DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਓਮਾਨ ’ਚ ਫਸੀਆਂ 2 ਪੰਜਾਬੀ ਧੀਆਂ ਦੀ ਸੁਰੱਖਿਅਤ ਵਤਨ ਵਾਪਸੀ: ਸੰਤ ਸੀਚੇਵਾਲ ਨੇ ਦਿੱਤੀ ਨਵੀਂ ਜ਼ਿੰਦਗੀ

130 ਦੇ ਲਗਭਗ ਹੋਰ ਭਾਰਤੀ ਔਰਤਾਂ ਅਜੇ ਵੀ ਮਸਕਟ ’ਚ ਫਸੀਆਂ; ਏਜੰਟਾਂ ਵੱਲੋਂ ਪਾਸਪੋਰਟ ਖੋਹਣ, ਕੁੱਟਮਾਰ ਕਰਨ ਤੇ ਲੱਖਾਂ ਰੁਪਏ ਮੰਗਣ ਦੇ ਦੋਸ਼

  • fb
  • twitter
  • whatsapp
  • whatsapp
featured-img featured-img
ਓਮਾਨ ’ਚ ਫਸੀਆਂ 2 ਪੰਜਾਬੀ ਧੀਆਂ ਦੀ ਸੁਰੱਖਿਅਤ ਵਤਨ ਵਾਪਸੀ
Advertisement

ਵਿਦੇਸ਼ ’ਚ ਚੰਗੀ ਨੌਕਰੀ ਦਾ ਝਾਂਸਾ ਦੇ ਕੇ ਓਮਾਨ ’ਚ ਬੰਧਕ ਬਣਾਈਆਂ ਗਈਆਂ ਜਲੰਧਰ ਅਤੇ ਕਪੂਰਥਲਾ ਦੀਆਂ ਦੋ ਪੰਜਾਬੀ ਔਰਤਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਮਦਦ ਨਾਲ ਸਹੀ-ਸਲਾਮਤ ਆਪਣੇ ਘਰ ਪਰਤ ਆਈਆਂ ਹਨ। ਭਾਰਤ ਵਾਪਸ ਆ ਕੇ ਉਨ੍ਹਾਂ ਦੱਸਿਆ ਕਿ ਓਮਾਨ ਦੀ ਰਾਜਧਾਨੀ ਮਸਕਟ ਵਿੱਚ ਅਜੇ ਵੀ ਲਗਭਗ 130 ਭਾਰਤੀ ਔਰਤਾਂ ਫਸੀਆਂ ਹੋਈਆਂ ਹਨ, ਜੋ ਵਤਨ ਵਾਪਸੀ ਦੀ ਉਡੀਕ ਕਰ ਰਹੀਆਂ ਹਨ।

ਜਲੰਧਰ ਜ਼ਿਲ੍ਹੇ ਦੀ ਪੀੜਤ ਔਰਤ ਨੇ ਦੱਸਿਆ ਕਿ ਉਸ ਨੂੰ ਬਿਊਟੀ ਪਾਰਲਰ ਵਿੱਚ 25 ਤੋਂ 30 ਹਜ਼ਾਰ ਰੁਪਏ ਮਹੀਨਾ ਦੀ ਨੌਕਰੀ ਦਾ ਲਾਲਚ ਦੇ ਕੇ ਓਮਾਨ ਭੇਜਿਆ ਗਿਆ ਸੀ। ਉੱਥੇ ਪਹੁੰਚਦਿਆਂ ਹੀ ਏਜੰਟ ਨੇ ਵੀਜ਼ਾ ਵਧਾਉਣ ਦੇ ਬਹਾਨੇ ਪਾਸਪੋਰਟ ਖੋਹ ਲਿਆ, ਗਲਤ ਕੰਮ ਕਰਨ ਲਈ ਦਬਾਅ ਪਾਇਆ ਅਤੇ ਵਿਰੋਧ ਕਰਨ ’ਤੇ ਮਾਰ-ਕੁੱਟ ਕੀਤੀ। ਵਾਪਸੀ ਲਈ 2 ਲੱਖ ਰੁਪਏ ਦੀ ਮੰਗ ਕੀਤੀ ਗਈ, ਜਿਸ ਲਈ ਪਰਿਵਾਰ ਨੂੰ ਆਪਣਾ ਮੋਟਰਸਾਈਕਲ ਵੇਚਣਾ ਪਿਆ। ਸੰਤ ਸੀਚੇਵਾਲ ਦੀ ਮਦਦ ਨਾਲ ਉਹ 7 ਸਤੰਬਰ ਨੂੰ ਵਾਪਸ ਆਈ।

Advertisement

ਦੂਜੇ ਮਾਮਲੇ ਵਿੱਚ ਕਪੂਰਥਲਾ ਦੀ ਔਰਤ ਨੂੰ ਘਰੇਲੂ ਕੰਮ ਲਈ ਓਮਾਨ ਭੇਜਿਆ ਗਿਆ ਸੀ। ਉੱਥੇ ਬੀਮਾਰ ਹੋਣ ’ਤੇ ਉਸ ਨੂੰ ਦਵਾਈ ਨਹੀਂ ਦਿੱਤੀ ਗਈ ਅਤੇ ਪਰਿਵਾਰ ਤੋਂ 1 ਲੱਖ ਰੁਪਏ ਦੀ ਮੰਗ ਕੀਤੀ ਗਈ। ਪਰਿਵਾਰ ਨੇ ਘਰ ਗਹਿਣੇ ਧਰ ਕੇ ਪੈਸੇ ਭੇਜੇ, ਪਰ ਏਜੰਟਾਂ ਨੇ ਹੋਰ ਪੈਸਿਆਂ ਅਤੇ ਹੋਰ ਲੜਕੀਆਂ ਨੂੰ ਭੇਜਣ ਦੀ ਮੰਗ ਸ਼ੁਰੂ ਕਰ ਦਿੱਤੀ। ਪਰਿਵਾਰ ਵੱਲੋਂ ਸੰਤ ਸੀਚੇਵਾਲ ਕੋਲ ਗੁਹਾਰ ਲਗਾਉਣ ਤੋਂ ਬਾਅਦ ਉਹ 23 ਅਗਸਤ ਨੂੰ ਸੁਰੱਖਿਅਤ ਪਰਤ ਆਈ।

Advertisement

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਚਿੰਤਾ ਪ੍ਰਗਟਾਉਂਦਿਆਂ ਸਰਕਾਰ ਤੋਂ ਅਜਿਹੇ ਧੋਖੇਬਾਜ਼ ਏਜੰਟਾਂ ’ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਜਾਂਚ-ਪੜਤਾਲ ਤੋਂ ਬਾਅਦ ਹੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਵਿਦੇਸ਼ ਭੇਜਣ। ਉਨ੍ਹਾਂ ਦੇ ਦਫ਼ਤਰ ਅਨੁਸਾਰ, ਵਿਦੇਸ਼ਾਂ ਵਿੱਚ ਠੱਗੀ ਅਤੇ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਲਗਭਗ 190 ਭਾਰਤੀ ਔਰਤਾਂ ਨੂੰ ਹੁਣ ਤੱਕ ਉਨ੍ਹਾਂ ਦੇ ਯਤਨਾਂ ਨਾਲ ਸੁਰੱਖਿਅਤ ਭਾਰਤ ਲਿਆਂਦਾ ਜਾ ਚੁੱਕਾ ਹੈ।

Advertisement
×