ਜਲੰਧਰ ’ਚ 75 ਨਵੇਂ ਕੇਸ ਮਿਲੇ

ਜਲੰਧਰ ’ਚ 75 ਨਵੇਂ ਕੇਸ ਮਿਲੇ

ਨਵਾਂਸ਼ਹਿਰ ਵਿਚ ਸ਼ਨਿੱਚਰਵਾਰ ਨੂੰ ਸਿਹਤ ਅਮਲਾ ਇੱਕ ਪੁਲੀਸ ਮੁਲਾਜ਼ਮ ਦਾ ਸਵੈਬ ਸੈਂਪਲ ਲੈਂਦਾ ਹੋਇਆ। -ਫੋਟੋ: ਮਲਕੀਅਤ ਸਿੰਘ

ਪਾਲ ਸਿੰਘ ਨੌਲੀ/ਗੁਰਨੇਕ ਸਿੰਘ ਵਿਰਦੀ
ਜਲੰਧਰ/ਕਰਤਾਰਪੁਰ, 11 ਜੁਲਾਈ

ਜ਼ਿਲ੍ਹੇ ਵਿੱਚ ਅੱਜ ਕਰੋਨਾ ਨਾਲ ਦੋ ਮੌਤਾਂ ਹੋ ਗਈਆਂ ਤੇ 75 ਨਵੇਂ ਪਾਜ਼ੇਟਿਵ ਕੇਸ ਆਏ ਹਨ। ਜਲੰਧਰ ਦੇ ਰਿਜਨਲ ਟਰਾਂਸਪੋਰਟ ਅਥਾਰਟੀ ਦੇ ਸਕੱਤਰ ਦੇ ਨਾਲ-ਨਾਲ 75 ਜਣਿਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਅੱਜ ਦੀਆਂ ਰਿਪੋਰਟਾਂ ਅਨੁਸਾਰ ਮਹਿਤਪੁਰ ਥਾਣੇ ਦੇ 14 ਪੁਲੀਸ ਮੁਲਾਜ਼ਮ ਪਾਜ਼ੇਟਿਵ ਆਏ ਹਨ। ਇਨ੍ਹਾਂ ਵਿਚ ਆਈਟੀਬੀਪੀ ਦੇ 6 ਤੇ ਇੱਕ ਸੀਆਰਪੀਐੱਫ ਦਾ ਜਵਾਨ ਤੇ ਨਿੱਜੀ ਹਸਪਤਾਲਾਂ ਦੇ ਸਟਾਫ ਮੈਂਬਰ ਵੀ ਸ਼ਾਮਿਲ ਹਨ। ਇਨ੍ਹਾਂ ਵਿਚ ਇਕ 10 ਸਾਲਾਂ ਦਾ ਬੱਚਾ ਵੀ ਪਾਜ਼ੇਟਿਵ ਪਾਇਆ ਗਿਆ ਹੈ। ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 1173 ਹੋ ਗਿਆ ਹੈ। ਇਸ ਦੀ ਪੁਸ਼ਟੀ ਨੋਡਲ ਅਫ਼ਸਰ ਡਾ. ਟੀਪੀ ਸਿੰਘ ਸੰਧੂ ਨੇ ਕੀਤੀ ਹੈ। ਸਿਹਤ ਵਿਭਾਗ ਅਨੁਸਾਰ ਮ੍ਰਿਤਕਾਂ ਵਿਚ ਸੰਜੇ ਗਾਂਧੀ ਨਗਰ ਦਾ 45 ਸਾਲਾ ਤੇ ਰਾਏਪੁਰ ਰਸੂਲਪੁਰ ਦਾ 52 ਸਾਲਾ ਵਿਅਕਤੀ ਸ਼ਾਮਲ ਹਨ।  ਸਿਹਤ ਵਿਭਾਗ ਨੇ ਅਜੇ ਇੱਕ ਮੌਤ ਦੀ ਪੁਸ਼ਟੀ ਕੀਤੀ ਹੈ ਜਦੋਂਕਿ ਦੂਜੀ ਮੌਤ ਬਾਰੇ ਸਿਹਤ ਵਿਭਾਗ ਰਿਪੋਰਟ ਦੀ ਉਡੀਕ ਕਰ ਰਿਹਾ ਹੈ।

ਇਸੇ ਤਰ੍ਹਾਂ ਕਰਤਾਰਪੁਰ ਦੇ ਸ਼ਹਿਰੀ ਖੇਤਰ ਵਿੱਚ ਦੋ ਵਿਅਕਤੀ  ਕਰੋਨਾ ਪਾਜ਼ੇਟਿਵ ਆਏ ਹਨ। ਸੀਨੀਅਰ ਮੈਡੀਕਲ ਅਫ਼ਸਰ ਸੀਐੱਚਸੀ ਕਰਤਾਰਪੁਰ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਇਮਲੀ ਮੁਹੱਲਾ ਵਾਸੀ ਜਗਦੀਪ ਸਿੰਘ ਅਤੇ ਅਰੋੜਾ ਹਸਪਤਾਲ ਦੇ ਡਾ. ਨਰੇਸ਼ ਅਰੋੜਾ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਜਲਦ ਹੀ ਕਰੋਨਾ ਮਰੀਜ਼ਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਲੈ ਕੇ ਜਾਣਗੀਆਂ।

ਲੁਧਿਆਣਾ (ਗਗਨਦੀਪ ਅਰੋੜਾ): ਸ਼ਹਿਰ ਵਿਚ ਕਰੋਨਾ ਦੇ ਕੇਸਾਂ ਦਾ ਆਉਣਾ ਜਾਰੀ ਹੈ, ਸ਼ਨਿਚਰਵਾਰ ਨੂੰ ਲੁਧਿਆਣਾ ਵਿਚ 29 ਨਵੇਂ ਕੇਸ ਸਾਹਮਣੇ ਆਏ ਜਦੋਂਕਿ ਇੱਕ ਜਣੇ ਦੀ ਮੌਤ ਹੋ ਗਈ। ਇਸ ਦੇ ਨਾਲ ਹੁਣ ਕਰੋਨਾ ਦੇ ਕੇਸਾਂ ਦੀ ਕੁੱਲ ਗਿਣਤੀ 1300 ਤੋਂ ਪਾਰ ਹੋ ਗਈ ਹੈ ਅਤੇ ਮੌਤਾਂ 31 ਹੋ ਗਈਆਂ ਹਨ। ਸ਼ਹਿਰ ਵਿਚ ਹਾਲੇ ਵੀ 570 ਮਰੀਜ਼ਾਂ ਦਾ ਇਲਾਜ ਜਾਰੀ ਹੈ।

ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਸ਼ਹਿਰ ਵਿਚ ਹੁਣ ਕੁੱਲ ਕੇਸ 1300 ਹੋ ਗਏ ਹਨ। ਅੱਜ 29 ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਆਈ ਜੋ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਿਤ ਹਨ। ਇਨ੍ਹਾਂ ਵਿੱਚ ਪਿੰਡ ਤੁੰਗਾਹੇੜੀ ਤੋਂ 1 ਕੇਸ, ਹਲਵਾਰਾ ਤੋਂ 1 ਕੇਸ, ਗਿਆਸਪੁਰਾ ਤੋਂ 1 ਕੇਸ, ਸੰਧੂ ਕਲੋਨੀ ਤੋਂ 1 ਕੇਸ, ਜਮਾਲਪੁਰ ਇਲਾਕੇ ਤੋਂ 1 ਕੇਸ, ਡੇਹਲੋਂ ਰੋਡ ਸਾਹਨੇਵਾਲ ਤੋਂ 1 ਕੇਸ, ਖੰਨਾ ਤੋਂ 4 ਕੇਸ, ਪਾਇਲ ਤੋਂ 1, ਹਰਬੰਸਪੁਰਾ ਇਲਾਕੇ ਤੋਂ 2 ਕੇਸ ਅਤੇ ਢੋਕਾਂ ਮੁਹੱਲੇ ਤੋਂ 1 ਕੇਸ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਦਾਖਾ ਤੋਂ 2, ਕੁਲਾਰ ਤੋਂ 1, ਖੰਨਾ ਦੇ ਪਿੰਡ ਮਾਹੋਨ ਤੋਂ 2 ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਪ੍ਰਾਈਵੇਟ ਹਸਪਤਾਲ ਤੋਂ 10 ਰਿਪੋਰਟਾਂ ਪਾਜ਼ੇਟਿਵ ਆਈਆਂ ਹਨ, ਜਿਨ੍ਹਾਂ ਵਿਚ ਥਰੀਕੇ ਤੋਂ 2 ਕੇਸ, ਮਾਡਲ ਟਾਊਨ ਤੋਂ 1, ਲੋਹਾਰਾ ਤੋਂ 2, ਮੁੰਡੀਆਂ ਕਲਾਂ ਤੋਂ 2 ਕੇਸ, ਬਸਤੀ ਜੋਧੇਵਾਲ ਕਬੀਰ ਨਗਰ ਤੋਂ 1, ਬੀਆਰਐੱਸ ਨਗਰ ਤੋਂ 2 ਕੇਸ ਸਾਹਮਣੇ ਆਏ ਹਨ।

ਇਸ ਤੋਂ ਇਲਾਵਾ ਸੀਐੱਮਸੀ ਹਸਪਤਾਲ ਵਿਚ ਸਿਵਲ ਲਾਈਨ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਮੌਤ ਹੋ ਗਈ, ਜਿਸ ਨੂੰ ਕਰੋਨਾ ਤੋਂ ਇਲਾਵਾ ਹੋਰ ਬਿਮਾਰੀਆਂ ਵੀ ਸਨ।

ਕਰੋਨਾਵਾਇਰਸ: ਪੰਚਾਇਤ ਮੰਤਰੀ ਦੇ ਪੂਰੇ ਪਰਿਵਾਰ ਦੀ ਰਿਪੋਰਟ ਨੈਗੇਟਿਵ

ਐਸ.ਏ.ਐਸ. ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਪੂਰੇ ਟੱਬਰ ਦੀ ਕਰੋਨਾ ਸਬੰਧੀ ਕੀਤੀ ਰਿਪੋਰਟ ਨੈਗੇਟਿਵ ਆਈ ਹੈ। ਇਸ ਗੱਲ ਦਾ ਖੁਲਾਸਾ ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਬਰਾੜ ਨੇ ਕੀਤਾ। ਸਿਵਲ ਸਰਜਨ ਨੇ ਦੱਸਿਆ ਕਿ ਇੱਥੋਂ ਦੇ ਫੇਜ਼-8 ਸਥਿਤ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੁੱਖ ਦਫ਼ਤਰ (ਵਿਕਾਸ ਭਵਨ) ਦੇ ਸਮੂਹ ਅਧਿਕਾਰੀਆਂ ਦੇ ਨਮੂਨੇ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸਿਹਤ ਵਿਭਾਗ ਨੇ ਦਫ਼ਤਰ ਦੇ ਉਨ੍ਹਾਂ ਸਾਰੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਸੂਚੀ ਮੰਗੀ ਗਈ ਹੈ। ਜਾਣਕਾਰੀ ਅਨੁਸਾਰ ਅੱਜ ਮਿਲੇ ਚਾਰ ਪਾਜ਼ੇਟਿਵ ਮਾਮਲਿਆਂ ਵਿੱਚ ਸ਼ਿਵਾਲਿਕ ਹੋਮ ਖਰੜ ਦੇ ਦੋ ਮਰੀਜ਼, ਪੀਰ ਮੁੱਛਲਾ ਦਾ ਇੱਕ ਮਰੀਜ਼ ਅਤੇ ਪਿੰਡ ਦੁਬਾਲੀ (ਘੜੂੰਆਂ) ਦਾ ਇੱਕ ਮਰੀਜ਼ ਸ਼ਾਮਲ ਹਨ। ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ਵੱਧ ਕੇ 366 ’ਤੇ ਪਹੁੰਚ ਗਈ ਹੈ। 

ਗੁਰਦਾਸਪੁਰ ਦਾ ਏਡੀਸੀ ਵੀ ਕਰੋਨਾ ਪਾਜ਼ੇਟਿਵ 

ਗੁਰਦਾਸਪੁਰ (ਜਤਿੰਦਰ ਸਿੰਘ): ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਤੇਜਿੰਦਰ ਪਾਲ ਸੰਧੂ ਦੀ ਕਰੋਨਾ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਉਨ੍ਹਾਂ ਦੇ ਨਮੂਨੇ ਲਏ ਗਏ ਸਨ ਜਿਸ ਦੀ ਜਾਂਚ ਰਿਪੋਰਟ ਅੱਜ ਕਰੋਨਾ ਪਾਜ਼ੇਟਿਵ ਆਈ ਹੈ। ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਕਰੋਨਾ ਪਾਜ਼ੇਟਿਵ ਆਈ ਅਧਿਆਪਕਾ ਦੇ ਸੰਪਰਕ ਵਿੱਚ ਆਉਣ ਵਾਲੇ ਸਕੂਲ ਸਟਾਫ ਦੇ ਵੀ ਕਰੋਨਾ ਜਾਂਚ ਲਈ ਨਮੂਨੇ ਲਏ ਗਏ ਹਨ। ਜ਼ਿਲ੍ਹੇ ਅੰਦਰ ਐਕਟਿਵ ਕੇਸਾਂ ਦੀ ਗਿਣਤੀ 48 ਹੋ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਪ੍ਰਧਾਨ ਮੰਤਰੀ ਵੱਲੋਂ ‘ਪਾਰਦਰਸ਼ੀ ਟੈਕਸ ਪ੍ਰਬੰਧ ਮੰਚ’ ਦੀ ਸ਼ੁਰੂਆਤ, ਫੇਸਲ...

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਭਾਜਪਾ ਨੇ ਬੇਭਰੋਸਗੀ ਮਤਾ ਲਿਆਉਣ ਦਾ ਕੀਤਾ ਐਲਾਨ; ਗਹਿਲੋਤ ਅਤੇ ਪਾਇਲਟ ਨ...

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

‘ਜੇ ਹੁਣ ਹਾਲਾਤ ਕਾਬੂ ਹੇਠ ਤਾਂ ਖਰਾਬ ਕਿਸ ਨੂੰ ਆਖਾਂਗੇ’

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਵਿਦਿਆਰਥੀਆਂ ਦੀ ਆਨਲਾਈਨ ਸਿੱਖਿਆ ਲਈ ਊਪਰਾਲਾ

ਸ਼ਹਿਰ

View All