ਜਲੰਧਰ ’ਚ ਕਰੋਨਾਵਾਇਰਸ ਦੇ 54 ਨਵੇਂ ਕੇਸ

ਜਲੰਧਰ ’ਚ ਕਰੋਨਾਵਾਇਰਸ ਦੇ 54 ਨਵੇਂ ਕੇਸ

ਨਿੱਜੀ ਪੱਤਰ ਪ੍ਰੇਰਕ
ਜਲੰਧਰ, 4 ਜੁਲਾਈ

ਅੱਜ ਆਈਆਂ ਰਿਪੋਰਟਾਂ ਵਿੱਚ ਜ਼ਿਲ੍ਹੇ ਦੇ 54 ਵਿਅਕਤੀ ਕਰੋਨਾ ਦੀ ਲਪੇਟ ਵਿੱਚ ਆਏ ਹਨ। ਇਨ੍ਹਾਂ ’ਚੋਂ ਫਤਹਿਪੁਰ ਇਲਾਕੇ ਦੇ ਇੱਕੋ ਪਰਿਵਾਰ ਦੇ 15 ਜਣਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਪਰਿਵਾਰ ਦੇ ਮੈਂਬਰ ਅਮਿਤ ਸੋਨੀ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਦੀ ਰਿਪੋਰਟ ਪਹਿਲੀ ਜੁਲਾਈ ਨੂੰ ਪਾਜ਼ੇਟਿਵ ਆਈ ਸੀ। ਇਸ ਮਗਰੋਂ ਸਿਹਤ ਵਿਭਾਗ ਨੇ 2 ਜੁਲਾਈ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਲਏ ਸਨ, ਜਿਸ ਦੀ ਰਿਪੋਰਟ ਅੱਜ ਆਈ ਹੈ। ਉਨ੍ਹਾਂ ਦੱਸਿਆ ਕਿ 15 ਪਾਜ਼ੇਟਿਵ ਮਰੀਜ਼ਾਂ ’ਚ 7 ਬੱਚੇ ਸ਼ਾਮਿਲ ਹਨ। ਇਨ੍ਹਾਂ ਬੱਚਿਆਂ ਦੀ ਉਮਰ ਇੱਕ ਸਾਲ ਤੋਂ 11 ਸਾਲ ਤੱਕ ਹੈ। ਇਸ ਮਗਰੋਂ ਜ਼ਿਲ੍ਹੇ ਵਿੱਚ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 829 ’ਤੇ ਪੁੱਜ ਗਈ ਹੈ।

ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਸੰਗਰੂਰ ਵਿਚ 18 ਹੋਰ ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਵਿੱਚ ਮਾਲੇਰਕੋਟਲਾ ਦੇ 8, ਸੁਨਾਮ ਦੇ 3, ਸ਼ੇਰਪੁਰ ਬਲਾਕ ਦੇ 2 ਅਤੇ ਧੂਰੀ ਤੇ ਮੂਨਕ ਬਲਾਕ ਦੇ ਇੱਕ-ਇੱਕ ਮਰੀਜ਼ ਸ਼ਾਮਲ ਹਨ। ਇਨ੍ਹਾਂ ਮਰੀਜ਼ਾਂ ’ਚ ਇੱਕ 4 ਸਾਲਾ ਅਤੇ ਇੱਕ 10 ਸਾਲਾ ਬੱਚਾ ਵੀ ਸ਼ਾਮਲ ਹਨ। ਸਿਵਲ ਸਰਜਨ ਡਾ. ਰਾਜ ਕੁਮਾਰ ਅਨੁਸਾਰ ਮਾਲੇਰਕੋਟਲਾ ਦੇ ਪਾਜ਼ੇਟਿਵ ਵਿਅਕਤੀਆਂ ਵਿਚ 37 ਸਾਲਾ ਔਰਤ, 19 ਸਾਲਾ ਲੜਕੀ, 22 ਸਾਲਾ ਲੜਕੀ, 19 ਸਾਲਾ ਲੜਕੀ, 23 ਸਾਲਾ ਲੜਕਾ, 35 ਸਾਲਾ ਵਿਅਕਤੀ, 31 ਸਾਲਾ ਵਿਅਕਤੀ ਅਤੇ 35 ਸਾਲਾ ਵਿਅਕਤੀ ਸ਼ਾਮਲ ਹਨ। 52 ਸਾਲਾ ਵਿਅਕਤੀ ਅਗਰਵਾਲ ਐਨਕਲੇਵ ਧੂਰੀ, 20 ਸਾਲਾ ਨੌਜਵਾਨ ਛੇਵੀਂ ਆਈਆਰਬੀ ਲੱਡਾ ਕੋਠੀ ਨਾਲ ਸਬੰਧਤ ਹੈ। 32 ਸਾਲਾ ਵਿਅਕਤੀ ਅਮਰਗੜ੍ਹ ਅਤੇ 36 ਸਾਲਾ ਔਰਤ, 10 ਸਾਲਾ ਬੱਚਾ ਅਤੇ 4 ਸਾਲਾ ਬੱਚਾ ਸੁਨਾਮ ਨਾਲ ਸਬੰਧਤ ਹਨ ਜਦੋਂ ਕਿ ਇੱਕ 32 ਸਾਲਾ ਵਿਅਕਤੀ ਪਿੰਡ ਚੋਟੀਆਂ ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 137 ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All