DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੌਣ ਸੀ ਹਰਿਆਣਵੀ ਅਦਾਕਾਰਾ Divyanka Sirohi ! 30 ਸਾਲ ਦੀ ਉਮਰ ਵਿੱਚ ਦਿਹਾਂਤ

ਹਰਿਆਣਵੀ ਮਨੋਰੰਜਨ ਜਗਤ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰਾ ਦਿਵਿਆਂਕਾ ਸਿਰੋਹੀ ਦਾ ਮੰਗਲਵਾਰ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ ਮਹਿਜ਼ 30 ਸਾਲਾਂ ਦੀ ਸੀ। ਰਿਪੋਰਟਾਂ ਅਨੁਸਾਰ, ਉਸ ਨੂੰ ਤੁਰੰਤ ਹਸਪਤਾਲ...

  • fb
  • twitter
  • whatsapp
  • whatsapp
featured-img featured-img
ਹਰਿਆਣਵੀ ਅਦਾਕਾਰਾ ਦਿਵਿਆਂਕਾ ਸਿਰੋਹੀ। ਫਾਈਲ ਫੋਟੋ
Advertisement

ਹਰਿਆਣਵੀ ਮਨੋਰੰਜਨ ਜਗਤ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰਾ ਦਿਵਿਆਂਕਾ ਸਿਰੋਹੀ ਦਾ ਮੰਗਲਵਾਰ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ ਮਹਿਜ਼ 30 ਸਾਲਾਂ ਦੀ ਸੀ। ਰਿਪੋਰਟਾਂ ਅਨੁਸਾਰ, ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੁੱਧਵਾਰ ਸਵੇਰੇ ਗਾਜ਼ੀਆਬਾਦ ਵਿਖੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਕੌਣ ਸੀ ਦਿਵਿਆਂਕਾ ਸਿਰੋਹੀ?

Advertisement

ਦਿਵਿਆਂਕਾ ਹਰਿਆਣਵੀ ਸੰਗੀਤ ਇੰਡਸਟਰੀ ਦਾ ਇੱਕ ਜਾਣਿਆ-ਪਛਾਣਿਆ ਚਿਹਰਾ ਸੀ। ਉਸ ਦਾ ਜਨਮ 19 ਨਵੰਬਰ 1996 ਨੂੰ ਹੋਇਆ ਸੀ। ਉਸ ਨੇ ਮੇਰਠ ਤੋਂ BCA ਅਤੇ ਸਿੱਕਮ ਤੋਂ MBA ਦੀ ਡਿਗਰੀ ਹਾਸਲ ਕੀਤੀ ਸੀ। ਉਹ ਮੂਲ ਰੂਪ ਵਿੱਚ ਬੁਲੰਦਸ਼ਹਿਰ ਦੀ ਰਹਿਣ ਵਾਲੀ ਸੀ ਅਤੇ ਆਪਣੇ ਭਰਾ ਹਿਮਾਂਸ਼ੂ ਅਤੇ ਭੈਣਾਂ ਦੀਪਾਂਸ਼ੂ ਤੇ ਜਸਮੀਤ ਨਾਲ ਗਾਜ਼ੀਆਬਾਦ ਵਿੱਚ ਰਹਿ ਰਹੀ ਸੀ।

Advertisement

ਟਿਕਟੌਕ (TikTok) ਤੋਂ ਹੋਈ ਸੀ ਮਸ਼ਹੂਰ

ਦਿਵਿਆਂਕਾ ਦੀ ਪ੍ਰਸਿੱਧੀ ਉਦੋਂ ਵਧੀ ਜਦੋਂ ਉਸ ਦੀ ਇੱਕ ਵੀਡੀਓ ਵਾਇਰਲ ਹੋਈ। ਸੁਨੰਦਾ ਸ਼ਰਮਾ ਦੇ ਗੀਤ 'ਮੇਰੀ ਮੰਮੀ ਨੂੰ ਪਸੰਦ ਨਹੀਂ ਤੂੰ' 'ਤੇ ਬਣਾਈ ਉਸ ਦੀ ਵੀਡੀਓ ਨੂੰ 20 ਮਿਲੀਅਨ ਤੋਂ ਵੱਧ ਲੋਕਾਂ ਨੇ ਦੇਖਿਆ ਸੀ। ਟਿਕਟੌਕ 'ਤੇ ਉਸ ਦੇ 50 ਲੱਖ (5 Million) ਤੋਂ ਜ਼ਿਆਦਾ ਫਾਲੋਅਰਜ਼ ਸਨ।

ਸ਼ਾਨਦਾਰ ਕਰੀਅਰ

ਉਸ ਨੇ 50 ਤੋਂ ਵੱਧ ਹਰਿਆਣਵੀ ਗੀਤਾਂ ਵਿੱਚ ਕੰਮ ਕੀਤਾ। ਉਸ ਨੇ ਇੰਡਸਟਰੀ ਦੇ ਵੱਡੇ ਨਾਮਾਂ ਜਿਵੇਂ ਕਿ ਮਾਸੂਮ ਸ਼ਰਮਾ, ਅਮਿਤ ਸੈਣੀ ਰੋਹਤਕੀਆ ਅਤੇ ਕੇ.ਡੀ (KD) ਨਾਲ ਸਕ੍ਰੀਨ ਸਾਂਝੀ ਕੀਤੀ ਸੀ। ਉਸ ਦੇ ਬੇਵਕਤੀ ਦਿਹਾਂਤ ਨਾਲ ਹਰਿਆਣਵੀ ਮਿਊਜ਼ਿਕ ਇੰਡਸਟਰੀ ਅਤੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਹੈ।

Advertisement
×