Weather Update: ਪੰਜਾਬ ਅਤੇ ਹਰਿਆਣਾ ਵਿੱਚ ਮੌਨਸੂਨ ਦੀ ਦਸਤਕ; ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਪੇਸ਼ੀਨਗੌਈ
ਕਈ ਦਿਨਾਂ ਦੀ ਦੇਰੀ ਤੋਂ ਬਾਅਦ, ਦੱਖਣ-ਪੱਛਮੀ ਮੌਨਸੂਨ ਨੇ 1 ਜੁਲਾਈ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਦਸਤਕ ਦੇ ਦਿੱਤੀ ਹੈ, ਜਿਸ ਨਾਲ ਉੱਤਰ-ਪੱਛਮੀ ਭਾਰਤ ਦੇ ਕਈ ਇਲਾਕਿਆਂ ਵਿੱਚ ਦਰਮਿਆਨਾ ਤੋਂ ਭਾਰੀ ਮੀਂਹ ਪਿਆ। ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ...
ਕਈ ਦਿਨਾਂ ਦੀ ਦੇਰੀ ਤੋਂ ਬਾਅਦ, ਦੱਖਣ-ਪੱਛਮੀ ਮੌਨਸੂਨ ਨੇ 1 ਜੁਲਾਈ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਦਸਤਕ ਦੇ ਦਿੱਤੀ ਹੈ, ਜਿਸ ਨਾਲ ਉੱਤਰ-ਪੱਛਮੀ ਭਾਰਤ ਦੇ ਕਈ ਇਲਾਕਿਆਂ ਵਿੱਚ ਦਰਮਿਆਨਾ ਤੋਂ ਭਾਰੀ ਮੀਂਹ ਪਿਆ।
ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ 7 ਜੁਲਾਈ ਤੱਕ ਗਰਜ-ਚਮਕ ਅਤੇ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ, ਜਿਸ ਲਈ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਅਗਲੇ ਦੋ ਦਿਨਾਂ ਦੌਰਾਨ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 5 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ।
ਦੂਜੇ ਪਾਸੇ, ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਹਲਕਾ ਤੋਂ ਦਰਮਿਆਨਾ ਮੀਂਹ ਪਿਆ ਜਦੋਂ ਕਿ ਸੂਬੇ ਵਿੱਚ ਕੁਝ ਵੱਖ-ਵੱਖ ਥਾਵਾਂ 'ਤੇ ਲੂ (heat wave) ਚੱਲੀ, ਇਹ ਜਾਣਕਾਰੀ ਭਾਰਤੀ ਮੌਸਮ ਵਿਭਾਗ (IMD) ਵੱਲੋਂ 1 ਜੁਲਾਈ ਨੂੰ ਜਾਰੀ ਬੁਲੇਟਿਨ ਅਨੁਸਾਰ ਮਿਲੀ ਹੈ।
ਹਰਿਆਣਾ ਦੇ ਕਈ ਜ਼ਿਲ੍ਹਿਆਂ, ਜਿਨ੍ਹਾਂ ਵਿੱਚ ਯਮੁਨਾਨਗਰ, ਕਰਨਾਲ, ਪਾਣੀਪਤ, ਸੋਨੀਪਤ, ਰੋਹਤਕ, ਭਿਵਾਨੀ, ਗੁਰੂਗ੍ਰਾਮ ਅਤੇ ਨੂਹ ਸ਼ਾਮਲ ਹਨ, ਵਿੱਚ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਮਾਤਰਾ ਵਿੱਚ ਮੀਂਹ ਪਿਆ। ਪੰਜਾਬ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ ਅਤੇ ਰੋਪੜ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਹਾਲਾਂਕਿ, ਆਈ ਐੱਮ ਡੀ (IMD) ਦੇ ਅੰਕੜਿਆਂ ਅਨੁਸਾਰ, 1 ਜੂਨ ਤੋਂ 1 ਜੁਲਾਈ ਤੱਕ ਮੌਸਮੀ ਮੀਂਹ ਦੋਵਾਂ ਸੂਬਿਆਂ ਵਿੱਚ 47 ਫ਼ੀਸਦੀ ਘੱਟ ਹੈ।
ਸਾਲ 2025 ਵਿੱਚ ਮੌਨਸੂਨ ਆਮ ਨਾਲੋਂ ਕਾਫ਼ੀ ਜ਼ਿਆਦਾ ਰਿਹਾ ਸੀ, ਜੋ 22 ਜੂਨ ਨੂੰ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਪਹੁੰਚਿਆ ਅਤੇ 26 ਜੂਨ ਨੂੰ ਪੂਰੇ ਸੂਬੇ ਵਿੱਚ ਫੈਲ ਗਿਆ ਸੀ। ਦੂਜੇ ਪਾਸੇ, ਇਸ ਨੇ 24 ਜੂਨ ਨੂੰ ਹਰਿਆਣਾ ਦੇ ਕੁਝ ਇਲਾਕਿਆਂ ਨੂੰ ਛੂਹਿਆ ਸੀ ਅਤੇ 29 ਜੂਨ ਨੂੰ ਪੂਰੇ ਹਰਿਆਣਾ ਨੂੰ ਕਵਰ ਕਰ ਲਿਆ ਸੀ।
