DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਦੀ ਹੈ ਕੁਸ਼ਤੀ: ਰਾਜੀਵ ਗੂੜੀ

ਅਖਾਡ਼ੇ ਦੀ ਸਭ ਤੋਂ ਵੱਡੀ ਕੁਸ਼ਤੀ ਵਿੱਚ ਅਸ਼ੋਕ ਮਖਾਲਾ ਨੇ ਯੁੱਧਵੀਰ ਪਾਣੀਪਤ ਨੂੰ ਚਿੱਤ ਕੀਤਾ

  • fb
  • twitter
  • whatsapp
  • whatsapp
featured-img featured-img
ਪਹਿਲਵਾਨਾਂ ਦੀ ਹੱਥ ਜੋੜੀ ਕਰਵਾ ਕੇ ਦੰਗਲ ਦੀ ਸ਼ੁਰੂਆਤ ਕਰਦੇ ਹੋਏ ਰਾਜੀਵ ਗੂੜੀ ਅਤੇ ਹੋਰ ਪਤਵੰਤੇ।
Advertisement

ਪਿੰਡ ਰਾਮ ਸਰਨ ਮਾਜਰਾ ਵਿੱਚ ਮਹਾਸ਼ਿਵਰਾਤਰੀ ਨੂੰ ਸਮਰਪਿਤ ਕਰਵਾਇਆ ਤਿੰਨ ਰੋਜ਼ਾ ਦੰਗਲ ਅੱਜ ਸਮਾਪਤ ਹੋ ਗਿਆ। ਤੀਜੇ ਦਿਨ ਦੇ ਦੰਗਲ ਦਾ ਅਰੰਭ ਸਮਾਜ ਸੇਵੀ ਰਾਜੀਵ ਗੂੜੀ ਤੇ ਐੱਨ ਆਰ ਆਈ ਨੈਬ ਸਿੰਘ ਕੰਦੋਲੀ ਨੇ ਪਹਿਲਵਾਨਾਂ ਦਾ ਹੱਥ ਮਿਲਾ ਕੇ ਕੀਤਾ। ਇਸ ਮੌਕੇ ਅਸ਼ੋਕ ਮਖਾਲਾ ਨੇ ਯੁੱਧਵੀਰ ਪਾਨੀਪਤ ਨੂੰ, ਗਿਆਨ ਪਟਿਆਲਾ ਨੇ ਭੂਸ਼ਣ ਡੇਰਾਬੱਸੀ ਨੂੰ ਅਤੇ ਰਜਤ ਸਾਲਵਾਨ ਨੇ ਰਵੀ ਕਲਿਆਣਾ ਨੂੰ ਹਰਾ ਕੇ ਵੱਡੀ ਕੁਸ਼ਤੀ ਆਪਣੇ ਨਾਂ ਕੀਤੀ। ਇਸੇ ਤਰ੍ਹਾਂ ਖੁਸ਼ਪ੍ਰੀਤ ਸੈਣੀ ਰਾਮ ਸਰਨ ਮਾਜਰਾ, ਬਿੰਦਰ ਸ਼ਾਮਲੀ, ਕਰਨ ਕਲਿਆਣਾ, ਅਮਿਤ ਉਮਰੀ, ਜੰਗਾ ਪਾਂਡਵਾ, ਸਚਿਨ ਇੰਦਰੀ, ਪ੍ਰਿੰਸ ਕਲਿਆਣਾ, ਸੁਰੇਸ਼ ਕਾਲਾ ਅੰਬ, ਕਪਿਲ ਪਾਉਂਟਾ ਤੋਂ ਇਲਾਵਾ ਕਈ ਪਹਿਲਵਾਨਾਂ ਨੇ ਦੰਗਲ ਵਿੱਚ ਜੌਹਰ ਦਿਖਾਏ। ਇਸ ਮੌਕੇ ਸਰਪੰਚ ਓਮ ਪ੍ਰਕਾਸ਼, ਫੂਲ ਚੰਦ ਦਿੱਲੀ, ਸੁਰਿੰਦਰ ਰਾਣਾ, ਤਰਸੇਮ ਰਾਏ, ਗੁਲਸ਼ਨ ਸੈਣੀ, ਸੁਭਾਸ਼ ਕਸੀਥਲ, ਸ਼ਿਆਮ ਸੁੰਦਰ ਪਹਿਲਵਾਨ ਆਦਿ ਮੌਜੂਦ ਸਨ। ਪਿੰਡ ਦੀ ਪੰਚਾਇਤ ਵੱਲੋਂ ਦੰਗਲ ਵਿਚ ਪਹਿਲਵਾਨਾਂ ਨੂੰ ਨਗਦ ਇਨਾਮ, ਤਗ਼ਮੇ ਅਤੇ ਸ਼ਾਲ ਦੇ ਕੇ ਸਨਮਾਨਿਆ ਗਿਆ। ਪਹਿਲਵਾਨਾਂ ਲਈ ਦੁੱਧ ਤੇ ਫਲਾਂ ਦੀ ਸੇਵਾ ਫੂਲ ਚੰਦ ਦਿੱਲੀ ਵਾਲਿਆਂ ਨੇ ਕੀਤੀ।

ਇਸ ਦੌਰਾਨ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਸਮਾਜ ਸੇਵੀ ਰਾਜੀਵ ਗੂੜੀ ਨੇ ਕਿਹਾ ਕਿ ਕੁਸ਼ਤੀ ਸਾਡੀ ਪ੍ਰਾਚੀਨ ਸੱਭਿਅਤਾ ਤੇ ਸੱਭਿਆਚਾਰ ਦਾ ਹਿੱਸਾ ਹੈ, ਇਸ ਨੂੰ ਹੋਰ ਬੁਲੰਦੀਆਂ ’ਤੇ ਲਿਜਾਣਾ ਹੋਵੇਗਾ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਵਿਅਕਤੀ ਵਿੱਚ ਅਨੁਸ਼ਾਸਨ ਦੀ ਭਾਵਨਾ ਪੈਦਾ ਹੁੰਦੀ ਹੈ ਤੇ ਉਹ ਨਸ਼ਿਆਂ ਜਿਹੀਆਂ ਬੁਰਾਈਆਂ ਤੋਂ ਬਚਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਕੁਸ਼ਤੀ ਸਿਰਫ਼ ਪੁਰਸ਼ਾਂ ਦੀ ਹੀ ਨਹੀਂ ਬਲਕਿ ਲੜਕੀਆਂ ਦੀ ਵੀ ਪਸੰਦੀਦਾ ਖੇਡ ਬਣ ਗਈ ਹੈ। ਸੂਬੇ ਦੀਆਂ ਅਨੇਕ ਧੀਆਂ ਨੇ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਤਗ਼ਮੇ ਜਿੱਤ ਕੇ ਦੇਸ਼ ਤੇ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ।

Advertisement

ਐੱਨ ਆਰ ਆਈ ਨੈਬ ਸਿੰਘ ਕੰਦੋਲੀ ਨੇ ਕਿਹਾ ਕਿ ਪੇਂਡੂ ਪੱਧਰ ’ਤੇ ਹੋਣ ਵਾਲੀਆਂ ਕੁਸ਼ਤੀਆਂ ਵਿੱਚ ਪੇਂਡੂ ਖੇਤਰਾਂ ਦੇ ਪਹਿਲਵਾਨਾਂ ਨੂੰ ਆਪਣੇ ਜੌਹਰ ਦਿਖਾਉਣ ਦਾ ਮੌਕਾ ਮਿਲਦਾ ਹੈ ਅਤੇ ਇਸ ਨਾਲ ਲੋਕਾਂ ਦਾ ਮਨੋਰੰਜਨ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੁਸ਼ਤੀ ਦਾ ਆਪਣਾ ਹੀ ਮਹੱਤਵ ਹੁੰਦਾ ਹੈ ਕਿਉਂਕਿ ਇਹ ਪ੍ਰਾਚੀਨ ਕਾਲ ਤੋਂ ਹੀ ਨਿਰੰਤਰ ਚੱਲ ਰਿਹਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਨੂੰ ਤਿਆਗ ਕੇ ਆਪਣੀ ਪ੍ਰਾਚੀਨ ਵਿਰਾਸਤ ਕੁਸ਼ਤੀ ਵੱਲ ਧਿਆਨ ਦੇਣ।

Advertisement

Advertisement
×