ਆਰੀਆ ਕੰਨਿਆ ਕਾਲਜ ’ਚ ਯੋਗ ਕੈਂਪ ਲਾਇਆ
ਆਰੀਆ ਕੰਨਿਆ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ, ਸੰਸਕ੍ਰਿਤ ਵਿਭਾਗ, ਐੱਨ ਸੀ ਸੀ, ਯੂਥ ਰੈੱਡ ਕਰਾਸ ਸੁਸਾਇਟੀ ਤੇ ਯੋਗ ਕਲੱਬ ਦੇ ਸਾਂਝੇ ਸਹਿਯੋਗ ਨਾਲ ਕਾਲਜ ਦੇ ਆਡੀਟੋਰੀਅਮ ਵਿੱਚ ਯੋਗ ਸਿਖਲਾਈ ਕੈਂਪ ਲਾਇਆ ਗਿਆ। ਐੱਸ ਡੀ ਕਾਲਜ ਅੰਬਾਲਾ ਛਾਉਣੀ ਦੇ ਭੌਤਿਕ ਵਿਗਿਆਨ...
ਆਰੀਆ ਕੰਨਿਆ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ, ਸੰਸਕ੍ਰਿਤ ਵਿਭਾਗ, ਐੱਨ ਸੀ ਸੀ, ਯੂਥ ਰੈੱਡ ਕਰਾਸ ਸੁਸਾਇਟੀ ਤੇ ਯੋਗ ਕਲੱਬ ਦੇ ਸਾਂਝੇ ਸਹਿਯੋਗ ਨਾਲ ਕਾਲਜ ਦੇ ਆਡੀਟੋਰੀਅਮ ਵਿੱਚ ਯੋਗ ਸਿਖਲਾਈ ਕੈਂਪ ਲਾਇਆ ਗਿਆ। ਐੱਸ ਡੀ ਕਾਲਜ ਅੰਬਾਲਾ ਛਾਉਣੀ ਦੇ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਡਾ. ਰੋਸ਼ਨ ਲਾਲ ਧੀਮਾਨ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ, ਜਦਕਿ ਐੱਨ ਸੀ ਸੀ ਕਾਲਜ ਚੀਕਾ ਦੇ ਪੰਜਾਬੀ ਵਿਭਾਗ ਦੇ ਮੁੱਖੀ ਲੈਫਟੀਨੈਂਟ ਡਾ. ਜਸਵਿੰਦਰ ਵੀ ਕੈਂਪ ਵਿੱਚ ਪੁੱਜੇ। ਕਾਲਜ ਦੇ ਵਣਜ ਵਿਭਾਗ ਦੀ ਮੁਖੀ ਅੰਜੂ ਨੇ ਦੋਹਾਂ ਮਹਿਮਾਨਾਂ ਨੂੰ ਬੂਟਾ ਭੇਟ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ। ਕਾਲਜ ਦੀ ਸੀਨੀਅਰ ਪ੍ਰੋ. ਡਾ. ਸੋਨੀਆ ਮਲਿਕ ਨੇ ਕਿਹਾ ਕਿ ਯੋਗ ਭਾਰਤੀ ਸੱਭਿਆਚਾਰ ਦੀ ਇੱਕ ਅਨਮੋਲ ਜਾਇਦਾਦ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਰੋਜ਼ਾਨਾ ਯੋਗ ਕਰਨ ਲਈ ਪ੍ਰੇਰਿਤ ਕੀਤਾ। ਕੈਪਟਨ ਡਾ. ਜੋਤੀ ਸ਼ਰਮਾ ਨੇ ਕਿਹਾ ਕਿ ਨਿਯਮਤ ਯੋਗ ਅਭਿਆਸ ਨਾ ਸਿਰਫ਼ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ, ਸਗੋਂ ਮਾਨਸਿਕ ਇਕਾਗਰਤਾ, ਆਤਮ-ਵਿਸ਼ਵਾਸ ਤੇ ਸਕਾਰਾਤਮਕ ਸੋਚ ਦਾ ਵੀ ਵਿਕਾਸ ਕਰਦਾ ਹੈ। ਕੈਂਪ ਦਾ ਉਦੇਸ਼ ਵਿਦਿਆਰਥੀਆਂ ਵਿੱਚ ਯੋਗ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਤੇ ਇੱਕ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਸੀ। ਇਸ ਮੌਕੇ ਵਿਦਿਆਰਥੀਆਂ ਨੂੰ ਵੱਖ-ਵੱਖ ਯੋਗ ਆਸਣਾਂ ਤੇ ਰੋਜ਼ਾਨਾ ਜੀਵਨ ਵਿੱਚ ਯੋਗ ਕਰਨ ਬਾਰੇ ਵਿਹਾਰਕ ਸਿਖਲਾਈ ਦਿੱਤੀ ਗਈ।
ਕੈਂਪ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ ਤੇ ਯੋਗ ਦੇ ਵੱਖ-ਵੱਖ ਪਹਿਲੂਆਂ ਬਾਰੇ ਸਿਖਲਾਈ ਹਾਸਲ ਕੀਤੀ। ਇਸ ਮੌਕੇ ਕਾਲਜ ਦੇ ਸਾਰੇ ਫੈਕਲਟੀ ਮੈਂਬਰ, ਵੀਨਾ, ਭਾਰਤੀ ਸ਼ਰਮਾ, ਡਾ. ਮੁਮਤਾਜ਼, ਡਾ. ਹੇਮਾ ਸੁਖੀਜਾ, ਡਾ. ਪ੍ਰਿਯੰਕਾ, ਅਨੁਰਾਧਾ, ਡਾ. ਪੂਜਾ, ਸੁਰਭੀ, ਹਿਮਾਨੀ, ਅਕਵਿੰਦਰ ਕੌਰ, ਸ਼ਿਵਾਨੀ ਤੇ ਨਾਨ-ਟੀਚਿੰਗ ਸਟਾਫ਼ ਦੇ ਸੁਨੀਲ ਦੱਤ, ਹਰਬੰਸ, ਜਤਿੰਦਰ ਆਦਿ ਮੌਜੂਦ ਸਨ।

