DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

300 Free Units Power Bill: ਜ਼ੀਰੋ ਬਿੱਲ ਵਾਲਿਆਂ ਨੂੰ ਆਏ ਹਜ਼ਾਰਾਂ ਦੇ ਬਿੱਲ: ਮੀਟਰ ਰੀਡਰਾਂ ਦੀ ਹੜਤਾਲ ਦਾ ਖਾਮਿਆਜ਼ਾ ਭੁਗਤ ਰਹੇ ਜਲੰਧਰ ਵਾਸੀ

ਸਰਕਾਰੀ ਦਾਅਵਿਆਂ ਦੇ ਬਾਵਜੂਦ PSPCL ਦਫ਼ਤਰਾਂ ਦੇ ਗੇੜੇ ਮਾਰਨ ਲਈ ਮਜ਼ਬੂਰ ਖਪਤਕਾਰ; 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ’ਤੇ ਮੰਡਰਾਇਆ ਖ਼ਤਰਾ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਪੰਜਾਬ ਸਰਕਾਰ ਵੱਲੋਂ ਮੀਟਰ ਰੀਡਰਾਂ ਦੀ ਹੜਤਾਲ ਦੌਰਾਨ ਆਏ ਬਿਜਲੀ ਬਿੱਲਾਂ ਨੂੰ ਠੀਕ ਕਰਨ ਅਤੇ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਬਰਕਰਾਰ ਰੱਖਣ ਦੇ ਦਿੱਤੇ ਭਰੋਸੇ ਦੇ ਬਾਵਜੂਦ, ਜਲੰਧਰ ਦੇ ਸੈਂਕੜੇ ਖਪਤਕਾਰ N-Code (ਅਨੁਮਾਨਿਤ) ਬਿੱਲਾਂ ਕਾਰਨ ਖੱਜਲ-ਖੁਆਰ ਹੋ ਰਹੇ ਹਨ। ਅਧਿਕਾਰੀਆਂ ਵੱਲੋਂ ਖਪਤਕਾਰਾਂ ਨੂੰ ਪਹਿਲਾਂ ਬਿੱਲ ਭਰਨ ਅਤੇ ਬਾਅਦ ਵਿੱਚ ਅਗਲੇ ਬਿੱਲ ਵਿੱਚ ਪੈਸੇ ਐਡਜਸਟ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ, ਜਿਸ ਨਾਲ ਲੋਕਾਂ ਵਿੱਚ ਭਾਰੀ ਰੋਸ ਹੈ।

ਇਹ ਵਿਵਾਦ ਅਪਰੈਲ ਤੋਂ ਜੁਲਾਈ ਮਹੀਨੇ ਦੇ ਇਕੱਠੇ ਆਏ 3 ਤੋਂ 4 ਮਹੀਨਿਆਂ ਦੇ ਬਿੱਲਾਂ ਕਾਰਨ ਖੜ੍ਹਾ ਹੋਇਆ ਹੈ। ਅਮਨ ਨਗਰ ਦੇ ਰਹਿਣ ਵਾਲੇ ਸੁਖਦੀਪ ਸਿੰਘ ਨੇ ਦੱਸਿਆ ਕਿ ਉਸ ਨੂੰ ਅਪਰੈਲ ਤੋਂ ਜੁਲਾਈ ਤੱਕ ਦਾ 16,110 ਰੁਪਏ ਦਾ ਬਿੱਲ ਭੇਜਿਆ ਗਿਆ ਹੈ, ਜਦੋਂ ਕਿ ਉਸ ਦੀ ਖਪਤ ਹਮੇਸ਼ਾ 300 ਯੂਨਿਟ ਤੋਂ ਘੱਟ ਰਹਿਣ ਕਾਰਨ ਪਹਿਲਾਂ ਜ਼ੀਰੋ ਬਿੱਲ ਹੀ ਆਉਂਦਾ ਸੀ। ਜਦੋਂ ਉਹ ਦਫ਼ਤਰ ਗਏ ਤਾਂ ਉਨ੍ਹਾਂ ਨੂੰ ਫਿਲਹਾਲ ਬਿੱਲ ਭਰਨ ਲਈ ਕਿਹਾ ਗਿਆ। ਇਸੇ ਤਰ੍ਹਾਂ ਬੂਟਾ ਮੰਡੀ ਦੀ ਗੁਰਵਿੰਦਰ ਕੌਰ ਨੂੰ 8,054 ਰੁਪਏ ਦਾ ਬਿੱਲ ਥਮਾਇਆ ਗਿਆ ਹੈ, ਜਿਸ ਵਿੱਚ ਅਜੇ ਤੱਕ ਕੋਈ ਸੁਧਾਰ ਨਹੀਂ ਕੀਤਾ ਗਿਆ।

Advertisement

ਪਾਵਰਕੌਮ (PSPCL) ਦੇ ਅਧਿਕਾਰੀਆਂ ਅਨੁਸਾਰ ‘N-Code’ ਬਿੱਲ ਉਦੋਂ ਜਾਰੀ ਕੀਤੇ ਜਾਂਦੇ ਹਨ ਜਦੋਂ ਮੀਟਰ ਦੀ ਰੀਡਿੰਗ ਉਪਲਬਧ ਨਹੀਂ ਹੁੰਦੀ। ਠੇਕੇ ’ਤੇ ਰੱਖੇ ਮੀਟਰ ਰੀਡਰਾਂ ਦੀ ਹੜਤਾਲ ਕਾਰਨ ਪਿਛਲੇ ਸਾਲ ਦੇ ਇਸੇ ਮਹੀਨੇ ਦੀ ਖਪਤ ਦੇ ਆਧਾਰ ’ਤੇ ਇਹ ਅਨੁਮਾਨਿਤ ਬਿੱਲ ਤਿਆਰ ਕੀਤੇ ਗਏ ਸਨ। ਜਲੰਧਰ ਈਸਟ ਦੇ ਐਕਸੀਅਨ (XEN) ਸੰਨੀ ਭਾਗੜਾ ਨੇ ਦੱਸਿਆ ਕਿ ਇਕੱਲੇ ਉਨ੍ਹਾਂ ਦੇ ਡਿਵੀਜ਼ਨ ਵਿੱਚ ਜੂਨ ਅਤੇ ਜੁਲਾਈ ਦੌਰਾਨ 4,400 ਦੇ ਲਗਭਗ ਸ਼ਿਕਾਇਤਾਂ ਆਈਆਂ ਹਨ, ਜਿਨ੍ਹਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਮਾਡਲ ਟਾਊਨ ਸਬ-ਡਿਵੀਜ਼ਨ ਦੇ ਐਸ.ਡੀ.ਓ. ਗੌਰਵ ਮੁਲਤਾਨੀ ਨੇ ਦੱਸਿਆ ਕਿ ਉਨ੍ਹਾਂ ਕੋਲ ਰੋਜ਼ਾਨਾ 30 ਦੇ ਕਰੀਬ ਸ਼ਿਕਾਇਤਾਂ ਪਹੁੰਚ ਰਹੀਆਂ ਹਨ।

Advertisement

ਜ਼ਮੀਨੀ ਪੱਧਰ ’ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਦੋ ਹਫ਼ਤਿਆਂ ਵਿੱਚ ਸ਼ਿਕਾਇਤਾਂ ਹੱਲ ਕਰਨ ਦਾ ਐਲਾਨ ਤਾਂ ਕਰ ਦਿੱਤਾ ਹੈ, ਪਰ ਉਨ੍ਹਾਂ ਕੋਲ ਹਾਲੇ ਤੱਕ ਕੋਈ ਸਪੱਸ਼ਟ ਦਿਸ਼ਾ-ਨਿਰਦੇਸ਼ ਨਹੀਂ ਪਹੁੰਚੇ। ਹਾਲਾਂਕਿ, ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ 63,702 ਪ੍ਰਭਾਵਿਤ ਖਪਤਕਾਰਾਂ ਦੇ ਮੁਫ਼ਤ ਬਿਜਲੀ ਦੇ ਹੱਕ ਨੂੰ ਸੁਰੱਖਿਅਤ ਰੱਖਿਆ ਜਾਵੇਗਾ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ 20 ਕਰਮਚਾਰੀਆਂ ਦੀ ਇੱਕ ਵਿਸ਼ੇਸ਼ ਟੀਮ ਵੀ ਤਾਇਮਤ ਕੀਤੀ ਗਈ ਹੈ। ਇਸ ਸਭ ਦੇ ਬਾਵਜੂਦ, ਜਲੰਧਰ ਦੇ ਲੋਕਾਂ ਲਈ ਫਿਲਹਾਲ ਰਾਹਤ ਦੀ ਥਾਂ ਜੇਬ ’ਤੇ ਪੈ ਰਿਹਾ ਬੋਝ ਵੱਡੀ ਚਿੰਤਾ ਦਾ ਵਜ੍ਹਾ ਬਣਿਆ ਹੋਇਆ ਹੈ।

Advertisement
×