DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab News: 7 ਰੁਪਏ ਦੀ ਲਾਟਰੀ ਟਿਕਟ ਨੇ ਬਣਾਇਆ ਲੱਖਪਤੀ

Punjab News:ਰਾਜ ਮਿਸਤਰੀ ਵਜੋ ਨਿਕਲੀ ਲਾਟਰੀ 

  • fb
  • twitter
  • whatsapp
  • whatsapp
Advertisement

ਕਿਸਮਤ ਕਦੋਂ ਅਤੇ ਕਿਸ ‘ਤੇ ਮਿਹਰਬਾਨ ਹੋ ਜਾਵੇ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਅਜਿਹਾ ਹੀ ਕੁਝ ਇਥੋਂ ਨੇੜਲੇ ਪਿੰਡ ਕੋਟਲਾ ਜੰਗਾਂ ਦੇ ਰਹਿਣ ਵਾਲੇ ਇੱਕ ਸਧਾਰਨ ਰਾਜ ਮਿਸਤਰੀ ਮਲਕੀਤ ਸਿੰਘ ਨਾਲ ਵਾਪਰਿਆ ਹੈ, ਜਿਸ ਦੀ ਸਿਰਫ਼ 7 ਰੁਪਏ ਮੁੱਲ ਦੀ ਲਾਟਰੀ ਟਿਕਟ ਨੇ ਉਸ ਨੂੰ ਰਾਤੋ-ਰਾਤ 3 ਲੱਖ ਰੁਪਏ ਦਾ ਮਾਲਕ ਬਣਾ ਦਿੱਤਾ। ਇਸ ਵੱਡੇ ਇਨਾਮ ਦੀ ਖ਼ਬਰ ਮਿਲਦਿਆਂ ਹੀ ਮਲਕੀਤ ਸਿੰਘ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਅਤੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।

ਆਪਣੀ ਖੁਸ਼ੀ ਸਾਂਝੀ ਕਰਦਿਆਂ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਭਾਰੀ ਆਰਥਿਕ ਤੰਗੀ ਨਾਲ ਜੂਝ ਰਿਹਾ ਸੀ। ਦਿਨ ਭਰ ਰਾਜ ਮਿਸਤਰੀ ਵਜੋਂ ਸਖ਼ਤ ਮਿਹਨਤ ਕਰਨ ਤੋਂ ਬਾਅਦ ਉਸ ਨੂੰ ਮਸਾਂ 500 ਤੋਂ 600 ਰੁਪਏ ਦਿਹਾੜੀ ਮਿਲਦੀ ਸੀ, ਜਿਸ ਨਾਲ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਸੀ। ਉਸ ਨੇ ਦੱਸਿਆ ਕਿ ਬੀਤੇ ਕੱਲ੍ਹ ਉਸ ਨੇ ਆਪਣੀ ਕਿਸਮਤ ਅਜ਼ਮਾਉਣ ਲਈ 210 ਰੁਪਏ ਖਰਚ ਕਰਕੇ ਲਾਟਰੀ ਦੀਆਂ 30 ਟਿਕਟਾਂ ਖਰੀਦੀਆਂ ਸਨ।

Advertisement

ਮਲਕੀਤ ਸਿੰਘ ਅਨੁਸਾਰ, ਉਸ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਲਾਟਰੀ ਪਾਈ ਸੀ ਅਤੇ ਉਸ ਨੂੰ ਉਮੀਦ ਨਹੀਂ ਸੀ ਕਿ ਪਹਿਲੀ ਵਾਰ ਵਿੱਚ ਹੀ ਇੰਨਾ ਵੱਡਾ ਇਨਾਮ ਨਿਕਲ ਆਵੇਗਾ। ਅੱਜ ਸਵੇਰੇ ਜਦੋਂ ਕੁਕਰੇਜਾ ਲਾਟਰੀ ਵਿਕਰੇਤਾ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਟਿਕਟ 'ਤੇ 3 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ, ਤਾਂ ਉਸ ਨੂੰ ਇੱਕ ਵਾਰ ਤਾਂ ਯਕੀਨ ਹੀ ਨਹੀਂ ਆਇਆ। ਮਲਕੀਤ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਪ੍ਰਮਾਤਮਾ ਦਾ ਧੰਨਵਾਦ ਕੀਤਾ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਰਾਸ਼ੀ ਨਾਲ ਉਹ ਆਪਣੀ ਆਰਥਿਕ ਸਥਿਤੀ ਸੁਧਾਰਨਗੇ ।

Advertisement

Advertisement
×