DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨੌਜਵਾਨਾਂ ਨੇ ਸਾਰੰਗੀ ਵਜਾਉਣੀ ਸਿੱਖੀ

ਹਰਿਆਣਾ ਕਲਾ ਪਰਿਸ਼ਦ ਵੱਲੋਂ 20 ਰੋਜ਼ਾ ਵਰਕਸ਼ਾਪ

  • fb
  • twitter
  • whatsapp
  • whatsapp
featured-img featured-img
ਸਾਰੰਗੀ ਵਾਦਕਾਂ ਦਾ ਸਨਮਾਨ ਕਰਦੇ ਹੋਏ ਮੀਤ ਪ੍ਰਧਾਨ ਮਹੇਸ਼ ਜੋਸ਼ੀ। -ਫੋਟੋ: ਸਤਨਾਮ ਸਿੰਘ
Advertisement

ਹਰਿਆਣਾ ਕਲਾ ਪਰਿਸ਼ਦ ਅਤੇ ਗੁਰੂ ਗੋਰਖ ਨਾਥ ਕਲਾ ਕਮੇਟੀ ਦੇ ਸਹਿਯੋਗ ਨਾਲ ਰੋਹਤਕ ਦੇ ਪਿੰਡ ਸਮਰਗੋਲਪੁਰ ਵਿੱਚ 20 ਰੋਜ਼ਾ ਸਾਰੰਗੀ ਵਰਕਸ਼ਾਪ ਕਰਵਾਈ ਗਈ। ਸਾਰੰਗੀ ਵਾਦਕ ਧੂਨੀ ਨਾਥ ਵੱਲੋਂ ਕਰਵਾਈ ਇਸ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਵਿੱਚ ਹਰਿਆਣਾ ਕਲਾ ਪਰਿਸ਼ਦ ਦੇ ਮੀਤ ਪ੍ਰਧਾਨ ਮਹੇਸ਼ ਜੋਸ਼ੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨ੍ਹਾਂ ਸਾਰੇ ਨੌਜਵਾਨ ਕਲਾਕਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਰਿਆਣਵੀ ਸੱਭਿਆਚਾਰ ਦੀ ਸਭ ਤੋਂ ਕੀਮਤੀ ਵਿਰਾਸਤ ਹੈ। ਗੁਰੂ ਗੋਰਖ ਨਾਥ ਕਲਾ ਕਮੇਟੀ ਦਾ ਇਹ ਸਾਂਝਾ ਯਤਨ ਸ਼ਲਾਘਾਯੋਗ ਹੈ। ਜੋਸ਼ੀ ਨੇ ਸੂਬੇ ਦੇ ਨੌਜਵਾਨਾਂ ਨੂੰ ਆਪਣੀ ਅਮੀਰ ਵਿਰਾਸਤ ਨੂੰ ਵਿਸ਼ਵ ਪੱਧਰ ’ਤੇ ਲਿਜਾਣ ਲਈ ਆਪਣੀ ਸ਼ਾਨਦਾਰ ਲੋਕ ਕਲਾ ਅਤੇ ਸੱਭਿਆਚਾਰਕ ਪਰੰਪਰਾਵਾਂ ਨਾਲ ਜੁੜਨ, ਸਿੱਖਣ ਅਤੇ ਅੱਗੇ ਵਧਾਉਣ ਦੀ ਅਪੀਲ ਕੀਤੀ। ਇਸ ਮੌਕੇ ਵਰਕਸ਼ਾਪ ਇੰਸਟ੍ਰਕਟਰ ਧੂਨੀ ਨਾਥ ਨੇ ਹਰਿਆਣਾ ਕਲਾ ਪਰਿਸ਼ਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਰਕਸ਼ਾਪ ਦਾ ਮੁੱਖ ਉਦੇਸ਼ ਅਮੀਰ ਲੋਕ ਸੰਗੀਤ ਪਰੰਪਰਾ, ਖ਼ਾਸ ਕਰਕੇ ਸਾਰੰਗੀ ਵਜਾਉਣ ਦੀ ਪ੍ਰਾਚੀਨ ਕਲਾ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸੀ। ਉਨ੍ਹਾਂ ਕਿਹਾ ਕਿ ਅੱਜ ਦੇ ਆਧੁਨਿਕ ਯੁੱਗ ਵਿੱਚ ਜਿੱਥੇ ਰਵਾਇਤੀ ਸਾਜ਼ ਘੱਟ ਪ੍ਰਸਿੱਧ ਹੋ ਰਹੇ ਹਨ, ਇਹ ਵਰਕਸ਼ਾਪ ਨੌਜਵਾਨ ਕਲਾਕਾਰਾਂ ਨੂੰ ਪੇਸ਼ੇਵਰ ਸਿਖਲਾਈ ਲਈ ਇੱਕ ਮੰਚ ਮੁਹੱਈਆ ਕਰਵਾਉਣ ’ਚ ਮੀਲ ਪੱਥਰ ਸਾਬਤ ਹੋਵੇਗੀ।

Advertisement
Advertisement
×