ਮਲਬੇ ਹੇਠ ਦੱਬਣ ਕਾਰਨ ਮਜ਼ਦੂਰ ਦੀ ਮੌਤ, ਦੋ ਗੰਭੀਰ ਜ਼ਖ਼ਮੀ
ਇਥੋਂ ਦੇ ਪਿੰਡ ਗੁਡੀਆਖੇੜਾ ’ਚ ਮਕਾਨ ਨੂੰ ਜੈੱਕ ਨਾਲ ਉੱਚਾ ਚੁੱਕਦੇ ਸਮੇਂ ਮਕਾਨ ਢਹਿ ਗਿਆ, ਜਿਸ ਦੇ ਮਲਬੇ ਹੇਠ ਤਿੰਨ ਮਜ਼ਦੂਰ ਆ ਗਏ। ਫਾਇਰ ਬ੍ਰਿਗੇਡ ਤੇ ਪੁਲੀਸ ਨੇ ਮਲਬੇ ਹੇਠੋਂ ਕੱਢ ਕੇ ਮਨੋਜ ਕੁਮਾਰ, ਵਿੱਕੀ ਤੇ ਸਿਧਾਰਥ ਨੂੰ ਹਸਪਤਾਲ ਪਹੁੰਚਾਇਆ...
Advertisement
ਇਥੋਂ ਦੇ ਪਿੰਡ ਗੁਡੀਆਖੇੜਾ ’ਚ ਮਕਾਨ ਨੂੰ ਜੈੱਕ ਨਾਲ ਉੱਚਾ ਚੁੱਕਦੇ ਸਮੇਂ ਮਕਾਨ ਢਹਿ ਗਿਆ, ਜਿਸ ਦੇ ਮਲਬੇ ਹੇਠ ਤਿੰਨ ਮਜ਼ਦੂਰ ਆ ਗਏ। ਫਾਇਰ ਬ੍ਰਿਗੇਡ ਤੇ ਪੁਲੀਸ ਨੇ ਮਲਬੇ ਹੇਠੋਂ ਕੱਢ ਕੇ ਮਨੋਜ ਕੁਮਾਰ, ਵਿੱਕੀ ਤੇ ਸਿਧਾਰਥ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਮਨੋਜ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਗੁਡੀਆਖੇੜਾ ਵਾਸੀ ਆਤਮਾ ਰਾਮ ਦਾ ਮਕਾਨ ਖੇਤ ਵਿੱਚ ਬਣਿਆ ਹੋਇਆ ਸੀ। ਸੇਮ ਕਾਰਨ ਉਸ ਨੇ ਆਪਣੇ ਮਕਾਨ ਨੂੰ ਉੱਚਾ ਕਰਨ ਦਾ ਠੇਕੇਦਾਰ ਨੂੰ ਠੇਕਾ ਦਿੱਤਾ ਸੀ। ਦੱਸਿਆ ਗਿਆ ਹੈ ਕਿ ਕੱਲ੍ਹ ਦੇਰ ਸ਼ਾਮ ਠੇਕੇਦਾਰ ਨੇ ਮਕਾਨ ਨੂੰ ਜੈੱਕ ਨਾਲ ਉੱਚਾ ਚੁੱਕਣ ਲਈ ਮਜ਼ਦੂਰ ਲਾਏ ਸਨ, ਜਦੋਂ ਮਜ਼ਦੂਰ ਜੈੱਕ ਨਾਲ ਮਕਾਨ ਨੂੰ ਉੱਚਾ ਚੁੱਕ ਰਹੇ ਸਨ ਤਾਂ ਅਚਾਨਕ ਮਕਾਨ ਦੀ ਕੰਧ ਡਿੱਗ ਗਈ ਜਿਸ ਹੇਠ ਕੰਮ ਕਰ ਰਹੇ ਮਜ਼ਦੂਰ ਦੱਬ ਗਏ।
Advertisement
Advertisement
×

