ਫਤਿਹਾਬਾਦ ਦੀ ਪੁਲੀਸ ਲਾਈਨਜ਼ ਵਿੱਚ ਹਫ਼ਤਾਵਾਰੀ ਪੁਲੀਸ ਪਰੇਡ ਕਰਵਾਈ ਗਈ, ਜਿਸ ਵਿੱਚ ਜ਼ਿਲ੍ਹੇ ਦੇ ਪੁਲੀਸ ਬਲ ਦੀ ਤਿਆਰੀ, ਅਨੁਸ਼ਾਸਨ ਅਤੇ ਕਾਰਜਕੁਸ਼ਲਤਾ ਦਾ ਮੁਲਾਂਕਣ ਕੀਤਾ ਗਿਆ। ਇਸ ਦੌਰਾਨ ਪਰੇਡ ਨੇ ਪੁਲੀਸ ਕਰਮਚਾਰੀਆਂ ਦੀ ਸਰੀਰਕ ਤੰਦਰੁਸਤੀ, ਇਕਸਾਰਤਾ ਅਤੇ ਚੌਕਸੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਹਾਇਕ ਸੁਪਰਡੈਂਟ ਆਫ ਪੁਲੀਸ (ਏ ਐੱਸ ਪੀ) ਦਿਵਯਾਂਸ਼ੀ ਸਿੰਗਲਾ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਮੁਲਾਜ਼ਮਾਂ ਦੀ ਡ੍ਰਿਲ, ਟਰਨਆਉਟ ਅਤੇ ਤਾਲਮੇਲ ਨੂੰ ਬਾਰੀਕੀ ਨਾਲ ਪਰਖਿਆ। ਉਨ੍ਹਾਂ ਪੁਲੀਸ ਕਰਮਚਾਰੀਆਂ ਨੂੰ ਨਿਯਮਤ ਅਭਿਆਸ ਅਤੇ ਅਨੁਸ਼ਾਸਿਤ ਰੁਟੀਨ ਬਣਾਈ ਰੱਖਣ ਦੇ ਸਖ਼ਤ ਨਿਰਦੇਸ਼ ਦਿੱਤੇ। ਨਿਰੀਖਣ ਉਪਰੰਤ ਏ ਐੱਸ ਪੀ ਸਿੰਗਲਾ ਨੇ ਕਿਹਾ ਕਿ ਅਨੁਸ਼ਾਸਨ, ਚੌਕਸੀ ਅਤੇ ਮਾਨਸਿਕ ਤਾਕਤ ਹੀ ਪ੍ਰਭਾਵਸ਼ਾਲੀ ਪੁਲਿਸਿੰਗ ਦੀ ਨੀਂਹ ਹੈ। ਉਨ੍ਹਾਂ ਨੇ ਪੁਲੀਸ ਫੋਰਸ ਨੂੰ ਆਪਣੀ ਡਿਊਟੀ ਦੌਰਾਨ ਸੰਵੇਦਨਸ਼ੀਲ ਪਹੁੰਚ ਅਪਣਾਉਣ ਅਤੇ ਆਮ ਜਨਤਾ ਨਾਲ ਸੁਹਿਰਦ ਅਤੇ ਮਜ਼ਬੂਤ ਸਬੰਧ ਕਾਇਮ ਕਰਨ ਦੀ ਅਪੀਲ ਕੀਤੀ। ਪਰੇਡ ਤੋਂ ਬਾਅਦ ਉਨ੍ਹਾਂ ਨੇ ਐਮਰਜੈਂਸੀ ਰਿਸਪਾਂਸ ਵਹੀਕਲ (ਈ ਆਰ ਵੀ) ਰਾਈਡਰ ਅਤੇ ਪੀ ਸੀ ਆਰ ਯੂਨਿਟਾਂ ਦੀ ਤਾਇਨਾਤੀ ਅਤੇ ਕੰਮਕਾਜ ਦਾ ਜਾਇਜ਼ਾ ਲਿਆ। ਉਨ੍ਹਾਂ ਹਦਾਇਤ ਕੀਤੀ ਕਿ ਆਮ ਲੋਕਾਂ ਨੂੰ ਸਮੇਂ ਸਿਰ ਸਹਾਇਤਾ ਮੁਹੱਈਆ ਕਰਵਾਉਣ ਲਈ ਪ੍ਰਤੀਕਿਰਿਆ ਸਮਾਂ (ਰਿਸਪਾਂਸ ਟਾਈਮ) ਹੋਰ ਬਿਹਤਰ ਬਣਾਇਆ ਜਾਵੇ ਅਤੇ ਇਲਾਕੇ ਵਿੱਚ ਸਰਗਰਮੀ ਵਧਾਈ ਜਾਵੇ। ਏ ਐੱਸ ਪੀ ਨੇ ਪੁਲੀਸ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਦਾ ਸਮੇਂ ਸਿਰ ਹੱਲ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਵਿਭਾਗ ਲਈ ਪੁਲੀਸ ਫੋਰਸ ਦਾ ਮਨੋਬਲ ਅਤੇ ਭਲਾਈ ਪ੍ਰਮੁੱਖ ਤਰਜੀਹ ਹੈ। ਇਸ ਮੌਕੇ ਹੋਰ ਪੁਲੀਸ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

