ਗਊਆਂ ਦੀ ਨਸਲ ਸੁਧਾਰ ਲਈ ਕੰਮ ਜਾਰੀ: ਬੇਦੀ
ਹਰਿਆਣਾ ਦੇ ਕੈਬਨਿਟ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਹੈ ਕਿ ਭਾਜਪਾ ਸਰਕਾਰ ਗਊਆਂ, ਗੰਗਾ ਅਤੇ ਗੀਤਾ ਵਿੱਚ ਵਿਸ਼ਵਾਸ ਰੱਖਣ ਵਾਲੀ ਸਰਕਾਰ ਹੈ। ਸ੍ਰੀ ਬੇਦੀ ਪਿੰਡ ਅਲੇਵਾ ਵਿੱਚ ਸਥਿਤ ਜੈ ਬਾਬਾ ਧੂਨੇ ਵਾਲੇ ਵਿਕਲਾਂਗ ਗਊਸ਼ਾਲਾ ਵਿੱਚ ਕਰਵਾਏ ਸਮਾਗ਼ਮ ਵਿੱਚ ਬਤੌਰ...
Advertisement
ਹਰਿਆਣਾ ਦੇ ਕੈਬਨਿਟ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਹੈ ਕਿ ਭਾਜਪਾ ਸਰਕਾਰ ਗਊਆਂ, ਗੰਗਾ ਅਤੇ ਗੀਤਾ ਵਿੱਚ ਵਿਸ਼ਵਾਸ ਰੱਖਣ ਵਾਲੀ ਸਰਕਾਰ ਹੈ। ਸ੍ਰੀ ਬੇਦੀ ਪਿੰਡ ਅਲੇਵਾ ਵਿੱਚ ਸਥਿਤ ਜੈ ਬਾਬਾ ਧੂਨੇ ਵਾਲੇ ਵਿਕਲਾਂਗ ਗਊਸ਼ਾਲਾ ਵਿੱਚ ਕਰਵਾਏ ਸਮਾਗ਼ਮ ਵਿੱਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਇਸ ਮੌਕੇ ਕੈਬਨਿਟ ਮੰਤਰੀ ਨੇ ਗਊਸ਼ਾਲਾ ਅਤੇ ਪਿੰਡ ਅਲੇਵਾ ਦੀ ਚੌਪਾਲ ਲਈ 11-11 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿ ਸਰਕਾਰ ਦੀਆਂ ਯੋਜਨਾਵਾਂ ਤਹਿਤ ਗਊਸ਼ਾਲਾਵਾ ਵਿੱਚ ਗਊਆਂ ਦੀ ਨਸ਼ਲ ਸੁਧਾਰ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵਾਲੀ ਸਰਕਾਰਾਂ ਵਿੱਚ ਗਊਸ਼ਾਲਾਵਾਂ ਲਈ ਕੇਵਲ ਦੋ ਕਰੋੜ ਰੁਪਏ ਦਾ ਬਜਟ ਹੁੰਦਾ ਸੀ। ਤਤਕਾਲੀ ਮਨੋਹਰ ਲਾਲ ਸਰਕਾਰ ਨੇ ਇਸ ਬਜਟ ਨੂੰ ਲਗਪਗ 400 ਕਰੋੜ ਰੁਪਏ ਤੱਕ ਵਧਾਇਆ। ਮੌਜੂਦਾ ਮੁੱਖ ਮੰਤਰੀ ਨਾਇਬ ਸੈਣੀ ਨੇ ਇਸ ਨੂੰ ਵਧਾ ਕੇ 575 ਕਰੋੜ ਰੁਪਏ ਕਰ ਦਿੱਤਾ ਹੈ।
Advertisement
Advertisement
×

