DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Illegal colony ’ਤੇ ਪੀਲਾ ਪੰਜਾ ਚੱਲਿਆ

ਡੀ ਟੀ ਪੀ ਟੀਮ ਨੇ ਉਸਾਰੀ ਅਧੀਨ ਸਡ਼ਕਾਂ ਤੇ ਚਾਰ ਦੀਵਾਰੀ ਢਾਹੀ

  • fb
  • twitter
  • whatsapp
  • whatsapp
featured-img featured-img
ਕਲੋਨੀ ਵਿੱਚ ਕਾਰਵਾਈ ਕਰਦੇ ਹੋਏ ਮੁਲਾਜ਼ਮ।
Advertisement

ਥਾਨੇਸਰ ਦੇ ਪਿੰਡ ਖੇੜੀ ਰਾਮ ਨਗਰ ਵਿੱਚ ਅੱਜ ਲਗਪਗ 9 ਏਕੜ ਵਿੱਚ ਉਸਾਰੀ ਅਧੀਨ ਨਾਜਾਇਜ਼ ਕਲੋਨੀ ’ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਡੀ ਟੀ ਪੀ ਦੀ ਟੀਮ ਵੱਲੋਂ ਪੀਲਾ ਪੰਜਾ ਚਲਾਇਆ ਗਿਆ। ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਦੱਸਿਆ ਕਿ ਪੁਲੀਸ ਫੋਰਸ ਦੇ ਨਾਲ ਡੀ ਟੀ ਪੀ ਦੀ ਟੀਮ ਨੇ ਖੇੜੀ ਰਾਮ ਨਗਰ ਵਿੱਚ ਬਣ ਰਹੀ ਇਸ ਨਾਜਾਇਜ਼ ਕਲੋਨੀ ਦੀਆਂ ਕੱਚੀਆਂ ਸੜਕਾਂ, ਚਾਰਦੀਵਾਰੀ ਅਤੇ ਡੀ ਪੀ ਸੀ ਨੂੰ ਪੀਲੇ ਪੰਜੇ ਨਾਲ ਢਾਹ ਦਿੱਤਾ। ਉਨ੍ਹਾਂ ਦੱਸਿਆ ਕਿ ਡੀ ਟੀ ਪੀ ਨਵੀਨ ਕੁਮਾਰ ਦੀ ਰਿਪੋਰਟ ਅਨੁਸਾਰ ਖੇੜੀ ਰਾਮ ਨਗਰ ਵਿੱਚ ਨਾਜਾਇਜ਼ ਕਲੋਨੀ ਬਣਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ’ਤੇ ਵਿਭਾਗ ਵੱਲੋਂ ਜ਼ਮੀਨ ਮਾਲਕਾਂ ਅਤੇ ਪ੍ਰਾਪਰਟੀ ਡੀਲਰਾਂ ਨੂੰ ਨੋਟਿਸ ਜਾਰੀ ਕਰ ਕੇ ਇਜਾਜ਼ਤ ਲੈਣ ਲਈ ਕਿਹਾ ਗਿਆ ਸੀ ਪਰ ਜ਼ਮੀਨ ਮਾਲਕਾਂ ਅਤੇ ਡੀਲਰਾਂ ਨੇ ਨਾ ਤਾਂ ਕਲੋਨੀ ਵਿੱਚ ਹੋ ਰਹੀ ਉਸਾਰੀ ਨੂੰ ਰੋਕਿਆ ਅਤੇ ਨਾ ਹੀ ਵਿਭਾਗ ਤੋਂ ਇਜਾਜ਼ਤ ਲੈਣ ਦੀ ਲੋੜ ਸਮਝੀ, ਜਿਸ ’ਤੇ ਵਿਭਾਗ ਨੇ ਕਾਰਵਾਈ ਕਰਦਿਆਂ ਕਲੋਨੀ ਵਿੱਚ ਕੀਤੇ ਗਏ ਨਿਰਮਾਣ ਨੂੰ ਢਾਹ ਦਿੱਤਾ। ਉਨ੍ਹਾਂ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ਸਸਤੇ ਪਲਾਟਾਂ ਦੇ ਬਹਿਕਾਵੇ ਵਿੱਚ ਆ ਕੇ ਪ੍ਰਾਪਰਟੀ ਡੀਲਰਾਂ ਤੋਂ ਪਲਾਟ ਨਾ ਖਰੀਦਣ। ਉਨ੍ਹਾਂ ਕਿਹਾ ਕਿ ਪਲਾਟ ਖਰੀਦਣ ਤੋਂ ਪਹਿਲਾਂ ਲੋਕ ਵਿਭਾਗ ਤੋਂ ਕਲੋਨੀ ਦੀ ਕਾਨੂੰਨੀ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਣ।

Advertisement
Advertisement
×