ਗੁਰੂ ਨਾਨਕ ਗਰਲਜ਼ ਕਾਲਜ ਦੇ ਉੱਦਮਤਾ ਵਿਕਾਸ ਸੈੱਲ ਨੇ ਇਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ ਵਿਸ਼ਵ ਉੱਦਮਤਾ ਦਿਵਸ ਮਨਾਇਆ। ਕਾਲਜ ਦੀ ਡਾਇਰੈਕਟਰ ਡਾ. ਵਰਿੰਦਰਾ ਗਾਂਧੀ ਅਤੇ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਦੀ ਅਗਵਾਈ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਵਿਦਿਆਰਥੀਆਂ ਨੇ ਨਵੇਂ ਉਤਪਾਦਾਂ, ਰਚਨਾਤਮਕ ਕੰਮਾਂ ਅਤੇ ਵਪਾਰਕ ਹੁਨਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਰਸ਼ਿਤ ਕਰਨ ਲਈ ਵੱਖ-ਵੱਖ ਸਟਾਲ ਲਾਏ। ਉਨ੍ਹਾਂ ਦਸਤਕਾਰੀ, ਸਿਹਤ ਅਤੇ ਸੁੰਦਰਤਾ ਉਤਪਾਦਾਂ ਤੋਂ ਲੈ ਕੇ ਚਾਕਲੇਟ-ਆਧਾਰਿਤ ਵਸਤੂਆਂ ਤੱਕ ਦਾ ਪ੍ਰਦਰਸ਼ਨ ਅਤੇ ਵਿਕਰੀ ਕੀਤੀ। ਵਿਦਿਆਰਥੀਆਂ ਨੇ ਦੱਸਿਆ ਕਿ ਉੱਦਮਤਾ ਦਿਵਸ ਸਿਰਫ਼ ਇੱਕ ਪ੍ਰਦਰਸ਼ਨੀ ਵਜੋਂ ਹੀ ਨਹੀਂ, ਸਗੋਂ ਵਿਦਿਆਰਥੀਆਂ ਲਈ ‘ਵਿਚਾਰ ਤੋਂ ਉੱਦਮ ਤੱਕ ਦੀ ਯਾਤਰਾ’ ਨੂੰ ਸਮਝਣ ਲਈ ਸ਼ਕਤੀਸ਼ਾਲੀ ਪਲੈਟਫਾਰਮ ਵਜੋਂ ਕੰਮ ਕਰਦਾ ਹੈ। ਵਿਦਿਆਰਥੀਆਂ ਨੇ ਸਟਾਲਾਂ ਰਾਹੀਂ ਸਟਾਰਟਅੱਪ ਸੰਕਲਪ, ਉਤਪਾਦ ਵਿਕਾਸ, ਮਾਰਕੀਟਿੰਗ ਰਣਨੀਤੀਆਂ, ਬ੍ਰਾਂਡਿੰਗ ਅਤੇ ਵਪਾਰਕ ਕਾਰਜਾਂ ਵਰਗੇ ਵੱਖ-ਵੱਖ ਪਹਿਲੂਆਂ ਨੂੰ ਦਰਸਾਇਆ। ਸਟਾਲਾਂ ’ਤੇ ਵਿਦਿਆਰਥੀਆਂ ਦੀ ਸੰਚਾਰ, ਟੀਮ ਵਰਕ, ਸਮੱਸਿਆ-ਹੱਲ ਅਤੇ ਕਾਰੋਬਾਰੀ ਯੋਜਨਾਬੰਦੀ ਵਰਗੇ ਹੁਨਰ ਦਿਖਾਈ ਦੇ ਰਹੇ ਸਨ। ਕਾਲਜ ਡਾਇਰੈਕਟਰ ਡਾ. ਵਰਿੰਦਰਾ ਗਾਂਧੀ ਅਤੇ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੀ ਮਾਨਸਿਕਤਾ ਨੂੰ ਨੌਕਰੀ ਭਾਲਣ ਵਾਲੇ ਤੋਂ ਨੌਕਰੀ ਸਿਰਜਣਹਾਰ ਬਣਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਡਾ. ਪੂਨਮ ਸੈਣੀ, ਰੂਹੀ ਗ੍ਰੇਵਾਲ ਅਤੇ ਸ਼ੰਮੀ ਬਜਾਜ ਨੇ ਸਮਾਗਮ ਵਿੱਚ ਜੱਜਾਂ ਦੀ ਭੂਮਿਕਾ ਨਿਭਾਈ। ਸਮਾਗਮ ਦਾ ਸਮਾਪਨ ਵਿਦਿਆਰਥੀਆਂ ਦੇ ਉਤਸ਼ਾਹ ਦੀ ਪ੍ਰਸ਼ੰਸਾ ਦੇ ਨਾਲ-ਨਾਲ ਸਾਰੇ ਭਾਗੀਦਾਰਾਂ, ਅਧਿਆਪਕਾਂ ਤੇ ਕਾਲਜ ਪ੍ਰਬੰਧਕ ਕਮੇਟੀ ਪ੍ਰਤੀ ਧੰਨਵਾਦ ਪ੍ਰਗਟਾਵੇ ਨਾਲ ਹੋਇਆ।
Advertisement
ਪੱਤਰ ਪ੍ਰੇਰਕ ਯਮੁਨਾਨਗਰ, 21 ਅਗਸਤ ਗੁਰੂ ਨਾਨਕ ਗਰਲਜ਼ ਕਾਲਜ ਦੇ ਉੱਦਮਤਾ ਵਿਕਾਸ ਸੈੱਲ ਨੇ ਇਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ ਵਿਸ਼ਵ ਉੱਦਮਤਾ ਦਿਵਸ ਮਨਾਇਆ। ਕਾਲਜ ਦੀ ਡਾਇਰੈਕਟਰ ਡਾ. ਵਰਿੰਦਰਾ ਗਾਂਧੀ ਅਤੇ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਦੀ ਅਗਵਾਈ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਵਿਦਿਆਰਥੀਆਂ ਨੇ ਨਵੇਂ ਉਤਪਾਦਾਂ, ਰਚਨਾਤਮਕ ਕੰਮਾਂ ਅਤੇ ਵਪਾਰਕ ਹੁਨਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਰਸ਼ਿਤ ਕਰਨ ਲਈ ਵੱਖ-ਵੱਖ ਸਟਾਲ ਲਾਏ। ਉਨ੍ਹਾਂ ਦਸਤਕਾਰੀ, ਸਿਹਤ ਅਤੇ ਸੁੰਦਰਤਾ ਉਤਪਾਦਾਂ ਤੋਂ ਲੈ ਕੇ ਚਾਕਲੇਟ-ਆਧਾਰਿਤ ਵਸਤੂਆਂ ਤੱਕ ਦਾ ਪ੍ਰਦਰਸ਼ਨ ਅਤੇ ਵਿਕਰੀ ਕੀਤੀ। ਵਿਦਿਆਰਥੀਆਂ ਨੇ ਦੱਸਿਆ ਕਿ ਉੱਦਮਤਾ ਦਿਵਸ ਸਿਰਫ਼ ਇੱਕ ਪ੍ਰਦਰਸ਼ਨੀ ਵਜੋਂ ਹੀ ਨਹੀਂ, ਸਗੋਂ ਵਿਦਿਆਰਥੀਆਂ ਲਈ ‘ਵਿਚਾਰ ਤੋਂ ਉੱਦਮ ਤੱਕ ਦੀ ਯਾਤਰਾ’ ਨੂੰ ਸਮਝਣ ਲਈ ਸ਼ਕਤੀਸ਼ਾਲੀ ਪਲੈਟਫਾਰਮ ਵਜੋਂ ਕੰਮ ਕਰਦਾ ਹੈ। ਵਿਦਿਆਰਥੀਆਂ ਨੇ ਸਟਾਲਾਂ ਰਾਹੀਂ ਸਟਾਰਟਅੱਪ ਸੰਕਲਪ, ਉਤਪਾਦ ਵਿਕਾਸ, ਮਾਰਕੀਟਿੰਗ ਰਣਨੀਤੀਆਂ, ਬ੍ਰਾਂਡਿੰਗ ਅਤੇ ਵਪਾਰਕ ਕਾਰਜਾਂ ਵਰਗੇ ਵੱਖ-ਵੱਖ ਪਹਿਲੂਆਂ ਨੂੰ ਦਰਸਾਇਆ। ਸਟਾਲਾਂ ’ਤੇ ਵਿਦਿਆਰਥੀਆਂ ਦੀ ਸੰਚਾਰ, ਟੀਮ ਵਰਕ, ਸਮੱਸਿਆ-ਹੱਲ ਅਤੇ ਕਾਰੋਬਾਰੀ ਯੋਜਨਾਬੰਦੀ ਵਰਗੇ ਹੁਨਰ ਦਿਖਾਈ ਦੇ ਰਹੇ ਸਨ। ਕਾਲਜ ਡਾਇਰੈਕਟਰ ਡਾ. ਵਰਿੰਦਰਾ ਗਾਂਧੀ ਅਤੇ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੀ ਮਾਨਸਿਕਤਾ ਨੂੰ ਨੌਕਰੀ ਭਾਲਣ ਵਾਲੇ ਤੋਂ ਨੌਕਰੀ ਸਿਰਜਣਹਾਰ ਬਣਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਡਾ. ਪੂਨਮ ਸੈਣੀ, ਰੂਹੀ ਗ੍ਰੇਵਾਲ ਅਤੇ ਸ਼ੰਮੀ ਬਜਾਜ ਨੇ ਸਮਾਗਮ ਵਿੱਚ ਜੱਜਾਂ ਦੀ ਭੂਮਿਕਾ ਨਿਭਾਈ। ਸਮਾਗਮ ਦਾ ਸਮਾਪਨ ਵਿਦਿਆਰਥੀਆਂ ਦੇ ਉਤਸ਼ਾਹ ਦੀ ਪ੍ਰਸ਼ੰਸਾ ਦੇ ਨਾਲ-ਨਾਲ ਸਾਰੇ ਭਾਗੀਦਾਰਾਂ, ਅਧਿਆਪਕਾਂ ਤੇ ਕਾਲਜ ਪ੍ਰਬੰਧਕ ਕਮੇਟੀ ਪ੍ਰਤੀ ਧੰਨਵਾਦ ਪ੍ਰਗਟਾਵੇ ਨਾਲ ਹੋਇਆ।
Advertisement
Advertisement
Advertisement
×

