ਪੱਤਰ ਪ੍ਰੇਰਕ
ਯਮੁਨਾਨਗਰ, 21 ਜੂਨ
ਅਨਾਜ ਮੰਡੀ ਵਿਆਸਪੁਰ ਵਿੱਚ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਯਮੁਨਾਨਗਰ ਜਗਾਧਰੀ ਦੀ ਮੇਅਰ ਸੁਮਨ ਬਾਹਮਣੀ ਯੋਗ ਦਿਵਸ ਸਸਮਾਗਮ ਵਿੱਚ ਮੁੱਖ ਮਹਿਮਾਨ ਸਨ। ਇਸ ਮੌਕੇ ਵੱਧ ਤੋਂ ਵੱਧ ਪੌਦੇ ਲਗਾ ਕੇ ਵਾਤਾਵਰਣ ਪ੍ਰਦੂਸ਼ਿਤ ਨਾ ਕਰਨ ਦਾ ਪ੍ਰਣ ਵੀ ਲਿਆ ਗਿਆ । ਉਨ੍ਹਾਂ ਕਿਹਾ ਕਿ ਸਾਡੀ ਜੀਵਨ ਸ਼ੈਲੀ ਨੇ ਸਾਨੂੰ ਕੁਦਰਤ ਤੋਂ ਦੂਰ ਕਰ ਦਿੱਤਾ ਹੈ, ਅਨਿਯਮਿਤ ਖਾਣ-ਪੀਣ ਦੀਆਂ ਆਦਤਾਂ, ਨੀਂਦ ਦੀ ਘਾਟ, ਤਕਨਾਲੋਜੀ ‘ਤੇ ਬਹੁਤ ਜ਼ਿਆਦਾ ਨਿਰਭਰਤਾ ਨੇ ਸਾਡੀ ਸਿਹਤ ਨੂੰ ਪ੍ਰਭਾਵਿਤ ਕੀਤਾ ਹੈ। ਯੋਗ ਸਾਨੂੰ ਕੁਦਰਤ ਦੇ ਨੇੜੇ ਲਿਆਉਂਦਾ ਹੈ ਅਤੇ ਸੰਤੁਲਿਤ ਜੀਵਨ ਜਿਉਣ ਦੀ ਕਲਾ ਸਿਖਾਉਂਦਾ ਹੈ। ਸਾਬਕਾ ਵਿਧਾਇਕ ਬਲਵੰਤ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਯੋਗ ਦੀ ਬਹੁਤ ਲੋੜ ਹੈ। ਉਪ-ਮੰਡਲ ਅਧਿਕਾਰੀ ਜਸਪਾਲ ਸਿੰਘ ਗਿੱਲ ਨੇ ਕਿਹਾ ਕਿ ਪਹਿਲੀ ਵਾਰ 21 ਜੂਨ 2015 ਨੂੰ, ਮਹਾਨ ਤਿਉਹਾਰ ਅੰਤਰਰਾਸ਼ਟਰੀ ਯੋਗ ਦਿਵਸ ਦੁਨੀਆ ਵਿੱਚ ਸਾਂਝੇ ਤੌਰ ‘ਤੇ ਮਨਾਇਆ ਗਿਆ। ਸਮਾਗਮ ਵਿੱਚ ਵਿਆਸਪੁਰ ਦੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਆਸਥਾ ਗਰਗ, ਨਾਇਬ ਤਹਿਸੀਲਦਾਰ ਦਲਜੀਤ ਸਿੰਘ, ਬਲਾਕ ਸਿੱਖਿਆ ਅਫ਼ਸਰ ਰਮੇਸ਼ ਪਾਲ, ਐੱਸਐੱਚਓ ਕੁਲਦੀਪ ਸਿੰਘ, ਪਬਲਿਕ ਹੈਲਥ ਤੋਂ ਐੱਸਡੀਈ ਜ਼ਫਰ ਇਕਬਾਲ, ਬਿਲਾਸਪੁਰ ਦੀ ਸਰਪੰਚ ਕੀਰਤੀ ਰਾਣੀ, ਬਿਜਲੀ ਵਿਭਾਗ ਦੇ ਜੇਈ ਹਰੀਓਮ ਕਸ਼ਯਪ, ਦੀਪਕ ਭਾਰਦਵਾਜ ਮੰਡਲ ਪ੍ਰਧਾਨ ਭਾਜਪਾ, ਰਾਮਚੰਦਰ ਕੁਮਾਰ ਤ੍ਰੀਕੜਾ, ਭਾਜਪਾ ਮੰਡਲ ਦੇ ਪ੍ਰਧਾਨ ਸ਼ਿਵਚੰਦਰ ਕੁਮਾਰ, ਬਲਾਕ ਨੋਡਲ ਅਫ਼ਸਰ ਆਯੂਸ਼ ਡਾ. ਨਿਧੀ ਪੁਪਨੇਜਾ ਹਾਜ਼ਰ ਸਨ।