ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਜਾਇਦਾਦ ਉਸ ਦੇ ਨੌਜਵਾਨ ਹੁੰਦੇ ਹਨ। ਜੇ ਨੌਜਵਾਨ ਸਿਹਤਮੰਦ, ਅਨੁਸ਼ਾਸਿਤ ਅਤੇ ਨਸ਼ਿਆਂ ਤੋਂ ਮੁਕਤ ਹੋਣਗੇ ਤਾਂ ਇੱਕ ਵਿਕਸਤ ਭਾਰਤ ਦਾ ਸੁਪਨਾ ਬਿਨਾਂ ਸ਼ੱਕ ਪੂਰਾ ਹੋਵੇਗਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਯਮੁਨਾਨਗਰ ਵਿੱਚ ‘ਨਸ਼ਿਆਂ ਖ਼ਿਲਾਫ਼ ਜੰਗ, ਯਮੁਨਾਨਗਰ ਦੇ ਸੰਗ’ ਮੈਰਾਥਨ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਮੈਰਾਥਨ ਨੂੰ ਹਰੀ ਝੰਡੀ ਦਿਖਾਉਣ ਮਗਰੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਚੁਕਾਈ। ਇਸ ਮੌਕੇ ਮੁੱਖ ਮੰਤਰੀ ਨੇ ਖੁਸ਼ੀ ਪ੍ਰਗਟ ਕੀਤੀ ਕਿ ਯਮੁਨਾਨਗਰ ਦੇ ਨੌਜਵਾਨ, ਬੱਚੇ, ਧੀਆਂ, ਬਜ਼ੁਰਗ ਅਤੇ ਔਰਤਾਂ ਉਨ੍ਹਾਂ ਨਾਲ ਇਕਜੁੱਟ ਹੋ ਕੇ ‘ਨਸ਼ਿਆਂ ਵਿਰੁੱਧ ਜੰਗ, ਯਮੁਨਾਨਗਰ ਦੇ ਸੰਗ’ ਦਾ ਨਾਅਰਾ ਬੁਲੰਦ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਯਮੁਨਾਨਗਰ ਦੇ ਨੌਜਵਾਨਾਂ ਨੇ ਫੈਸਲਾ ਕੀਤਾ ਹੈ ਕਿ ਉਹ ਨਸ਼ਿਆਂ ਵੱਲ ਨਹੀਂ, ਸਗੋਂ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਦੌੜਨਗੇ। ਇਹ ਸਮਾਗਮ ਸਿਰਫ਼ 5-ਕਿਲੋਮੀਟਰ ਜਾਂ 10-ਕਿਲੋਮੀਟਰ ਦੌੜ ਨਹੀਂ ਹੈ, ਸਗੋਂ ਨਸ਼ਿਆਂ ਦੀ ਸਮਾਜਿਕ ਬੁਰਾਈ ਵਿਰੁੱਧ ਇੱਕ ਜਨ ਜਾਗਰੂਕਤਾ ਮੁਹਿੰਮ ਹੈ। ਇੱਕ ਅਜਿਹੀ ਮੁਹਿੰਮ ਜਿਸ ਦੀ ਆਵਾਜ਼ ਪੂਰੇ ਹਰਿਆਣਾ ਵਿੱਚ ਗੂੰਜੇਗੀ। ਇਹ ਪ੍ਰੋਗਰਾਮ ‘ਹਰਿਆਣਾ ਉਦੈ’ ਪ੍ਰੋਗਰਾਮ ਤਹਿਤ ਇੱਕ ਵੱਡੀ ਪਹਿਲਕਦਮੀ ਵੀ ਹੈ। ਮਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 10 ਕਿਲੋਮੀਟਰ ਦੌੜ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਭਾਗੀਦਾਰਾਂ ਦਾ ਇਨਾਮਾਂ ਨਾਲ ਸਨਮਾਨ ਕੀਤਾ। ਪੁਰਸ਼ ਵਰਗ ਵਿੱਚ ਮਹਿੰਦਰਗੜ੍ਹ ਦੇ ਮੋਹਿਤ ਨੂੰ 1 ਲੱਖ ਰੁਪਏ ਦਾ ਪਹਿਲਾ ਇਨਾਮ, ਸੱਤਿਅਮ ਨੂੰ 75,000 ਰੁਪਏ ਦਾ ਦੂਜਾ ਇਨਾਮ ਅਤੇ ਉੱਤਰ ਪ੍ਰਦੇਸ਼ ਦੇ ਸਚਿਨ ਯਾਦਵ ਨੂੰ 51,000 ਰੁਪਏ ਦਾ ਤੀਜਾ ਇਨਾਮ ਮਿਲਿਆ। ਮਹਿਲਾ ਵਰਗ ਵਿੱਚ ਸੋਨੀਪਤ ਦੀ ਭਾਰਤੀ ਨੂੰ 1 ਲੱਖ ਦਾ ਪਹਿਲਾ ਇਨਾਮ, ਭਿਵਾਨੀ ਦੀ ਸੋਨਿਕਾ ਨੂੰ 75,000 ਦਾ ਦੂਜਾ ਇਨਾਮ ਅਤੇ ਲਖਨਊ ਦੀ ਸ਼ਸ਼ੀ ਲਤਾ ਨੂੰ 51,000 ਦਾ ਤੀਜਾ ਇਨਾਮ ਮਿਲਿਆ। ਇਸ ਤੋਂ ਇਲਾਵਾ ਪਾਣੀਪਤ ਦੇ 73 ਸਾਲਾ ਤ੍ਰਿਲੋਕੀ ਨਾਥ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ ਅਤੇ 10 ਕਿਲੋਮੀਟਰ ਦੀ ਦੌੜ ਪੂਰੀ ਕਰਨ ’ਤੇ ਉਨ੍ਹਾਂ ਨੂੰ ਇੱਕ ਵਿਸ਼ੇਸ਼ ਸ਼੍ਰੇਣੀ ਵਿੱਚ ਇਨਾਮ ਦਿੱਤਾ ਗਿਆ। ਡਿਪਟੀ ਕਮਿਸ਼ਨਰ ਪ੍ਰੀਤੀ ਨੇ ਦੱਸਿਆ ਕਿ ਇਸ ਦੌੜ ਲਈ ਯਮੁਨਾਨਗਰ ਦੇ ਨਾਲ-ਨਾਲ ਗੁਆਂਢੀ ਰਾਜਾਂ ਤੋਂ ਲਗਭਗ 1.25 ਲੱਖ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਅੰਦਾਜ਼ਨ 70,000 ਲੋਕਾਂ ਨੇ ਦੌੜ ਵਿੱਚ ਹਿੱਸਾ ਲਿਆ, ਜਿਸ ਨਾਲ ਇੱਕ ਰਿਕਾਰਡ ਕਾਇਮ ਹੋਇਆ। ਇਸ ਮੌਕੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ, ਵਿਧਾਇਕ ਘਣਸ਼ਿਆਮ ਦਾਸ ਅਰੋੜਾ, ਸਾਬਕਾ ਕੈਬਨਿਟ ਮੰਤਰੀ ਕੰਵਰਪਾਲ ਗੁੱਜਰ, ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ, ਮੇਅਰ ਸੁਮਨ ਬਾਹਮਣੀ, ਜ਼ਿਲ੍ਹਾ ਪਰਿਸ਼ਦ ਚੇਅਰਮੈਨ ਰਮੇਸ਼ ਠਸਕਾ, ਡਿਪਟੀ ਕਮਿਸ਼ਨਰ ਪ੍ਰੀਤੀ, ਐੱਸ ਪੀ ਕਮਲਦੀਪ ਗੋਇਲ, ਨਗਰ ਨਿਗਮ ਕਮਿਸ਼ਨਰ ਮਹਾਵੀਰ ਪ੍ਰਸਾਦ, ਵਧੀਕ ਡਿਪਟੀ ਕਮਿਸ਼ਨਰ ਨਵੀਨ ਅਹੂਜਾ ਆਦਿ ਹਾਜ਼ਰ ਸਨ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

