ਦੰਗਲ ’ਚ ਭਲਵਾਨ ਕਾਰਤਿਕ ਜੇਤੂ
ਇੱਥੇ ਬੱਤਖ ਚੌਕ ਨੇੜੇ ਸਥਿਤ ਸੈਣੀ ਰਾਮਲੀਲਾ ਸਕੂਲ ਵਿੱਚ ਦੰਗਲ ਕਰਵਾਇਆ ਗਿਆ। ਇਸ ਦੌਰਾਨ ਇੱਕ ਲੱਖ ਰੁਪਏ ਦਾ ਪਹਿਲਾ ਇਨਾਮ ਕਾਰਤਿਕ ਭਲਪਾਨ ਨੇ ਜਿੱਤਿਆ। ਉਨ੍ਹਾਂ ਨੇ ਬਠਿੰਡਾ ਦੇ ਪਹਿਲਵਾਨ ਅਮਨਦੀਪ ਨੂੰ ਹਰਾਇਆ। ਦੂਜੇ ਸਥਾਨ ’ਤੇ ਰਹਿ ਕੇ 71 ਹਜ਼ਾਰ ਰੁਪਏ...
ਇੱਥੇ ਬੱਤਖ ਚੌਕ ਨੇੜੇ ਸਥਿਤ ਸੈਣੀ ਰਾਮਲੀਲਾ ਸਕੂਲ ਵਿੱਚ ਦੰਗਲ ਕਰਵਾਇਆ ਗਿਆ। ਇਸ ਦੌਰਾਨ ਇੱਕ ਲੱਖ ਰੁਪਏ ਦਾ ਪਹਿਲਾ ਇਨਾਮ ਕਾਰਤਿਕ ਭਲਪਾਨ ਨੇ ਜਿੱਤਿਆ। ਉਨ੍ਹਾਂ ਨੇ ਬਠਿੰਡਾ ਦੇ ਪਹਿਲਵਾਨ ਅਮਨਦੀਪ ਨੂੰ ਹਰਾਇਆ। ਦੂਜੇ ਸਥਾਨ ’ਤੇ ਰਹਿ ਕੇ 71 ਹਜ਼ਾਰ ਰੁਪਏ ਦਾ ਇਨਾਮ ਬਾਦਲ ਪਹਿਲਵਾਨ ਗਤੌਲੀ ਨੇ ਜਸਵਿੰਦਰ ਪਹਿਲਵਾਨ ਦਿੱਲੀ ਨੂੰ ਚਿੱਤ ਕਰਕੇ ਜਿੱਤਿਆ। ਇਸੇ ਤਰ੍ਹਾਂ ਤੀਜਾ ਇਨਾਮ 51 ਹਜ਼ਾਰ ਰੁਪਏ ਸ਼ੈਂਟੀ ਪਹਿਲਵਾਨ ਚੀਕਾ ਨੇ ਸਾਹਿਲ ਪਹਿਲਵਾਨ ਕੈਥਲ ਨੂੰ ਹਰਾ ਕੇ ਜਿੱਤਿਆ। ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਇਨਾਮੀ ਕੁਸ਼ਤੀਆਂ ਕਰਵਾਈਆਂ ਗਈਆਂ। ਦੰਗਲ ਵਿੱਚ ਮੁੱਖ ਮਹਿਮਾਨ ਵਜੋਂ ਕਾਂਗਰਸੀ ਆਗੂ ਪਵਨ ਗਰਗ ਅਤੇ ਸਮਾਜ ਸੇਵੀ ਅਤੁਲ ਚੌਹਾਨ ਨੇ ਸ਼ਿਰਕਤ ਕੀਤੀ, ਜਦੋਂਕਿ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਿਸ਼ੀਪਾਲ ਹੈਬਤਪੁਰ ਅਤੇ ਵਰਦਾਨ ਹਸਪਤਾਲ ਦੀ ਚੇਅਰਪਰਸਨ ਮੀਨਾ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਦੰਗਲ ਦੇ ਪ੍ਰਬੰਧਕ ਉਦੈਵੀਰ ਅਤੇ ਕੁਸ਼ਤੀ ਅਖਾੜਾ ਨਿਰਜਨ ਦੇ ਸੰਚਾਲਕ ਆਸ਼ੀਸ਼ ਪਹਿਲਵਾਨ ਨੇ ਦੱਸਿਆ ਕਿ ਹਰ ਸਾਲ ਇੱਥੇ ਦੰਗਲ ਕਰਵਾਇਆ ਜਾਂਦਾ ਹੈ। ਇਸ ਮੌਕੇ ਰਾਜਬੀਰ ਪਹਿਲਵਾਨ, ਮਹਿੰਦਰ, ਸੁਨੀਲ ਸ਼ਰਮਾ, ਵਿਕਾਸ ਹੈਬਤਪੁਰ, ਅਮਨਪ੍ਰੀਤ, ਵਿਸ਼ਾਲ ਅਤੇ ਰੋਸ਼ਨ ਨਿਰਜਨ ਸਮੇਤ ਅਨੇਕਾਂ ਪਹਿਲਵਾਨ ਹਾਜ਼ਰ ਸਨ।
