ਸੁਰਿੰਦਰ ਮਹਿਤਾ
ਯਮੁਨਾਨਗਰ, 25 ਨਵੰਬਰ
ਹਰਿਆਣਾ ਦੇ ਯਮੁਨਾਨਗਰ ’ਚ ਅੱਗ ਲੱਗਣ ਕਾਰਨ ਦਮ ਘੁੱਟਣ ਕਾਰਨ 3 ਬੱਚਿਆਂ ਸਮੇਤ 4 ਮੌਤਾਂ ਹੋ ਗਈਆਂ। ਯਮੁਨਾਨਗਰ ਦੇ ਸਿਟੀ ਸੈਂਟਰ ਇਲਾਕੇ ‘ਚ ਕਬਾੜ ਦੇ ਗੁਦਾਮ ਵਿੱਚ ਅੱਜ ਤੜਕੇ ਕਰੀਬ 2 ਵਜੇ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ ‘ਤੇ ਪਹੁੰਚੀਆਂ ਪਰ ਅੱਗ ਬਹੁਤ ਜ਼ਿਆਦਾ ਸੀ, ਜਿਸ ਕਾਰਨ 2 ਹੋਰ ਗੱਡੀਆਂ ਨੂੰ ਬੁਲਾਇਆ ਗਿਆ। 6 ਗੱਡੀਆਂ ਨੇ ਸਖ਼ਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।