DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਔਰਤਾਂ ਸਮਾਜ ਦੀ ਤਾਕਤ ਤੇ ਲੀਡਰਸ਼ਿਪ ਦੀ ਨੀਂਹ: Archana Gupta

ਭਾਜਪਾ ਦੀ ਸੂਬਾ ਪ੍ਰਧਾਨ ਵੱਲੋਂ ਮੁੱਖ ਮੰਤਰੀ ਦੀ ਪਤਨੀ ਸੁਮਨ ਸੈਣੀ ਨਾਲ ਮੁਲਾਕਾਤ

  • fb
  • twitter
  • whatsapp
  • whatsapp
featured-img featured-img
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਗੋਲਡੀ ਭਾਜਪਾ ਸੂਬਾ ਪ੍ਰਧਾਨ ਅਰਚਨਾ ਗੁਪਤਾ ਦਾ ਸਨਮਾਨ ਕਰਦੇ ਹੋਏ।
Advertisement

ਹਰਿਆਣਾ ਦੀ ਨਵ ਨਿਯੁਕਤ ਭਾਜਪਾ ਸੂਬਾ ਪ੍ਰਧਾਨ ਅਰਚਨਾ ਗੁਪਤਾ ਅੱਜ ਕੁਰੂਕਸ਼ੇਤਰ ਪੁੱਜੀ ’ਤੇ ਮੁੱਖ ਮੰਤਰੀ ਦੀ ਪਤਨੀ ਤੇ ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਦੀ ਮੀਤ ਪ੍ਰਧਾਨ ਸੁਮਨ ਸੈਣੀ ਨਾਲ ਉਨ੍ਹਾਂ ਦੀ ਸੈਕਟਰ 3 ਸਥਿਤ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਗੀਤਾ ਵਿਦਵਾਨ ਸੁਆਮੀ ਗਿਆਨਾ ਨੰਦ ਮਹਾਰਾਜ ਦੇ ਪਵਿੱਤਰ ਗਿਆਨ ਮੰਦਰ ਦੇ ਦਰਸ਼ਨ ਕੀਤੇ। ਇਸ ਤੋਂ ਬਾਅਦ ਉਨ੍ਹਾਂ ਇਤਿਹਾਸਕ ਤੇ ਸ਼ਕਤੀਪੀਠ ਮਾਂ ਭਦਰਕਾਲੀ ਮੰਦਿਰ ’ਚ ਮੱਥਾ ਟੇਕਿਆ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਗੋਲਡੀ ਤੇ ਹੋਰ ਭਾਜਪਾ ਵਰਕਰਾਂ ਨੇ ਸੂਬਾ ਪ੍ਰਧਾਨ ਅਰਚਨਾ ਗੁਪਤਾ ਦਾ ਸਵਾਗਤ ਕੀਤਾ। ਅਰਚਨਾ ਗੁਪਤਾ ਨੇ ਕਿਹਾ ਕਿ ਔਰਤਾਂ ਸਮਾਜ ਦੀ ਤਾਕਤ, ਸੱਭਿਆਚਾਰ ਤੇ ਲੀਡਰਸ਼ਿਪ ਦੀ ਮਜ਼ਬੂਤ ਨੀਂਹ ਹਨ। ਅੱਜ ਔਰਤਾਂ ਆਪਣੀ ਪ੍ਰਤਿਭਾ, ਸਮਰਪਣ ਤੇ ਲੀਡਰਸ਼ਿਪ ਯੋਗਤਾਵਾਂ ਨਾਲ ਦੇਸ਼ ਤੇ ਸਮਾਜ ਨੂੰ ਨਵੀਂ ਦਿਸ਼ਾ ਦੇਣ ਲਈ ਹਰ ਖੇਤਰ ਵਿਚ ਕੰਮ ਕਰ ਰਹੀਆਂ ਹਨ। ਮਹਿਲਾ ਸ਼ਕਤੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਔਰਤਾਂ ਨਾ ਸਿਰਫ ਪਰਿਵਾਰ ਦੀ ਰੀੜ੍ਹ ਦੀ ਹੱਡੀ ਹਨ ਸਗੋਂ ਸਮਾਜ ਨਿਰਮਾਣ ਤੇ ਰਾਸ਼ਟਰ ਦੀ ਤਰੱਕੀ ਪਿੱਛੇ ਪ੍ਰੇਰਕ ਸ਼ਕਤੀ ਵੀ ਹਨ। ਇਸ ਮੌਕੇ ਭਾਜਪਾ ਸੂਬਾ ਸਕੱਤਰ ਰਾਹੁਲ ਰਾਣਾ, ਜ਼ਿਲ੍ਹਾ ਇੰਚਾਰਜ ਦੀਪਕ ਸ਼ਰਮਾ, ਜ਼ਿਲ੍ਹਾ ਮੀਡੀਆ ਇੰਚਾਰਜ ਲਲਿਤ ਮਾਟਾ, ਰਮੇਸ਼ ਸੈਣੀ, ਅਨੂ ਮਲਿਆਣ, ਸੰਜੈ ਸੀਕਰੀ, ਸੋਮਪਾਲ, ਰਿਸ਼ੀ ਪਾਲ ਮਥਾਣਾ, ਰਾਜ ਕੁਮਾਰ ਬੇਦੀ, ਸਾਬਕਾ ਚੇਅਰਮੈਨ ਗੁਰਦਿਆਲ ਸਨੇਹੜੀ, ਨਰਿੰਦਰ ਸਿੰਘ, ਅਨੂ ਚਕਰਪਾਣੀ, ਅੰਕੁਸ਼ ਗੋਇਲ ਤੋਂ ਇਲਾਵਾ ਕਈ ਅਹੁਦੇਦਾਰ ਤੇ ਕਾਰਕੁਨ ਮੌਜੂਦ ਸਨ।

Advertisement
Advertisement
×