ਵਿਸ਼ਵ ਮਾਹਵਾਰੀ ਸਿਹਤ ਸਫਾਈ ਦਿਵਸ ਮਨਾਇਆ
ਸ੍ਰੀ ਕ੍ਰਿਸ਼ਨ ਆਯੂਸ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਵੈਦਿਆ ਕਰਤਾਰ ਸਿੰਘ ਧੀਮਾਨ ਦੀ ਅਗਵਾਈ ਹੇਠ ਪ੍ਰਸੂਤੀ ਤੇ ਗਾਇਨਾਕਲੋਜੀ ਵਿਭਾਗ ਨੇ ਵਿਸ਼ਵ ਮਾਹਵਾਰੀ ਸਿਹਤ ਸਫਾਈ ਦਿਵਸ ਮਨਾਇਆ। ਇਸ ਮੌਕੇ ਪ੍ਰੀਖਿਆਵਾਂ ਦੇ ਕੰਟਰੋਲਰ ਤੇ ਗਾਇਨਕਲੋਜਿਸਟ ਪ੍ਰੋ. ਹੇਤਲ ਦਵੇ ਨੇ ਬਤੌਰ ਮੁੱਖ ਬੁਲਾਰੇ...
ਸ੍ਰੀ ਕ੍ਰਿਸ਼ਨ ਆਯੂਸ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਵੈਦਿਆ ਕਰਤਾਰ ਸਿੰਘ ਧੀਮਾਨ ਦੀ ਅਗਵਾਈ ਹੇਠ ਪ੍ਰਸੂਤੀ ਤੇ ਗਾਇਨਾਕਲੋਜੀ ਵਿਭਾਗ ਨੇ ਵਿਸ਼ਵ ਮਾਹਵਾਰੀ ਸਿਹਤ ਸਫਾਈ ਦਿਵਸ ਮਨਾਇਆ। ਇਸ ਮੌਕੇ ਪ੍ਰੀਖਿਆਵਾਂ ਦੇ ਕੰਟਰੋਲਰ ਤੇ ਗਾਇਨਕਲੋਜਿਸਟ ਪ੍ਰੋ. ਹੇਤਲ ਦਵੇ ਨੇ ਬਤੌਰ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਮੁੱਖ ਬੁਲਾਰੇ ਪ੍ਰੋ. ਹੇਤਲ ਦਵੇ ਨੇ ਕਿਹਾ ਕਿ ਮਾਹਵਾਰੀ ਇਕ ਕੁਦਰਤੀ ਸਰੀਰੀਕ ਪ੍ਰਕਿਰਿਆ ਹੈ। ਉਨ੍ਹਾਂ ਕਿਹਾ ਕਿ ਮਾਹਵਾਰੀ ਦੀ ਸਫਾਈ ਬਾਰੇ ਜਾਗਰੂਕਤਾ ਔਰਤਾਂ ਦੀ ਸਿਹਤ ਤੇ ਮਾਣ ਲਈ ਜ਼ਰੂਰੀ ਹੈ। ਉਨ੍ਹਾਂ ਨੇ ਪੋਸਟ ਗ੍ਰੈਜੂਏਟ ਵਿਦਵਾਨਾਂ ਨੂੰ ਆਯੁਰਵੈਦਿਕ ਗ੍ਰੰਥਾ ਦਾ ਚੰਗੀ ਤਰ੍ਹਾਂ ਅਧਿਐਨ ਕਰਨ ਤੇ ਉਨ੍ਹਾਂ ਨੂੰ ਡਾਕਟਰੀ ਅਭਿਆਸ ਵਿਚ ਵਿਹਾਰਕ ਉਪਯੋਗਾਂ ਵਿਚ ਲਾਗੂ ਕਰਨ ਲਈ ਉਤਸ਼ਾਹਿਤ ਕੀਤਾ। ਪ੍ਰੋ. ਸੁਨੀਤੀ ਤੰਵਰ ਨੇ ਕਿਹਾ ਕਿ ਮਾਹਵਾਰੀ ਦੌਰਾਨ ਸਫਾਈ, ਸੰਤੁਲਿਤ ਖੁਰਾਕ ਤੇ ਸਹੀ ਦੇਖ ਭਾਲ ਇਨਫੈਕਸ਼ਨ ਨੂੰ ਰੋਕਣ ਲਈ ਜ਼ਰੂਰੀ ਹੈ। ਉਨ੍ਹਾਂ ਨੇ ਆਯੂਰਵੈਦਿਕ ਤੇ ਆਧੁਨਿਕ ਡਾਕਟਰੀ ਦੋਵਾਂ ਦ੍ਰਿਸ਼ਟੀ ਕੋਣਾਂ ਤੋਂ ਮਾਹਵਾਰੀ ਸਿਹਤ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।
ਪ੍ਰੋਗਰਾਮ ਦੌਰਾਨ ਪੋਸਟਰ ਪੇਸ਼ਕਾਰੀਆਂ ਤੇ ਜਾਗਰੂਕਤਾ ਭਾਸ਼ਣ ਵੀ ਕੀਤੇ ਗਏ, ਜਿਸ ਵਿਚ ਵਿਦਿਆਰਥੀਆਂ ਤੇ ਖੋਜਕਰਤਾਵਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਅੰਤ ਵਿਚ ਸਾਰੇ ਭਾਗੀਦਾਰਾਂ ਨੇ ਔਰਤਾਂ ਦੀ ਸਿਹਤ ਤੇ ਮਾਣ ਨੂੰ ਉਤਸ਼ਾਹਿਤ ਕਰਨ, ਸਮਾਜ ਵਿਚ ਮਾਹਵਾਰੀ ਸਫਾਈ ਪ੍ਰਤੀ ਸਕਾਰਾਤਮਕ ਰਵੱਈਆ ਵਿਕਸਤ ਕਰਨ ਦਾ ਪ੍ਰਣ ਲਿਆ। ਰਜਿਸਟਰਾਰ ਡਾ. ਕ੍ਰਿਸ਼ਨਾ ਕਾਂਤ ਨੇ ਕਿਹਾ ਕਿ ਮਾਹਵਾਰੀ ਸਫਾਈ ਬਾਰੇ ਜਾਗਰੂਕਤਾ ਪੈਦਾ ਕਰਨਾ ਇਕ ਸਿਹਤਮੰਦ ਸਮਾਜ ਵਲ ਇਕ ਅਹਿਮ ਕਦਮ ਹੈ। ਇਸ ਮੌਕੇ ਪੀ ਜੀ ਸਕਾਲਰ ਡਾ. ਨਿੱਧੀ, ਡਾ. ਪਿੰਕੀ, ਡਾ. ਪ੍ਰਿਅੰਕਾ, ਡਾ. ਗਰਿਮਾ, ਡਾ. ਨੀਸ਼ੂ, ਡਾ. ਭੂਮਿਕਾ ਆਦਿ ਮੌਜੂਦ ਸਨ।

