DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਾਦਸੇ ’ਚ ਨੌਜਵਾਨ ਹਲਾਕ; ਤਿੰਨ ਜ਼ਖ਼ਮੀ

ਦੋ ਗੱਡੀਆਂ ਦੀ ਟੱਕਰ ਕਾਰਨ ਵਾਪਰਿਆ ਹਾਦਸਾ

  • fb
  • twitter
  • whatsapp
  • whatsapp
featured-img featured-img
ਨੁਕਸਾਨੀਆਂ ਗੱਡੀਆਂ। ਫੋਟੋ: ਵਿੱਕੀ ਘਾਰੂ
Advertisement
ਇੱਥੇ ਅੱਜ ਤੜਕੇ 2 ਵਜੇ ਦੇ ਕਰੀਬ ਮੁਹਾਲੀ ਦੇ ਸੈਕਟਰ 90 ਅਤੇ ਉਦਯੋਗਿਕ ਫੇਜ਼-8 ਦੇ ਨੇੜੇ ਦੋ ਕਾਰਾਂ ਵਿਚਕਾਰ ਹੋਈ ਟੱਕਰ ਵਿੱਚ ਇੱਕ 22 ਸਾਲਾ ਨੌਜਵਾਨ ਦੀ ਮੌਤ ਹੋ ਗਈ ਅਤੇ ਉਸ ਦੇ ਤਿੰਨ ਦੋਸਤ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਇੱਕ ਨੂੰ ਪੀ ਜੀ ਆਈ ਚੰਡੀਗੜ੍ਹ ਰੈਫ਼ਰ ਕੀਤਾ ਗਿਆ ਹੈ, ਜਦੋਂ ਕਿ ਦੋ ਮੁਹਾਲੀ ਦੇ ਫੇਜ਼ ਛੇ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਹਨ।

ਸਾਹਿਬਦੀਪ ਸਿੰਘ
ਸਾਹਿਬਦੀਪ ਸਿੰਘ

ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਨੇੜਲੇ ਪਿੰਡ ਰੌਣੀ ਦਾ 22 ਵਰ੍ਹਿਆਂ ਦਾ ਨੌਜਵਾਨ ਸਾਹਿਬਦੀਪ ਸਿੰਘ ਪੁੱਤਰ ਤੇਜਿੰਦਰ ਸਿੰਘ ਸੋਨੀ ਆਪਣੇ ਤਿੰਨ ਦੋਸਤਾਂ ਨਾਲ ਆਈ-20 ਕਾਰ ਵਿੱਚ ਮੁਹਾਲੀ ਆਇਆ ਸੀ। ਕਾਰ ਨੂੰ ਦੂਜੇ ਪਾਸੇ ਤੋਂ ਆਈ ਫਾਰਚੂਨਰ ਕਾਰ ਨੇ ਜਬਰਦਸਤ ਟੱਕਰ ਮਾਰੀ। ਹਾਦਸੇ ਦੌਰਾਲ ਚਾਰੋਂ ਨੌਜਵਾਨ ਬੁਰੀ ਤਰ੍ਹਾਂ ਕਾਰ ’ਚ ਫਸ ਗਏ, ਜਿਨ੍ਹਾਂ ਨੂੰ ਰਾਹਗੀਰਾਂ ਨੇ ਸ਼ੀਸ਼ਾ ਤੋੜ ਕੇ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਸਾਹਿਬਦੀਪ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਜ਼ਖ਼ਮੀਆਂ ਵਿਚ ਦੋ ਨੌਜਵਾਨ ਭਰਥਲਾ ਰੰਧਾਵਾ (ਲੁਧਿਆਣਾ) ਅਤੇ ਇੱਕ ਨੌਜਵਾਨ ਪਿੰਡ ਨਸਰਾਲੀ ਦਾ ਵਸਨੀਕ ਹੈ।

Advertisement

ਹਾਦਸੇ ਵਿਚ ਦੂਜੀ ਕਾਰ ਵੀ ਨੁਕਸਾਨੀ ਗਈ। ਸਨਅਤੀ ਖੇਤਰ ਦੇ ਫੇਜ਼ ਅੱਠ-ਬੀ ਪੁਲੀਸ ਚੌਕੀ ਦੇ ਏ ਐੱਸ ਆਈ ਰਣਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਆਰੰਭ ਦਿੱਤੀ ਗਈ ਹੈ। ਮ੍ਰਿਤਕ ਦੇ ਦੋਸਤਾਂ ਨੇ ਦੱਸਿਆ ਕਿ ਸਾਹਿਬਦੀਪ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਸ ਦਾ ਪਿਤਾ ਗਾਇਕ ਹੈ ਅਤੇ ਉਸ ਦੀ ਇੱਕ ਭੈਣ ਵਿਦੇਸ਼ ਵਿੱਚ ਪੜ੍ਹਦੀ ਹੈ।

Advertisement

Advertisement
×