DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਾਲਜ ਵਿੱਚ GST ਬਾਰੇ ਵਰਕਸ਼ਾਪ

ਵਿਦਿਆਰਥੀਆਂ ਔਨਲਾਈਨ ਰਿਟਰਨ ਭਰਨੀ ਸਿਖਾਈ

  • fb
  • twitter
  • whatsapp
  • whatsapp
featured-img featured-img
ਵਰਕਸ਼ਾਪ ਵਿੱਚ ਹਿੱਸਾ ਲੈਣ ਮੌਕੇ ਵਿਦਿਆਰਥਣਾਂ ਅਤੇ ਅਧਿਆਪਕ। -ਫੋਟੋ: ਸਤਨਾਮ ਸਿੰਘ
Advertisement

ਆਰੀਆ ਕੰਨਿਆ ਕਾਲਜ ਦੇ ਵਣਜ ਵਿਭਾਗ ਵੱਲੋਂ ਜੀ ਐੱਸ ਟੀ ਬਾਰੇ ਵਰਕਸ਼ਾਪ ਕੀਤੀ ਗਈ। ਵਰਕਸ਼ਾਪ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਨ ਨਾਲ ਹੋਈ। ਵਰਕਸ਼ਾਪ ਦੀ ਸ਼ੁਰੂਆਤ ਵਿੱਚ ਕਾਲਜ ਪ੍ਰਿੰਸੀਪਲ ਡਾ. ਆਰਤੀ ਤ੍ਰੇਹਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਜੀ ਐੱਸ ਟੀ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਜਿਹੀਆਂ ਵਰਕਸ਼ਾਪਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਆਪਣੇ ਹੁਨਰ ਨੂੰ ਵਿਕਸਤ ਕਰਨ ਲਈ ਉਤਸ਼ਾਹਿਤ ਕੀਤਾ। ਵਰਕਸ਼ਾਪ ਵਿੱਚ ਮੁੱਖ ਬੁਲਾਰੇ ਰਜਨੀ ਧਵਨ ਨੇ ਵਿਦਿਆਰਥੀਆਂ ਨੂੰ ਵਸਤੂ ਅਤੇ ਸੇਵਾ ਕਰ ਨਾਲ ਸਬੰਧਤ ਵੱਖ-ਵੱਖ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਰ ਰਜਿਸਟਰੇਸ਼ਨ, ਔਨਲਾਈਨ ਟੈਕਸ ਭੁਗਤਾਨ, ਇਲੈਕਟ੍ਰਾਨਿਕ ਦੇਣਦਾਰੀ ਰਜਿਸਟਰ, ਔਨਲਾਈਨ ਕਰ ਰਿਟਰਨ ਭਰਨਾ, ਸਾਲਾਨਾ ਰਿਟਰਨ ਅਤੇ ਰਿਫੰਡ ਅਰਜ਼ੀ ਅਤੇ ਈ-ਵੇਅ ਬਿੱਲ ਬਣਾਉਣ ਦੀਆਂ ਪ੍ਰਕਿਰਿਆਵਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਜੀ ਐੱਸ ਟੀ ਦਾ ਵਿਹਾਰਕ ਗਿਆਨ ਲੇਖਾ ਅਤੇ ਕਰ (ਟੈਕਸੇਸ਼ਨ) ਵਿੱਚ ਕਰੀਅਰ ਬਣਾਉਣ ਲਈ ਬਹੁਤ ਲਾਭਦਾਇਕ ਹੈ। ਪ੍ਰੋਗਰਾਮ ਦੀ ਮੇਜ਼ਬਾਨੀ ਰਾਧਿਕਾ ਵੱਲੋਂ ਕੀਤੀ ਗਈ। ਵਰਕਸ਼ਾਪ ਦੀ ਕੋਆਰਡੀਨੇਟਰ ਡਾ. ਰੋਜੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਵਣਜ ਵਿਭਾਗ ਦੇ ਵਿਦਿਆਰਥੀਆਂ ਨੇ ਇਸ ਵਰਕਸ਼ਾਪ ਦਾ ਭਰਪੂਰ ਲਾਭ ਲਿਆ। ਇਸ ਰਾਹੀਂ ਉਨ੍ਹਾਂ ਨੂੰ ਵਸਤੂ ਅਤੇ ਸੇਵਾ ਕਰ ਦੀ ਪਾਲਣਾ, ਇਨਪੁੱਟ ਟੈਕਸ ਕ੍ਰੈਡਿਟ ਅਤੇ ਕਰ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਸਮਝਣ ਦਾ ਮੌਕਾ ਮਿਲਿਆ। ਵਣਜ ਵਿਭਾਗ ਦੀ ਮੁਖੀ ਪ੍ਰੋਫ਼ੈਸਰ ਵੀਨਾ, ਸਹਾਇਕ ਪ੍ਰੋਫ਼ੈਸਰ ਅੰਕਿਤਾ ਹੰਸ ਅਤੇ ਯੋਗਿਤਾ ਨੇ ਵਰਕਸ਼ਾਪ ਦੀ ਸਫ਼ਲਤਾ ਵਿੱਚ ਭੂਮਿਕਾ ਨਿਭਾਈ।

Advertisement
Advertisement
×