰਿੰਦਰ ਨੇ ਪਰਿਵਾਰਕ ਝਗੜੇ ਤੋਂ ਬਾਅਦ ਇਹ ਕਦਮ ਚੁੱਕਿਆ। ਗੁਰਾਇਆ ਦੇ ਐੱਸਐੱਚਓ ਹਰਦੀਪ ਸਿੰਘ ਮਾਨ ਨੇ ਦੱਸਿਆ ਕਿ ਪਰਿਵਾਰ ਅਨੁਸਾਰ ਗੁਰਿੰਦਰ ਮਹੀਨਿਆਂ ਤੋਂ ਤਣਾਅ ਵਿਚ ਸੀ ਅਤੇ ਜ਼ਿਆਦਾ ਸ਼ਰਾਬ ਪੀਣ ਲੱਗਿਆ ਸੀ। ਉਸ ਦੇ ਪਰਿਵਾਰ ਵਿੱਚ ਪਤਨੀ, ਦੋ ਨਾਬਾਲਗ ਬੱਚੇ ਤੇ ਮਾਪੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All