Yoga Championship: ਵਿਦਿਆਰਥੀਆਂ ਨੂੰ ਯੋਗ ਦਾ ਮਹੱਤਵ ਦੱਸਿਆ
ਗੁਰੂ ਨਾਨਕ ਗਰਲਜ਼ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ, ਸਪੋਰਟਸ ਕਮੇਟੀ ਅਤੇ ਯੋਗਾ ਤੇ ਫਿਟਨੈਸ ਕਲੱਬ ਵੱਲੋਂ ਜ਼ਿਲ੍ਹਾ ਯੋਗਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਈ ਗਈ ਦੋ ਰੋਜ਼ਾ ਜ਼ਿਲ੍ਹਾ ਯੋਗ ਚੈਂਪੀਅਨਸ਼ਿਪ ਅੱਜ ਸਮਾਪਤ ਹੋ ਗਈ। ਕਾਲਜ ਡਾਇਰੈਕਟਰ ਡਾ. ਵਰਿੰਦਰ ਗਾਂਧੀ ਦੀ ਪ੍ਰਧਾਨਗੀ...
ਗੁਰੂ ਨਾਨਕ ਗਰਲਜ਼ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ, ਸਪੋਰਟਸ ਕਮੇਟੀ ਅਤੇ ਯੋਗਾ ਤੇ ਫਿਟਨੈਸ ਕਲੱਬ ਵੱਲੋਂ ਜ਼ਿਲ੍ਹਾ ਯੋਗਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਈ ਗਈ ਦੋ ਰੋਜ਼ਾ ਜ਼ਿਲ੍ਹਾ ਯੋਗ ਚੈਂਪੀਅਨਸ਼ਿਪ ਅੱਜ ਸਮਾਪਤ ਹੋ ਗਈ। ਕਾਲਜ ਡਾਇਰੈਕਟਰ ਡਾ. ਵਰਿੰਦਰ ਗਾਂਧੀ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇਸ ਸਮਾਪਤੀ ਸਮਾਗਮ ਵਿੱਚ ਗੁਰੂ ਨਾਨਕ ਖਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਐੱਚ ਐੱਸ ਕੰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਦੌਰਾਨ ਜੇਤੂਆਂ ਦਾ ਸਨਮਾਨ ਕਰਦਿਆਂ ਮੁੱਖ ਮਹਿਮਾਨ ਨੇ ਯੋਗ ਦੇ ਮਹੱਤਵ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਯੋਗ ਸਿਰਫ ਸਰੀਰਕ ਕਸਰਤ ਨਹੀਂ, ਸਗੋਂ ਸਿਹਤਮੰਦ, ਅਨੁਸ਼ਾਸਿਤ ਅਤੇ ਸੰਤੁਲਿਤ ਜੀਵਨ ਦੀ ਨੀਂਹ ਹੈ। ਉਨ੍ਹਾਂ ਨੇ ਸਾਰੇ ਉਭਰਦੇ ਖਿਡਾਰੀਆਂ ਦੇ ਸੁਨਹਿਰੀ ਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
ਇਸ ਮੌਕੇ ਜ਼ਿਲ੍ਹਾ ਯੋਗਾ ਐਸੋਸੀਏਸ਼ਨ ਯਮੁਨਾਨਗਰ ਦੇ ਸੀਨੀਅਰ ਮੈਂਬਰ ਅਤੇ ਹਰਿਆਣਾ ਖੇਡ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਪਰਮਜੀਤ ਸੰਧੂ, ਡਾ. ਅੰਮ੍ਰਿਤਾ ਪ੍ਰੀਤਮ, ਕਿਰਨ ਗੁਲਾਟੀ ਅਤੇ ਡਾ. ਮੀਨਾਕਸ਼ੀ ਗੁਪਤਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਸਫ਼ਲ ਬਣਾਉਣ ਵਿੱਚ ਕਾਲਜ ਸਟਾਫ਼ ਦਾ ਵਿਸ਼ੇਸ਼ ਯੋਗਦਾਨ ਰਿਹਾ। ਕਾਲਜ ਤੋਂ ਡਾ. ਮੋਨਿਕਾ, ਡਾ. ਸ਼ਬਨਮ, ਡਾ. ਅਮਨਦੀਪ ਕੌਰ, ਡਾ. ਮਨਦੀਪ ਕੌਰ ਅਤੇ ਹੇਮਲਤਾ ਨੇ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ। ਸਮਾਪਤੀ ਮਹਿਮਾਨਾਂ, ਭਾਗੀਦਾਰਾਂ ਅਤੇ ਸਹਿਯੋਗੀਆਂ ਦੇ ਰਸਮੀ ਧੰਨਵਾਦ ਨਾਲ ਹੋਈ।

